ਇੰਤਜ਼ਾਰ ਖ਼ਤਮ! ਇਸ ਦਿਨ ਓ. ਟੀ. ਟੀ. ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

Thursday, Mar 16, 2023 - 04:36 PM (IST)

ਇੰਤਜ਼ਾਰ ਖ਼ਤਮ! ਇਸ ਦਿਨ ਓ. ਟੀ. ਟੀ. ’ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਆਈ ਹੈ। ਬਲਾਕਬਸਟਰ ਫ਼ਿਲਮ ‘ਪਠਾਨ’ ਦੀ ਓ. ਟੀ. ਟੀ. ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ ’ਚ ਬਣੀ ‘ਪਠਾਨ’ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ 22 ਮਾਰਚ ਨੂੰ ਓ. ਟੀ. ਟੀ. ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਜਾ ਰਹੀ ਹੈ।

ਇਸ ਤਰ੍ਹਾਂ ਇਹ ਉਨ੍ਹਾਂ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ, ਜੋ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਦੀ ਫ਼ਿਲਮ ਅਜੇ ਤੱਕ ਸਿਨੇਮਾਘਰਾਂ ’ਚ ਨਹੀਂ ਦੇਖ ਸਕੇ ਹਨ। ‘ਪਠਾਨ’ ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣੀ ਜਾਸੂਸੀ ਐਕਸ਼ਨ ਫ਼ਿਲਮ ਹੈ। ‘ਪਠਾਨ’ ’ਚ ਸਲਮਾਨ ਖ਼ਾਨ ਦਾ ਵੀ ਕੈਮਿਓ ਹੈ। ਫ਼ਿਲਮ ‘ਪਠਾਨ’ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ ਤੇ 50 ਦਿਨ ਵੀ ਪੂਰੇ ਕਰ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਜਾਨਲੇਵਾ ਹਮਲਾ, ਦੇਖੋ ਮੌਕੇ ਦੀ ਵੀਡੀਓ

ਸ਼ਾਹਰੁਖ ਖ਼ਾਨ ਦੀ ‘ਪਠਾਨ’ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ। ਹਾਲਾਂਕਿ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਅਜੇ ਤੱਕ ਆਪਣੀ OTT ਰਿਲੀਜ਼ ਡੇਟ ਨੂੰ ਅਧਿਕਾਰਤ ਨਹੀਂ ਕੀਤਾ ਹੈ ਪਰ ਸੂਤਰਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ‘ਪਠਾਨ’ 22 ਮਾਰਚ ਨੂੰ OTT ’ਤੇ ਰਿਲੀਜ਼ ਹੋਣ ਜਾ ਰਹੀ ਹੈ।

ਜੇਕਰ ਤੁਸੀਂ OTT ’ਤੇ ‘ਪਠਾਨ’ ਦੇਖਣ ਦਾ ਇਰਾਦਾ ਰੱਖਦੇ ਹੋ ਤਾਂ ਤੁਹਾਨੂੰ Amazon Prime Video ਦੀ ਸਬਸਕ੍ਰਿਪਸ਼ਨ ਖਰੀਦਣੀ ਪਵੇਗੀ। Amazon Prime Video ਦਾ ਸਲਾਨਾ ਪਲਾਨ 1,499 ਰੁਪਏ ’ਚ ਆਉਂਦਾ ਹੈ। ਜੇਕਰ ਤੁਸੀਂ ਮਹੀਨਾਵਾਰ ਸਬਸਕ੍ਰਿਪਸ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ 179 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਹੀ ਤੁਸੀਂ OTT ’ਤੇ ਫ਼ਿਲਮ ਦੇਖ ਸਕੋਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News