ਦਿਲ ਦਹਿਲਾਉਣ ਵਾਲੀਆਂ ਤਸਵੀਰਾਂ: ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਲਗਾਤਾਰ ਦੇਖਦੇ ਰਹੇ ਮਾਪੇ
Tuesday, May 31, 2022 - 03:39 PM (IST)
ਮੁੰਬਈ: ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪੰਜਾਬ ਮਾਨਸਾ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿਰਫ਼ 28 ਸਾਲਾਂ ਦੀ ਉਮਰ ’ਚ ਗਾਇਕ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਪੁੱਤ ਦੇ ਛੱਲਨੀ ਸਰੀਰ ਨੂੰ ਦੇਖ ਕੇ ਮਾਂ ਧਾਹਾਂ ਮਾਰ ਕੇ ਰੋਣ ਲਗੀ। ਪਿਤਾ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਤੌਰ ’ਤੇ ਵਿਸ਼ਵ ਪ੍ਰਸਿੱਧ ਟੈਟੂ ਕਲਾਕਾਰ ਨੇ ਕੀਤਾ ਮੁਫ਼ਤ ਟੈਟੂ ਬਣਾਉਣ ਦਾ ਐਲਾਨ
ਅੱਖਾਂ ਦੇ ਸਾਹਮਣੇ ਆਪਣੇ ਪੁੱਤ ਨੂੰ ਇਸ ਤਰ੍ਹਾਂ ਦੇਖ ਕੇ ਮਾਂ ਬੇਸੁਧ ਹੋਈ ਜਾ ਰਹੀ ਸੀ। ਇਸ ਗੱਲ ਦਾ ਕੋਈ ਹੋਸ਼ ਨਹੀਂ ਸੀ ਮੂਸੇਵਾਲਾ ਦੀ ਮਾਂ ਨੂੰ ਕੋਣ ਸੰਭਾਲ ਰਿਹਾ ਸੀ ਅਤੇ ਕੋਣ ਨਹੀਂ ।ਪੁੱਤਰ ਦੀ ਖ਼ਬਰ ਸੁਣ ਕੇ ਮਾਂ ਚਰਨਜੀਤ ਕੌਰ ਦਾ ਕਲੇਜਾ ਫ਼ੱਟ ਗਿਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਜਿਹੜਾ ਪੁੱਤਰ ਘਰੋਂ ਸਹੀ ਸਲਾਮਤ ਨਿਕਲਿਆ ਹੈ ਹੁਣ ਉਹ ਵਾਪਸ ਨਹੀਂ ਆਵੇਗਾ।
ਅੱਜ ਗਾਇਕ ਦੀ ਅੰਤਿਮ ਵਿਦਾਈ ਉਨ੍ਹਾਂ ਦੇ ਜੱਦੀ ਪਿੰਡ ’ਚੋਂ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਪੁੱਤਰ ਦੇ ਮ੍ਰਿਤਕ ਦੇਹ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)
ਬਲਕੌਰ ਜਿਸ ਪੁੱਤਰ ਨੂੰ ਆਪਣਾ ਮਾਣ ਸਮਝਦੇ ਸੀ । ਉਹੀ ਪੁੱਤ ਅੱਜ ਆਪਣੇ ਪਿਤਾ ਨੂੰ ਇਸ ਦੁਨੀਆ ’ਤੇ ਇਕੱਲਾ ਛੱੜ ਕੇ ਚੱਲ ਗਿਆ ਹੈ। ਇਕ ਤਸਵੀਰ ’ਚ ਬੇਬਸ ਪਤਨੀ ਆਪਣੇ ਪਤੀ ਨੂੰ ਚੁੱਪ ਕਰਵਾਉਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।