Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ ਮ੍ਰਿਤਕ ਦੇਹ (ਵੀਡੀਓ)
Tuesday, Nov 03, 2026 - 12:55 PM (IST)
ਜਲੰਧਰ (ਸੋਨੂੰ): ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤ ਦਿਵਿਤ ਔਲਕ ਦਾ ਅੱਜ ਮਾਡਲ ਟਾਊਨ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਜਾਵੇਗਾ। ਸਸਕਾਰ ਤੋਂ ਪਹਿਲਾਂ ਜੈਜ਼ੀ ਬੀ, ਇੰਦਰ ਚਾਹਲ ਸਮੇਤ ਕਈ ਗਾਇਕ ਤੇ ਹੋਰ ਹਰਸਤੀਆਂ ਦਿਨੇਸ਼ ਔਲਕ ਦੇ ਘਰ ਪਹੁੰਚ ਰਹੀਆਂ ਹਨ। ਦਿਵਿਤ ਦੀ ਅੰਤਿਮ ਯਾਤਰਾ ਲਈ ਫੁੱਲਾਂ ਨਾਲ ਸਜੀ ਗੱਡੀ ਉਨ੍ਹਾਂ ਦੇ ਘਰ ਪਹੁੰਚ ਚੁੱਕੀ ਹੈ। ਕੁਝ ਹੀ ਦੇਰ ਵਿਚ ਦਿਵਿਤ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਇੱਥੇ ਦੱਸ ਦਈਏ ਕਿ ਜਲੰਧਰ 'ਚ ਐਤਵਾਰ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ 'ਚ ਦਿਵਿਤ ਦੀ ਮੌਤ ਹੋ ਗਈ ਸੀ। ਇਹ ਹਾਦਸਾ ਪੁਲਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਵਾਪਰਿਆ। ਦਿਵਿਤ ਆਪਣੇ ਦੋਸਤ ਨਾਲ ਕਾਰ 'ਚ ਸਵਾਰ ਹੋ ਕੇ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਫਲਾਈਓਵਰ 'ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛਿਓਂ ਜਾ ਟਕਰਾਈ, ਜਿਸ ਵਿਚ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਤੇ ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਪਟੇਲ ਚੌਕ ਸਥਿਤ 'ਪੱਪੀ ਸਵੀਟਸ' ਪਰਿਵਾਰ ਨਾਲ ਸਬੰਧਤ ਆਰਵ ਤਲਵਾੜ ਵੀ ਸੀ, ਜਿਸ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਹਰਨਾਮਦਾਸਪੁਰਾ ਸਥਿਤ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਅਮਰਨਾਥ ਤਲਵਾੜ ਦੇ ਪੋਤੇ ਅਤੇ ਮਨੋਜ ਤਲਵਾੜ ਦੇ ਸਪੁੱਤਰ ਆਰਵ ਦੇ ਅੰਤਿਮ ਸੰਸਕਾਰ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
