ਪਰਮੀਸ਼ ਵਰਮਾ ਨੇ ਬੈਂਡ ਵਾਜੇ ਨਾਲ ਕੀਤਾ ਨੰਨ੍ਹੀ ਧੀ ਦਾ ਘਰ ''ਚ ਸਵਾਗਤ, ਕਿਹਾ- ਚੰਗਾ ਪਿਤਾ ਬਣ ਕੇ ਮਿਸਾਲ ਕਰਾਂਗਾ ਕਾਇਮ

Monday, Oct 03, 2022 - 01:15 PM (IST)

ਪਰਮੀਸ਼ ਵਰਮਾ ਨੇ ਬੈਂਡ ਵਾਜੇ ਨਾਲ ਕੀਤਾ ਨੰਨ੍ਹੀ ਧੀ ਦਾ ਘਰ ''ਚ ਸਵਾਗਤ, ਕਿਹਾ- ਚੰਗਾ ਪਿਤਾ ਬਣ ਕੇ ਮਿਸਾਲ ਕਰਾਂਗਾ ਕਾਇਮ

ਜਲੰਧਰ (ਬਿਊਰੋ) : ਬੀਤੇ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਵਰਮਾ ਨੇ ਬੀਤੇ ਕੁਝ ਦਿਨ ਪਹਿਲਾਂ ਧੀ ਨੂੰ ਜਨਮ ਦਿੱਤਾ ਹੈ। ਧੀ ਦੇ ਜਨਮ ਦੀ ਖ਼ੁਸ਼ੀ 'ਚ ਪਰਮੀਸ਼ ਵਰਮਾ ਸੱਤਵੇਂ ਅਸਮਾਨ 'ਤੇ ਹਨ। ਉਨ੍ਹਾਂ ਨੂੰ ਲਗਾਤਾਰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ। ਪਰਮੀਸ਼ ਵਰਮਾ ਆਪਣੀ ਨਵਜੰਮੀ ਧੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਫ਼ੈਨਜ਼ ਨਾਲ ਸ਼ੇਅਰ ਕਰ ਰਹੇ ਹਨ।

ਪਰਮੀਸ਼ ਵਰਮਾ ਨੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੀ ਧੀ ਸਦਾ ਦਾ ਘਰ 'ਚ ਸ਼ਾਨਦਾਰ ਸਵਾਗਤ ਕਰਦੇ ਨਜ਼ਰ ਆ ਰਹੇ ਹਨ।

PunjabKesari

ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਪਰਮੀਸ਼ ਵਰਮਾ ਨੇ ਬੈਂਡ ਵਾਜੇ ਅਤੇ ਢੋਲ ਧਮਾਕੇ ਨਾਲ ਆਪਣੀ ਨੰਨ੍ਹੀ ਧੀ ਦਾ ਸਵਾਗਤ ਕੀਤਾ ਹੈ। 

PunjabKesari

ਦੱਸ ਦਈਏ ਕਿ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਪਰਮੀਸ਼ ਵਰਮਾ ਨੇ ਕੈਪਸ਼ਨ 'ਚ ਲਿਖਿਆ ਹੈ, "ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਲਈ ਦਿਲੋਂ ਧੰਨਵਾਦ। ਪਰਮਾਤਮਾ ਮਹਾਨ ਹੈ, ਜਿਸ ਨੇ ਮੈਨੂੰ ਇੱਕ ਧੀ ਦਾ ਪਿਤਾ ਬਣਨ ਦਾ ਮੌਕਾ ਦਿੱਤਾ ਹੈ। ਮੈਂ ਇੱਕ ਚੰਗਾ ਪਿਤਾ ਬਣ ਕੇ ਮਿਸਾਲ ਬਣਨਾ ਚਾਹੁੰਦਾ ਹਾਂ। ਇਸ ਤੋਂ ਵੀ ਜ਼ਿਆਦਾ ਮੈਂ ਆਪਣੀ ਧੀ ਦੇ ਸਾਹਮਣੇ ਇੱਕ ਚੰਗਾ ਇਨਸਾਨ ਬਣਨਾ ਚਾਹੁੰਦਾ ਹਾਂ। ਮੈਂ ਬੇਸਵਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਕਿ ਸਦਾ 'ਚ ਮੈਂ ਆਪਣਾ ਬਚਪਨ ਦੇਖਾਂਗਾ, ਉਸ ਦੇ ਨਾਲ ਖੇਡਾਂਗਾ। ਇੱਕ ਵਾਰ ਫ਼ਿਰ ਤੋਂ ਸਭ ਦਾ ਧੰਨਵਾਦ ਤੁਹਾਡੇ ਪਿਆਰ ਤੇ ਆਸ਼ੀਰਵਾਦ ਲਈ। ਵੈਲਕਮ ਹੋਮ ਸਦਾ 💕।"  

PunjabKesari

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੇ ਪਿਛਲੇ ਸਾਲ ਆਪਣੀ ਗਰਲਫ੍ਰੈਂਡ ਗੀਤ ਗਰੇਵਾਲ ਨਾਲ ਕੈਨੇਡਾ 'ਚ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਕੈਨੇਡਾ ਤੇ ਪੰਜਾਬ 'ਚ ਰਿਸੈਪਸ਼ਨ ਪਾਰਟੀ ਵੀ ਕੀਤੀ ਗਈ ਸੀ, ਜਿਸ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ।

PunjabKesari

ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਰਹੀਆਂ ਸਨ। ਪਰਮੀਸ਼ ਵਰਮਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਹਨ। ਗਾਇਕੀ ਤੋਂ ਇਲਾਵਾ ਉਹ ਕਮਾਲ ਦੇ ਐਕਟਰ ਵੀ ਹਨ। ਬਹੁਤ ਜਲਦ ਉਹ ਆਪਣੀਆਂ ਨਵੀਆਂ ਫ਼ਿਲਮਾਂ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਅਖੀਰਲੀ ਵਾਰ ਉਹ ਆਪਣੇ ਪਿਤਾ ਨਾਲ ਫ਼ਿਲਮ 'ਮੈਂ ਤੇ ਬਾਪੂ' 'ਚ ਨਜ਼ਰ ਆਏ ਸਨ।

PunjabKesariPunjabKesari


author

sunita

Content Editor

Related News