ਜਦੋਂ ਅਮਿਤਾਭ ਬੱਚਨ ’ਤੇ ਪਰਵੀਨ ਬਾਬੀ ਨੇ ਲਗਾਏ ਸੀ ਅਗਵਾ ਕਰਨ ਦੇ ਦੋਸ਼, ਮਚਿਆ ਸੀ ਹੰਗਾਮਾ

Saturday, Apr 17, 2021 - 05:10 PM (IST)

ਜਦੋਂ ਅਮਿਤਾਭ ਬੱਚਨ ’ਤੇ ਪਰਵੀਨ ਬਾਬੀ ਨੇ ਲਗਾਏ ਸੀ ਅਗਵਾ ਕਰਨ ਦੇ ਦੋਸ਼, ਮਚਿਆ ਸੀ ਹੰਗਾਮਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪਰਵੀਨ ਬਾਬੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਹਮੇਸ਼ਾ ਸੁਰਖੀਆਂ ’ਚ ਰਹੀ ਹੈ। ਉਸ ਨੇ ਡੈਨੀ ਡੇਂਜੋਮਪਾ, ਕਬੀਰ ਬੇਦੀ ਤੇ ਮਹੇਸ਼ ਭੱਟ ਨੂੰ ਡੇਟ ਕੀਤਾ ਪਰ ਉਸ ਦਾ ਨਾਮ ਅਮਿਤਾਭ ਬੱਚਨ ਨਾਲ ਵੀ ਬਹੁਤ ਜ਼ਿਆਦਾ ਜੁੜਿਆ। ਪਰਵੀਨ ਨੇ ਅਮਿਤਾਭ ਦੇ ਨਾਲ ‘ਦੀਵਾਰ’, ‘ਸ਼ਾਨ’, ‘ਅਮਰ ਅਕਬਰ ਐਂਥਨੀ’ ਵਰਗੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ ਸੀ ਤੇ ਉਨ੍ਹਾਂ ਦੀ ਜੋੜੀ ਨੂੰ ਫ਼ਿਲਮੀ ਪਰਦੇ ’ਤੇ ਕਾਫੀ ਪਸੰਦ ਕੀਤਾ ਗਿਆ ਸੀ ਪਰ ਮੀਡੀਆ ਰਿਪੋਰਟਾਂ ਅਨੁਸਾਰ ਅਮਿਤਾਭ ਨੇ ਜਯਾ ਬੱਚਨ ਕਾਰਨ ਪਰਵੀਨ ਤੋਂ ਦੂਰੀ ਬਣਾ ਲਈ।

PunjabKesari

ਇਸ ਤੋਂ ਬਾਅਦ ਪਰਵੀਨ ਨੇ ਅਮਿਤਾਭ ’ਤੇ ਕਈ ਦੋਸ਼ ਲਗਾਉਂਦਿਆਂ ਸਨਸਨੀ ਫੈਲਾ ਦਿੱਤੀ ਤੇ ਉਸ ਨੂੰ ਅਦਾਲਤ ’ਚ ਖਿੱਚ ਲਿਆ। ਇਕ ਇੰਟਰਵਿਊ ’ਚ ਪਰਵੀਨ ਨੇ ਕਿਹਾ ਸੀ, ‘ਅਮਿਤ ਸੁਪਰ ਇੰਟਰਨੈਸ਼ਨਲ ਗੈਂਗਸਟਰ ਹੈ। ਉਹ ਮੈਨੂੰ ਮਾਰਨਾ ਚਾਹੁੰਦੇ ਹਨ। ਉਸ ਦੇ ਗੁੰਡਿਆਂ ਨੇ ਮੈਨੂੰ ਅਗਵਾ ਕਰ ਲਿਆ ਤੇ ਮੈਨੂੰ ਇਕ ਟਾਪੂ ’ਤੇ ਲੈ ਗਏ, ਜਿਥੇ ਉਸ ਨੇ ਮੇਰੇ ਕੰਨ ’ਤੇ ਸਰਜਰੀ ਕੀਤੀ ਤੇ ਇਸ ’ਚ ਇਕ ਚਿੱਪ ਲਗਾ ਦਿੱਤੀ।’ ਪਰਵੀਨ ਨੇ ਇਸ ਬਾਰੇ ਪੁਲਸ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਦੀਪ ਸਿੱਧੂ ਤੇ ਕੀ ਹੈ ਉਸ ਦਾ ਪਿਛੋਕੜ?

ਜ਼ਾਹਿਰ ਹੈ ਕਿ ਪਰਵੀਨ ਦੇ ਇਲਜ਼ਾਮਾਂ ਨੇ ਬਾਲੀਵੁੱਡ ’ਚ ਗੜਬੜ ਪੈਦਾ ਕਰ ਦਿੱਤੀ ਸੀ ਪਰ ਇਹ ਦੋਸ਼ ਉਸ ਸਮੇਂ ਗ਼ਲਤ ਸਾਬਿਤ ਹੋਏ ਜਦੋਂ ਇਹ ਖੁਲਾਸਾ ਹੋਇਆ ਕਿ ਪਰਵੀਨ ਨੂੰ ਦਿਮਾਗੀ ਬੀਮਾਰੀ ਹੈ, ਜਿਸ ਨੂੰ ਸਿਜ਼ੋਫਰੇਨੀਆ ਕਹਿੰਦੇ ਹਨ। ਅਮਿਤਾਭ ਨੇ ਖ਼ੁਦ ਇਨ੍ਹਾਂ ਦੋਸ਼ਾਂ ’ਤੇ ਕਿਹਾ ਸੀ, ‘ਉਸ ਦੀ ਬੀਮਾਰੀ ਦਾ ਸੁਭਾਅ ਅਜਿਹਾ ਹੈ ਕਿ ਉਹ ਲੋਕਾਂ ਤੋਂ ਡਰਦੀ ਹੈ ਤੇ ਮਨ ’ਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਤੇ ਕਹਾਣੀਆਂ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ।’

PunjabKesari

ਪਰਵੀਨ ਦੇ ਇਲਾਜ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਵਿਦੇਸ਼ ਲਿਜਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਪਰਵੀਨ ਦਾ ਵਿਆਹ ਵੀ ਨਹੀਂ ਹੋਇਆ ਸੀ ਤੇ ਸਾਰੀ ਉਮਰ ਉਹ ਕੁਆਰੀ ਰਹੀ। ਉਹ ਕਿਸੇ ਨੂੰ ਵੀ ਆਪਣੇ ਨੇੜੇ ਨਹੀਂ ਆਉਣ ਦੇਣਾ ਚਾਹੁੰਦੀ ਸੀ। ਨਤੀਜਾ ਇਹ ਹੋਇਆ ਕਿ 2005 ’ਚ 55 ਸਾਲ ਦੀ ਉਮਰ ’ਚ ਉਸ ਦੀ ਮੌਤ ਹੋ ਗਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News