‘ਪਠਾਨ’ ਨੇ ਤੋੜਿਆ ‘ਬਾਹੂਬਲੀ 2’ ਦਾ ਰਿਕਾਰਡ, ਬਣੀ ਭਾਰਤ ਦੀ ਨੰਬਰ 1 ਹਿੰਦੀ ਫ਼ਿਲਮ

Saturday, Mar 04, 2023 - 01:43 PM (IST)

‘ਪਠਾਨ’ ਨੇ ਤੋੜਿਆ ‘ਬਾਹੂਬਲੀ 2’ ਦਾ ਰਿਕਾਰਡ, ਬਣੀ ਭਾਰਤ ਦੀ ਨੰਬਰ 1 ਹਿੰਦੀ ਫ਼ਿਲਮ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਨੇ ਇਤਿਹਾਸ ਰੱਚ ਦਿੱਤਾ ਹੈ। ‘ਪਠਾਨ’ ਭਾਰਤ ’ਚ ਨੰਬਰ 1 ਹਿੰਦੀ ਫ਼ਿਲਮ ਬਣ ਗਈ ਹੈ, ਜਿਸ ਨੇ ਪ੍ਰਭਾਸ ਦੀ ‘ਬਾਹੂਬਲੀ 2’ ਨੂੰ ਪਛਾੜ ਦਿੱਤਾ ਹੈ।

‘ਪਠਾਨ’ ਨੇ ਛੇਵੇਂ ਹਫ਼ਤੇ ਦੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ 1.05 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ‘ਪਠਾਨ’ ਦੀ ਹਿੰਦੀ ਭਾਸ਼ਾ ’ਚ ਕੁੱਲ ਕਮਾਈ 511.70 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਰੀਨਾ ਰਾਏ ਦਾ ਵੱਡਾ ਖ਼ੁਲਾਸਾ, ‘ਪਹਿਲੀ ਵਾਰ’ ਦੱਸੀ ਇਹ ਗੱਲ

ਦੱਸ ਦੇਈਏ ਕਿ ਪ੍ਰਭਾਸ ਦੀ ਫ਼ਿਲਮ ‘ਬਾਹੂਬਲੀ 2’ ਨੇ 510.99 ਕਰੋੜ ਰੁਪਏ ਦੀ ਭਾਰਤ ’ਚ ਲਾਈਫਟਾਈਮ ਹਿੰਦੀ ਕਲੈਕਸ਼ਨ ਕੀਤੀ ਸੀ।

‘ਪਠਾਨ’ ਦੀ ਸਫਲਤਾ ਦਾ ਵੱਡਾ ਕਾਰਨ ਕਿਸੇ ਵੱਡੀ ਫ਼ਿਲਮ ਦਾ ਰਿਲੀਜ਼ ਨਾ ਹੋਣਾ ਹੈ। ਉਥੇ ਜੋ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਉਨ੍ਹਾਂ ਨੂੰ ਦਰਸ਼ਕਾਂ ਵਲੋਂ ਪਸੰਦ ਨਹੀਂ ਕੀਤਾ ਗਿਆ।

PunjabKesari

‘ਪਠਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News