ਪੁੱਤ ਦੀ ਮੌਤ ਨਾਲ ਟੁੱਟੇ Dinesh Auluck, ਦੁੱਖ ਵੰਡਾਉਣ ਪੁੱਜੇ Honey Singh ਵੀ ਨਾ ਰੋਕ ਸਕੇ ਹੰਝੂ

Monday, Nov 02, 2026 - 05:14 PM (IST)

ਪੁੱਤ ਦੀ ਮੌਤ ਨਾਲ ਟੁੱਟੇ Dinesh Auluck, ਦੁੱਖ ਵੰਡਾਉਣ ਪੁੱਜੇ Honey Singh ਵੀ ਨਾ ਰੋਕ ਸਕੇ ਹੰਝੂ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਮਿਊਜ਼ਿਕ ਲੇਬਲ 'ਸਪੀਡ ਰਿਕਾਰਡਰ' ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ ਦਿਵਿਤ ਓਲਕ ਦੀ ਜਲੰਧਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਸੋਗ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਨੇ ਸੋਗ ਵਿੱਚ ਡੁੱਬੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੌਰਾਨ ਦਿਨੇਸ਼ ਓਲਕ ਅਤੇ ਯੋ ਯੋ ਹਨੀ ਸਿੰਘ ਇੱਕ-ਦੂਜੇ ਦੇ ਗਲ ਲੱਗ ਫੁੱਟ-ਫੁੱਟ ਰੋਂਦੇ ਨਜ਼ਰ ਆਏ। ਇਸ ਭਾਵੁਕ ਪਲ ਨੇ ਉਥੇ ਮੌਜੂਦ ਲੋਕਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਲਿਆ ਦਿੱਤੇ। 

ਇਹ ਵੀ ਪੜ੍ਹੋ: ਦਿਵਿਤ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਦਿਨੇਸ਼ ਓਲਕ ਦੇ ਘਰ ਜਸਬੀਰ ਜੱਸੀ ਤੇ ਗੁਰਲੇਜ਼ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ

ਦੱਸ ਦੇਈਏ ਕਿ ਐਤਵਾਰ ਤੜਕੇ (1 ਨਵੰਬਰ) ਵਾਪਰੇ ਹਾਦਸੇ ਵਿੱਚ ਦਿਵਿਤ ਅਤੇ ਉਸ ਦੇ ਇੱਕ ਹੋਰ ਦੋਸਤ ਦੀ ਮੌਤ ਹੋ ਗਈ ਸੀ। ਦਿਵਿਤ ਆਪਣੇ ਹੋਰ ਦੋਸਤਾਂ ਨਾਲ ਇੱਕ ਜਨਮਦਿਨ ਦੀ ਪਾਰਟੀ ਤੋਂ ਫੋਕਸਵੈਗਨ ਕਾਰ ਵਿੱਚ ਘਰ ਪਰਤ ਰਿਹਾ ਸੀ। ਕਾਰ BMC ਚੌਂਕ ਤੋਂ BSF ਚੌਂਕ ਵੱਲ ਫਲਾਈਓਵਰ 'ਤੇ ਜਾ ਰਹੀ ਸੀ। ਇਸ ਦੌਰਾਨ ਕਾਰ, ਫਲਾਈਓਵਰ 'ਤੇ ਸਫਾਈ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਕੂੜਾ ਇਕੱਠਾ ਕਰਨ ਲਈ ਖੜ੍ਹੀ ਕੀਤੀ ਗਈ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦਿਵਿਤ ਅਤੇ ਆਰਵ ਤਲਵਾੜ (ਪੱਪੀ ਸਵੀਟਸ ਦੇ ਮਾਲਕ ਦਾ ਪੁੱਤਰ) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: 'ਚਿਕਨ ਲੈੱਗ ਪੀਸ' ਫੇਮ ਉੱਲਹਾਸ ਕਾਮਟੇ ਦੀ ਮੌਤ ਦੀ ਉੱਡੀ ਖਬਰ! ਜਾਣੋ ਕੀ ਹੈ ਸੱਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News