ਅਦਾਕਾਰਾ ਪਰਿਣੀਤੀ ਚੋਪੜਾ ਨੇ ਪੂਰਾ ਕੀਤਾ ਬਚਪਨ ਦਾ ਸੁਫ਼ਨਾ, ਅੱਖਾਂ ''ਚ ਹੰਝੂ ਭਰ ਆਖੀ ਇਹ ਗੱਲ

Tuesday, Jan 30, 2024 - 07:14 PM (IST)

ਅਦਾਕਾਰਾ ਪਰਿਣੀਤੀ ਚੋਪੜਾ ਨੇ ਪੂਰਾ ਕੀਤਾ ਬਚਪਨ ਦਾ ਸੁਫ਼ਨਾ, ਅੱਖਾਂ ''ਚ ਹੰਝੂ ਭਰ ਆਖੀ ਇਹ ਗੱਲ

ਮੁੰਬਈ (ਬਿਊਰੋ) - ਪਰਿਣੀਤੀ ਚੋਪੜਾ ਨਾ ਸਿਰਫ਼ ਬਾਲੀਵੁੱਡ ਦੀ ਇੱਕ ਮਹਾਨ ਅਦਾਕਾਰਾ ਹੈ, ਉਹ ਇੱਕ ਵਧੀਆ ਗਾਇਕਾ ਵੀ ਹੈ। ਉਹ ਆਪਣੀ ਗਾਇਕੀ ਨਾਲ ਕਈ ਵਾਰ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਹੁਣ ਹਾਲ ਹੀ 'ਚ ਇਸ ਬਹੁ-ਪ੍ਰਤਿਭਾਸ਼ਾਲੀ ਅਦਾਕਾਰਾ ਨੇ ਮੁੰਬਈ ਫ਼ਿਲਮ ਫੈਸਟੀਵਲ 2024 'ਚ ਆਪਣੀ ਪਹਿਲੀ ਲਾਈਵ ਗਾਇਕੀ ਪੇਸ਼ਕਾਰੀ ਦਿੱਤੀ ਅਤੇ ਆਪਣਾ ਸਾਲਾਂ ਪੁਰਾਣਾ ਸੁਫ਼ਨਾ ਪੂਰਾ ਕੀਤਾ।

PunjabKesari

ਹੁਣ ਅਦਾਕਾਰਾ ਨੇ ਕੰਸਰਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ ਅਤੇ ਇੱਕ ਇਮੋਸ਼ਨਲ ਨੋਟ ਵੀ ਲਿਖਿਆ ਹੈ। ਲਾਈਵ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਰਿਣੀਤੀ ਚੋਪੜਾ ਨੇ ਕੈਪਸ਼ਨ 'ਚ ਲਿਖਿਆ, "ਔਰ ਇਹ ਹੋ ਗਿਆ। ਇਸ ਨੂੰ ਲਿਖਦੇ ਸਮੇਂ ਮੇਰੀਆਂ ਅੱਖਾਂ 'ਚ ਖ਼ੁਸ਼ੀ ਦੇ ਹੰਝੂ ਆ ਗਏ।

PunjabKesari

ਮੇਰਾ ਹੁਣ ਤੱਕ ਦਾ ਪਹਿਲਾ ਲਾਈਵ ਪਰਫਾਰਮੈਂਸ ਕੱਲ ਰਾਤ ਸੀ ਅਤੇ ਇਹ ਉਹ ਸਭ ਕੁਝ ਸੀ, ਜੋ ਮੈਂ ਚਾਹਿਆ ਸੀ, ਉਸ ਤੋਂ ਵੀ ਜ਼ਿਆਦਾ। ਤੁਸੀਂ ਸਾਰਿਆਂ ਨੇ ਜਿਹੜਾ ਪਿਆਰ ਦਿੱਤਾ ਹੈ, ਉਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।"

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਪਰਿਣੀਤੀ ਚੋਪੜਾ ਬਲੈਕ ਆਊਟਫਿਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਇਸ ਦੌਰਾਨ ਉਹ ਸਟੇਜ 'ਤੇ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਵੀ ਕਾਫੀ ਸਟਾਈਲਿਸ਼ ਲੱਗ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਫ਼ਿਲਮ ਲੇਡੀਜ਼ ਵਰਸੇਜ਼ ਰਿੱਕੀ ਬਹਿਲ ਨਾਲ ਆਪਣੀ ਐਕਟਿੰਗ ਦੀ ਸ਼ੁਰੂਆਤ ਕਰਨ ਵਾਲੀ ਪਰਿਣੀਤੀ ਚੋਪੜਾ ਕਈ ਫ਼ਿਲਮਾਂ ਜਿਵੇਂ 'ਇਸ਼ਕਜ਼ਾਦੇ', 'ਹਸੀ ਤੋ ਫਸੀ', 'ਗੋਲਮਾਲ ਅਗੇਨ', 'ਮਿਸ਼ਨ ਰਾਣੀਗੰਜ' 'ਚ ਨਜ਼ਰ ਆ ਚੁੱਕੀ ਹੈ ਪਰ ਹੁਣ ਅਦਾਕਾਰਾ ਨੇ ਗਾਇਕੀ ਦੀ ਦੁਨੀਆ 'ਚ ਐਂਟਰੀ ਕਰ ਲਈ ਹੈ।

PunjabKesari

PunjabKesari

PunjabKesari

 


author

sunita

Content Editor

Related News