'ਪਰਮ ਸੁੰਦਰੀ' ਦਾ ਰੋਮਾਂਟਿਕ ਗੀਤ 'ਪਰਦੇਸੀਆ' ਰਿਲੀਜ਼

Thursday, Jul 31, 2025 - 12:23 PM (IST)

'ਪਰਮ ਸੁੰਦਰੀ' ਦਾ ਰੋਮਾਂਟਿਕ ਗੀਤ 'ਪਰਦੇਸੀਆ' ਰਿਲੀਜ਼

ਮੁੰਬਈ (ਏਜੰਸੀ)- ਸਿਧਾਰਥ ਮਲਹੋਤਰਾ ਅਤੇ ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫਿਲਮ 'ਪਰਮ ਸੁੰਦਰੀ' ਦਾ ਰੋਮਾਂਟਿਕ ਗੀਤ 'ਪਰਦੇਸੀਆ' ਰਿਲੀਜ਼ ਹੋ ਗਿਆ ਹੈ। ਸਿਧਾਰਥ ਮਲਹੋਤਰਾ ਅਤੇ ਜਾਨ੍ਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪਰਮ ਸੁੰਦਰੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਫਿਲਮ ਦਿਨੇਸ਼ ਵਿਜਨ ਦੁਆਰਾ ਨਿਰਮਿਤ ਹੈ। ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ਵਿੱਚ ਸਿਧਾਰਥ ਅਤੇ ਜਾਨ੍ਹਵੀ ਦੀ ਸ਼ਾਨਦਾਰ ਬਾਂਡਿੰਗ ਦਿਖਾਈ ਦਿੰਦੀ ਹੈ। ਇਸ ਗੀਤ ਨੂੰ ਸੋਨੂੰ ਨਿਗਮ ਅਤੇ ਕ੍ਰਿਸ਼ਨਾਕਲੀ ਸਾਹਾ ਨੇ ਗਾਇਆ ਹੈ। ਸਚਿਨ-ਜਿਗਰ ਦੀ ਜੋੜੀ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ, ਜਦੋਂਕਿ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ। ਇਸ ਗੀਤ ਨੂੰ ਸਾਂਝਾ ਕਰਦੇ ਹੋਏ ਨਿਰਮਾਤਾਵਾਂ ਨੇ ਲਿਖਿਆ "ਉਹ ਗੀਤ ਜਿਸਦੀ ਤੁਸੀਂ ਉਡੀਕ ਕਰ ਰਹੇ ਸੀ।"

ਗਾਣੇ ਨੂੰ ਰਿਲੀਜ਼ ਕਰਨ ਦੇ ਨਾਲ-ਨਾਲ ਫਿਲਮ ਦੇ ਨਿਰਮਾਤਾਵਾਂ ਨੇ ਇਸਦੀ ਰਿਲੀਜ਼ ਤਰੀਕ ਬਾਰੇ ਜਾਣਕਾਰੀ ਦਿੱਤੀ ਹੈ। ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ 'ਸਭ ਤੋਂ ਵੱਡੀ ਅਤੇ ਸਭ ਤੋਂ ਸ਼ਾਨਦਾਰ ਪ੍ਰੇਮ ਕਹਾਣੀ 29 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਤੁਸ਼ਾਰ ਜਲੋਟਾ ਦੁਆਰਾ ਨਿਰਦੇਸ਼ਤ ਇਸ ਫਿਲਮ ਨੂੰ ਮਹਿਸੂਸ ਕਰੋ ਅਤੇ ਇਸਨੂੰ ਜੀਉਣ ਦੀ ਕੋਸ਼ਿਸ਼ ਕਰੋ।' ਸਚਿਨ-ਜਿਗਰ ਨੇ ਕਿਹਾ, 'ਪਰਦੇਸੀਆ' ਇੱਕ ਅਜਿਹਾ ਜਾਦੂਈ ਗੀਤ ਹੈ ਜਿਸ ਵਿੱਚ ਸਭ ਕੁਝ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਇਮੋਸ਼ਨ, ਆਵਾਜ਼, ਲਿਰਿਕਸ ਅਤੇ ਟਾਈਮਿੰਗ। ਅਸੀਂ ਕੁਝ ਅਜਿਹਾ ਬਣਾਉਣਾ ਸੀ ਜੋ ਨਵਾਂ ਵੀ ਲੱਗੇ ਅਤੇ ਪੁਰਾਣਾ ਵੀ ਹੋਵੇ ਅਤੇ ਜਦੋਂ ਸੋਨੂੰ ਨਿਗਮ ਨੇ ਇਸਨੂੰ ਗਾਇਆ, ਉਹ ਵੀ ਆਪਣੇ ਜਨਮਦਿਨ 'ਤੇ, ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਸਿਤਾਰੇ ਵੀ ਸਾਡੀ ਟੀਮ ਵਿੱਚ ਹਨ। ਉਨ੍ਹਾਂ ਦੀ ਆਵਾਜ਼ ਵਿੱਚ ਜੋ ਦਰਦ ਹੈ ਕੋਈ ਨਹੀਂ ਬਣਾ ਸਕਦਾ। ਕ੍ਰਿਸ਼ਨਾਕਲੀ ਦੀ ਆਵਾਜ਼ ਨੇ ਇਸ ਵਿੱਚ ਰਹੱਸ ਅਤੇ ਜਾਦੂ ਜੋੜਿਆ ਅਤੇ ਅਮਿਤਾਭ ਭੱਟਾਚਾਰੀਆ ਸਿਰਫ ਸ਼ਬਦ ਨਹੀਂ ਲਿਖਦੇ, ਸਗੋਂ ਉਹ ਭਾਵਨਾਵਾਂ ਨੂੰ ਉਕੇਰਦੇ ਹਨ।"


author

cherry

Content Editor

Related News