‘ਪਠਾਨ’ ਨੇ ਭਾਰਤ ’ਚ ਹਿੰਦੀ ਵਰਜ਼ਨ ’ਚ ਕੀਤੀ 450 ਕਰੋੜ ਤੋਂ ਵੱਧ ਦੀ ਕਮਾਈ, ਦੁਨੀਆ ਭਰ ’ਚ 900 ਕਰੋੜ ਪਾਰ

Sunday, Feb 12, 2023 - 01:17 PM (IST)

‘ਪਠਾਨ’ ਨੇ ਭਾਰਤ ’ਚ ਹਿੰਦੀ ਵਰਜ਼ਨ ’ਚ ਕੀਤੀ 450 ਕਰੋੜ ਤੋਂ ਵੱਧ ਦੀ ਕਮਾਈ, ਦੁਨੀਆ ਭਰ ’ਚ 900 ਕਰੋੜ ਪਾਰ

ਮੁੰਬਈ (ਬਿਊਰੋ)– ‘ਪਠਾਨ’ ਫ਼ਿਲਮ ਕਮਾਈ ਦੇ ਮਾਮਲੇ ’ਚ ਝੰਡੇ ਗੱਡ ਰਹੀ ਹੈ। ‘ਪਠਾਨ’ ਨੇ ਹੁਣ ਤਕ ਭਾਰਤ ’ਚ ਹਿੰਦੀ ਵਰਜ਼ਨ ’ਚ 450 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ‘ਪਠਾਨ’ ਦੀ ਹਿੰਦੀ ਭਾਸ਼ਾ ’ਚ ਕਮਾਈ 459.25 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਕੀਤਾ ਗਿਆ ਸਨਮਾਨ

ਫ਼ਿਲਮ ਨੇ ਤਾਮਿਲ ਤੇ ਤੇਲਗੂ ਭਾਸ਼ਾ ’ਚ 16.80 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਨਾਲ ਭਾਰਤ ’ਚ ਫ਼ਿਲਮ ਦੀ ਕੁਲ ਕਮਾਈ 476.05 ਕਰੋੜ ਰੁਪਏ ਹੋ ਗਈ ਹੈ।

PunjabKesari

ਇਸ ਦੇ ਨਾਲ ਹੀ ਦੁਨੀਆ ਭਰ ’ਚ ‘ਪਠਾਨ’ ਫ਼ਿਲਮ ਨੇ 901 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ’ਚ ਭਾਰਤ ਦੀ ਗ੍ਰਾਸ ਕਮਾਈ 558 ਕਰੋੜ ਰੁਪਏ ਤੇ ਓਵਰਸੀਜ਼ ਦੀ 343 ਕਰੋੜ ਰੁਪਏ ਸ਼ਾਮਲ ਹਨ।

PunjabKesari

‘ਪਠਾਨ’ ਫ਼ਿਲਮ 25 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਯਸ਼ਰਾਜ ਫ਼ਿਲਮਜ਼ ਨੇ ਪ੍ਰੋਡਿਊਸ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News