ਪਰਿਣੀਤੀ ਚੋਪੜਾ ਨੇ ਦਿਲਜੀਤ ਦੋਸਾਂਝ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸਾਂਝੀ ਕੀਤੀ ਅਣਦੇਖੀ ਤਸਵੀਰ

Saturday, Jan 06, 2024 - 05:29 PM (IST)

ਪਰਿਣੀਤੀ ਚੋਪੜਾ ਨੇ ਦਿਲਜੀਤ ਦੋਸਾਂਝ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸਾਂਝੀ ਕੀਤੀ ਅਣਦੇਖੀ ਤਸਵੀਰ

ਐਂਟਰਟੇਨਮੈਂਟ ਡੈਸਕ– ਦਿਲਜੀਤ ਦੋਸਾਂਝ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। 6 ਜਨਵਰੀ, 1984 ਨੂੰ ਜਨਮੇ ਦਿਲਜੀਤ ਦੋਸਾਂਝ ਨੇ ਸੁਪਰਹਿੱਟ ਗੀਤਾਂ ਤੇ ਫ਼ਿਲਮਾਂ ਨਾਲ ਦਰਸ਼ਕਾਂ ਵਿਚਾਲੇ ਖ਼ਾਸ ਜਗ੍ਹਾ ਬਣਾਈ ਹੈ।

ਉਥੇ ਦਿਲਜੀਤ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਦੀ ਜੀਵਨੀ ’ਤੇ ਆਧਾਰਿਤ ਫ਼ਿਲਮ ‘ਚਮਕੀਲਾ’ ਵੀ ਸ਼ਾਮਲ ਹੈ, ਜਿਸ ’ਚ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਿਲਜੀਤ ਨਾਲ ਸਕ੍ਰੀਨ ਸਾਂਝੀ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ

ਦਿਲਜੀਤ ਦੋਸਾਂਝ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਪਰਿਣੀਤੀ ਚੋਪੜਾ ਨੇ ਫ਼ਿਲਮ ਤੋਂ ਇਕ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਦੋਵੇਂ ਬੇਹੱਦ ਸ਼ਾਨਦਾਰ ਲੱਗ ਰਹੇ ਹਨ।

PunjabKesari

ਇਸ ਤਸਵੀਰ ਨਾਲ ਪਰਿਣੀਤੀ ਲਿਖਦੀ ਹੈ, ‘‘ਮੇਰਾ ਯਾਰਾ, ਮੇਰਾ ਪਿਆਰਾ, ਮੇਰਾ ਚਮਕੀਲਾ। ਜਨਮਦਿਨ ਦੀ ਵਧਾਈ। ਤੁਹਾਨੂੰ ਹਮੇਸ਼ਾ ਲਈ ਖ਼ੁਸ਼ੀਆਂ ਤੇ ਚੰਗੀ ਸਿਹਤ ਦੀ ਪ੍ਰਾਰਥਨਾ ਕਰਦੀ ਹਾਂ। ਮੈਂ ਆਪਣੇ ਦੋਵਾਂ ਦੀ ਇਕੱਠਿਆਂ ਗਾਇਕੀ ਨੂੰ ਬਹੁਤ ਯਾਦ ਕਰਦੀ ਹਾਂ। ਮੈਂ ਦੁਨੀਆ ਨੂੰ ਇਹ ਦਿਖਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ ਕਿ ਅਸੀਂ ‘ਚਮਕੀਲਾ’ ’ਚ ਕੀ ਬਣਾਇਆ ਹੈ। ਸੰਗੀਤ ਤੇ ਜਾਦੂ।’’

PunjabKesari

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਇਹ ਫ਼ਿਲਮ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਹੋਇਆ ਹੈ ਪਰ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News