5 ਦਿਨਾਂ ’ਚ 500 ਕਰੋੜ, ‘ਪਠਾਨ’ ਨੇ ਲਿਆਂਦੀ ਬਾਕਸ ਆਫਿਸ ’ਤੇ ਸੁਨਾਮੀ

Monday, Jan 30, 2023 - 03:30 PM (IST)

5 ਦਿਨਾਂ ’ਚ 500 ਕਰੋੜ, ‘ਪਠਾਨ’ ਨੇ ਲਿਆਂਦੀ ਬਾਕਸ ਆਫਿਸ ’ਤੇ ਸੁਨਾਮੀ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਆਏ ਦਿਨ ਕਮਾਈ ਦੇ ਰਿਕਾਰਡ ਬਣਾ ਰਹੀ ਹੈ। ਫ਼ਿਲਮ ਦੀ 5ਵੇਂ ਦਿਨ ਦੀ ਕਮਾਈ ਸਾਹਮਣੇ ਆ ਚੁੱਕੀ ਹੈ। 5 ਦਿਨਾਂ ’ਚ ‘ਪਠਾਨ’ ਨੇ ਵਰਲਡਵਾਈਡ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

ਜੇਕਰ ਭਾਰਤ ’ਚ ਹਿੰਦੀ ਵਰਜ਼ਨ ’ਚ ‘ਪਠਾਨ’ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਕੁੱਲ 271 ਕਰੋੜ ਰੁਪਏ ਹੋ ਗਈ ਹੈ। ਪਹਿਲੇ ਦਿਨ ‘ਪਠਾਨ’ ਨੇ 55 ਕਰੋੜ, ਦੂਜੇ ਦਿਨ 68 ਕਰੋੜ, ਤੀਜੇ ਦਿਨ 38 ਕਰੋੜ, ਚੌਥੇ ਦਿਨ 51.50 ਕਰੋੜ ਤੇ ਪੰਜਵੇਂ ਦਿਨ 58.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਪਠਾਨ’ ਨੇ 542 ਕਰੋੜ ਰੁਪਏ ਕਮਾ ਲਏ ਹਨ। ਜਿਥੇ ਫ਼ਿਲਮ ਨੇ ਭਾਰਤ ’ਚ ਗ੍ਰਾਸ 335 ਕਰੋੜ ਰੁਪਏ ਕਮਾਏ, ਉਥੇ ਓਵਰਸੀਜ਼ ’ਚ ਫ਼ਿਲਮ ਨੇ 207 ਕਰੋੜ ਰੁਪਏ ਗ੍ਰਾਸ ਕਮਾਏ।

PunjabKesari

ਦੱਸ ਦੇਈਏ ਕਿ ‘ਪਠਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਸਲਮਾਨ ਖ਼ਾਨ ਦਾ ਕੈਮਿਓ ਵੀ ਹੈ, ਜਿਸ ਨੂੰ ਸਾਰਿਆਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News