ਗਾਇਕ ਪਰਮੀਸ਼ ਵਰਮਾ ਦੇ ਕਰੀਬੀ ਦੋਸਤ ਤੇ ਗਾਇਕ ਲਾਡੀ ਚਾਹਲ ਦਾ ਹੋਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ

Thursday, Nov 16, 2023 - 10:48 AM (IST)

ਗਾਇਕ ਪਰਮੀਸ਼ ਵਰਮਾ ਦੇ ਕਰੀਬੀ ਦੋਸਤ ਤੇ ਗਾਇਕ ਲਾਡੀ ਚਾਹਲ ਦਾ ਹੋਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਕਰੀਬ ਦੋਸਤ ਤੇ ਗਾਇਕ ਲਾਡੀ ਚਾਹਲ ਦਾ ਵਿਆਹ ਹੋ ਗਿਆ ਹੈ। ਜੀ ਹਾਂ, ਇਸ ਗੱਲ ਦੀ ਪੁਸ਼ਟੀ ਖ਼ੁਦ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ।

PunjabKesari

ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਾਡੀ ਚੋਹਲ ਵਿਆਹ ਵਾਲੇ ਜੋੜੇ 'ਚ ਦੋਸਤਾਂ ਨਾਲ ਖੜੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਪਰਮੀਸ਼ ਵਰਮਾ ਨੇ ਲਿਖਿਆ ਹੈ- 'Wishing you a lifetime of happiness my Brother. Waheguru Mehar Kare ❤️ਵਾਹਿਗੁਰੂ ਮੇਹਰ ਕਰੇ। ਖੁਸ਼ ਰਹਿ ਛੋਟੇ ਵੀਰ, ਰੱਬ ਸਬ ਸੁਫ਼ਨੇ ਪੂਰੇ ਕਰੇ।'

PunjabKesari

ਜਿਵੇਂ ਹੀ ਪਰਮੀਸ਼ ਵਰਮਾ ਨੇ ਇਹ ਤਸਵੀਰ ਸਾਂਝੀ ਕੀਤੀ ਤਾਂ ਲਾਡੀ ਚਾਹਲ ਨੂੰ ਵਧਾਈਆਂ ਮਿਲਣ ਦਾ ਤਾਂਤਾ ਲੱਗ ਗਿਆ। ਪੰਜਾਬੀ ਕਲਾਕਾਰਾਂ ਦੇ ਨਾਲ-ਨਾਲ ਫੈਨਜ਼ ਵੀ ਲਾਡੀ ਚਾਹਲ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari

ਦੱਸ ਦਈਏ ਕਿ ਇਸ ਤੋਂ ਇਲਾਵਾ ਲਾਡੀ ਚਾਹਲ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਆਪਣੀ ਧਰਮ ਪਤਨੀ ਨਾਲ ਨਜ਼ਰ ਆ ਰਹੇ ਹਨ। 

PunjabKesari

PunjabKesari

PunjabKesari


author

sunita

Content Editor

Related News