ਪਰਮੀਸ਼ ਵਰਮਾ ਨੇ ਫ਼ਿਲਮ ‘ਤਬਾਹ’ ਦਾ ਸ਼ੈਡਿਊਲ ਕੀਤਾ ਪੂਰਾ, ਵੱਖਰੀ ਲੁੱਕ ’ਚ ਸ਼ੁਰੂ ਕਰਨਗੇ ਦੂਜਾ ਸ਼ੈਡਿਊਲ

Tuesday, Feb 01, 2022 - 06:32 PM (IST)

ਪਰਮੀਸ਼ ਵਰਮਾ ਨੇ ਫ਼ਿਲਮ ‘ਤਬਾਹ’ ਦਾ ਸ਼ੈਡਿਊਲ ਕੀਤਾ ਪੂਰਾ, ਵੱਖਰੀ ਲੁੱਕ ’ਚ ਸ਼ੁਰੂ ਕਰਨਗੇ ਦੂਜਾ ਸ਼ੈਡਿਊਲ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪਿਛਲੇ ਕੁਝ ਸਮੇਂ ਤੋਂ ਆਪਣੀ ਫ਼ਿਲਮ ‘ਤਬਾਹ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਸਨ। ਪਰਮੀਸ਼ ਵਰਮਾ ਨੇ ਇਸ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਇਸ ਗੱਲ ਦੀ ਜਾਣਕਾਰੀ ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਵੱਖਰੀ ਲੁੱਕ ’ਚ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਪਰਮੀਸ਼ ਵਰਮਾ ਨੇ ਪੋਸਟ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਤੁਹਾਡੀ ਸਭ ਤੋਂ ਵੱਡੀ ਉਪਲੱਬਧੀ ਉਹ ਕਰਨ ’ਚ ਸਮਰੱਥ ਹੋਣ ਦੀ ਹੈ, ਜਿਸ ’ਤੇ ਤੁਸੀਂ ਅਸਲ ’ਚ ਯਕੀਨ ਕਰਦੇ ਹੋ ਤੇ ਇਕ ਕਲਾਕਾਰ ਦੇ ਰੂਪ ’ਚ ਅੱਜ ਮੈਂ ਸੰਪੂਰਨ ਤੇ ਖ਼ੁਸ਼ ਮਹਿਸੂਸ ਕਰਦਾ ਹਾਂ।’

ਪਰਮੀਸ਼ ਨੇ ਅੱਗੇ ਲਿਖਿਆ, ‘ਮੈਂ ਇਸ ਪਲ ਨੂੰ ਜਿਊਣਾ ਚਾਹੁੰਦਾ ਹਾਂ ਤੇ ਹਰ ਉਸ ਵਿਅਕਤੀ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਮੈਨੂੰ ਅੱਜ ਇਸ ਸਥਿਤੀ ’ਚ ਰੱਖਿਆ ਹੈ।’

ਅਖੀਰ ’ਚ ਪਰਮੀਸ਼ ਨੇ ਲਿਖਿਆ, ‘ਮੈਂ ਇਸ ਫ਼ਿਲਮ ’ਚ ਆਪਣਾ ਦਿਲ ਤੇ ਜਾਨ ਲਗਾ ਕੇ ਬਹੁਤ ਮਿਹਨਤ ਕੀਤੀ ਹੈ ਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੀ ਇਹ ਪਸੰਦ ਆਵੇਗੀ। ਪਹਿਲਾ ਸ਼ੈਡਿਊਲ ਖ਼ਤਮ। ਤੁਹਾਨੂੰ ਵੱਖਰੀ ਲੁੱਕ ’ਚ ਜਲਦ ਮਿਲਦੇ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News