ਵਿਆਹ ਤੋਂ ਬਾਅਦ ਪਰਮੀਸ਼ ਵਰਮਾ ਨੇ ਪਤਨੀ ਗੀਤ ਗਰੇਵਾਲ ਨਾਲ ਇੰਝ ਸੈਲੀਬ੍ਰੇਟ ਕੀਤੀ ਪਹਿਲੀ ਦੀਵਾਲੀ, ਵੇਖੋ ਤਸਵੀਰਾਂ

Saturday, Nov 06, 2021 - 05:33 PM (IST)

ਵਿਆਹ ਤੋਂ ਬਾਅਦ ਪਰਮੀਸ਼ ਵਰਮਾ ਨੇ ਪਤਨੀ ਗੀਤ ਗਰੇਵਾਲ ਨਾਲ ਇੰਝ ਸੈਲੀਬ੍ਰੇਟ ਕੀਤੀ ਪਹਿਲੀ ਦੀਵਾਲੀ, ਵੇਖੋ ਤਸਵੀਰਾਂ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਪਰਮੀਸ਼ ਵਰਮਾ ਜੋ ਕਿ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ। ਉਹ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ 'ਚ ਬਣੇ ਰਹੇ ਸਨ। ਵਿਆਹ ਦੀਆਂ ਤਸਵੀਰਾਂ ਤੋਂ ਬਾਅਦ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਿਆਹ ਤੋਂ ਬਾਅਦ ਇਹ ਪਹਿਲਾ ਤਿਉਹਾਰ ਹੈ, ਜੋ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਇਕੱਠੇ ਮਨਾ ਰਹੇ ਹਨ।

PunjabKesari

ਰੌਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਮਨਾਉਂਦੇ ਹੋਏ ਗਾਇਕ ਪਰਮੀਸ਼ ਅਤੇ ਗੀਤ ਨਜ਼ਰ ਆਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਪਤਨੀ ਗੀਤ ਗਰੇਵਾਲ ਵਰਮਾ ਨਾਲ ਆਪਣੀ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ। ਤਸਵੀਰ 'ਚ ਦੇਖ ਸਕਦੇ ਹੋ ਕਿ ਗੀਤ ਗਰੇਵਾਲ ਸੋਫੇ 'ਤੇ ਬੈਠੀ ਹੋਈ ਹੈ ਤੇ ਪਰਮੀਸ਼ ਵਰਮਾ ਫਲੋਰ 'ਤੇ ਬੈਠੇ ਹੋਏ ਹਨ ਅਤੇ ਆਪਣੀ ਬਾਂਹ ਗੀਤ ਦੀ ਗੋਦੀ 'ਚ ਰੱਖੀ ਹੋਈ ਹੈ। ਦੋਵਾਂ ਨੇ ਟ੍ਰਡਿਸ਼ਨਲ ਆਉਟਫਿੱਟ ਪਾਈ ਹੋਈ ਹੈ। ਗੀਤ ਗਰੇਵਾਲ ਲਾਲ ਰੰਗ ਦੇ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ। ਦੋਵੇਂ ਇੱਕ ਦੂਜੇ ਨਾਲ ਇਕੱਠੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਉੱਧਰ ਗੀਤ ਗਰੇਵਾਲ ਨੇ ਵੀ ਪਰਮੀਸ਼ ਵਰਮਾ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਉਹ 'ਨੋ ਮੌਰ ਛੜਾ' ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ 'ਚ ਪਰਮੀਸ਼ ਵਰਮਾ ਦੇ ਵਿਆਹ ਦੇ ਵਿਜ਼ੂਅਲਸ ਦਿਖਾਏ ਗਏ ਹਨ, ਜਿਸ 'ਚ ਰੌਸ਼ਨ ਪ੍ਰਿੰਸ, ਪ੍ਰਭ ਗਿੱਲ ਸਣੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਹਨ। ਗੀਤ 'ਚ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਵੀ ਦਿਖਾਈ ਦੇ ਰਹੀ ਹੈ। ਇਸ ਗੀਤ ਨੂੰ ਪਰਮੀਸ਼ ਵਰਮਾ ਦੇ ਵਿਆਹ 'ਤੇ ਫਿਲਮਾਇਆ ਗਿਆ ਹੈ। ਪਰਮੀਸ਼ ਵਰਮਾ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਸਰਗਰਮ ਹਨ। ਬਹੁਤ ਜਲਦ ਉਹ 'ਮੈਂ ਤੇ ਬਾਪੂ' ਟਾਈਟਲ ਹੇਠ ਬਣੀ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਦਿਓ।


author

sunita

Content Editor

Related News