ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਨੇ 4 ਦਿਨਾਂ ’ਚ ਕਮਾ ਲਏ 400 ਕਰੋੜ ਰੁਪਏ
Sunday, Jan 29, 2023 - 05:59 PM (IST)

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ। 4 ਦਿਨਾਂ ’ਚ ‘ਪਠਾਨ’ ਨੇ ਬਾਕਸ ਆਫਿਸ ’ਤੇ ਤੂਫ਼ਾਨ ਲਿਆ ਦਿੱਤਾ ਹੈ।
ਸ਼ਾਹਰੁਖ ਖ਼ਾਨ ਦੀ ਫ਼ਿਲਮ ਨੇ ਭਾਰਤ ’ਚ 4 ਦਿਨਾਂ ਅੰਦਰ 212.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਪਹਿਲੇ ਦਿਨ ‘ਪਠਾਨ’ ਨੇ 55 ਕਰੋੜ, ਦੂਜੇ ਦਿਨ 68 ਕਰੋੜ, ਤੀਜੇ ਦਿਨ 38 ਕਰੋੜ ਤੇ ਚੌਥੇ ਦਿਨ 51.50 ਕਰੋੜ ਰੁਪਏ ਦੀ ਕਮਾਈ ਕੀਤੀ।
‘ਪਠਾਨ’ ਪਹਿਲੀ ਅਜਿਹੀ ਹਿੰਦੀ ਫ਼ਿਲਮ ਹੈ, ਜਿਸ ਨੇ 4 ’ਚੋਂ ਪਹਿਲੇ 3 ਦਿਨਾਂ ’ਚ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।
ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਪਠਾਨ’ ਨੇ ਕੁਲ 429 ਕਰੋੜ ਰੁਪਏ ਕਮਾ ਲਏ ਹਨ। ਦੱਸ ਦੇਈਏ ਕਿ ਐਤਵਾਰ ਦੀ ਕਮਾਈ ਦੇ ਨਾਲ ‘ਪਠਾਨ’ ਤੇਜ਼ੀ ਨਾਲ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫ਼ਿਲਮ ਬਣ ਜਾਵੇਗੀ। ਇਸ ਤੋਂ ਪਹਿਲਾਂ ਇਹ ਰਿਕਾਰਡ ‘ਕੇ. ਜੀ. ਐੱਫ. 2’ ਦੇ ਨਾਂ ਹੈ, ਜਿਸ ਨੇ 7 ਦਿਨਾਂ ਅੰਦਰ ਭਾਰਤ ’ਚ ਹਿੰਦੀ ਭਾਸ਼ਾ ’ਚ 250 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।