ਟਵਿਟਰ ਦੇ ਨਵੇਂ ਸੀ. ਈ. ਓ. ਪਰਾਗ ਨਾਲ ਕੀ ਹੈ ਗਾਇਕਾ ਸ਼੍ਰੇਆ ਘੋਸ਼ਾਲ ਦਾ ਕੁਨੈਕਸ਼ਨ?

Tuesday, Nov 30, 2021 - 12:32 PM (IST)

ਟਵਿਟਰ ਦੇ ਨਵੇਂ ਸੀ. ਈ. ਓ. ਪਰਾਗ ਨਾਲ ਕੀ ਹੈ ਗਾਇਕਾ ਸ਼੍ਰੇਆ ਘੋਸ਼ਾਲ ਦਾ ਕੁਨੈਕਸ਼ਨ?

ਮੁੰਬਈ (ਬਿਊਰੋ)– ਪਰਾਗ ਅਗਰਵਾਲ ਟਵਿਟਰ ਦੇ ਸੀ. ਈ. ਓ. ਬਣ ਗਏ ਹਨ। ਪਰਾਗ ਭਾਰਤੀ ਮੂਲ ਦਾ ਨਾਗਰਿਕ ਹੈ, ਜਿਸ ਨੇ ਆਈ. ਆਈ. ਟੀ. ਬੰਬੇ ਤੋਂ ਇੰਜੀਨੀਅਰਿੰਗ ਕੀਤੀ ਹੈ। ਪਰਾਗ ਦੇ ਸੀ. ਈ. ਓ. ਬਣਨ ਤੋਂ ਬਾਅਦ ਸ਼੍ਰੇਆ ਘੋਸ਼ਾਲ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਕਾਰਨ ਟਵਿਟਰ ਯੂਜ਼ਰਜ਼ ਨੇ ਪਰਾਗ ਅਗਰਵਾਲ ਦਾ ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨਾਲ ਕੁਨੈਕਸ਼ਨ ਪਾਇਆ ਤੇ ਫਿਰ ਪਰਾਗ ਤੇ ਸ਼੍ਰੇਆ ਘੋਸ਼ਾਲ ਦਾ 11 ਸਾਲ ਪੁਰਾਣਾ ਟਵੀਟ ਵਾਇਰਲ ਹੋ ਗਿਆ। ਪਰਾਗ ਦੇ ਸੀ. ਈ. ਓ. ਬਣਨ ਤੋਂ ਬਾਅਦ ਦੋਵਾਂ ਦੇ ਪੁਰਾਣੇ ਟਵੀਟਸ ਵਾਇਰਲ ਹੋ ਰਹੇ ਹਨ। ਆਓ ਜਾਣਦੇ ਹਾਂ ਆਖ਼ਿਰ ਕੀ ਹੈ ਮਾਮਲਾ-

ਇਹ ਖ਼ਬਰ ਵੀ ਪੜ੍ਹੋ : ਬਠਿੰਡਾ ਦੇ ਵਿਅਕਤੀ ਨੇ ਕੰਗਨਾ ਰਣੌਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਪੋਸਟ ਪਾ ਕੇ ਦੇਖੋ ਕੀ ਲਿਖਿਆ

ਦਰਅਸਲ ਸ਼੍ਰੇਆ ਘੋਸ਼ਾਲ ਤੇ ਪਰਾਗ ਅਗਰਵਾਲ ਬਹੁਤ ਚੰਗੇ ਤੇ ਪੁਰਾਣੇ ਦੋਸਤ ਹਨ। ਸਾਲ 2010 ’ਚ ਸ਼੍ਰੇਆ ਘੋਸ਼ਾਲ ਦਾ ਇਕ ਟਵੀਟ ਸੀ ਕਿ ਮੈਨੂੰ ਇਕ ਹੋਰ ਬਚਪਨ ਦਾ ਦੋਸਤ ਮਿਲ ਗਿਆ ਹੈ! ਜੋ ਭੋਜਨ ਦਾ ਸ਼ੌਕੀਨ ਹੈ। ਨਾਲ ਹੀ, ਉਹ ਘੁੰਮਣ-ਫਿਰਨ ਦਾ ਸ਼ੌਕੀਨ ਹੈ। ਉਸ ਨੇ ਅੱਗੇ ਲਿਖਿਆ ਕਿ ਪਰਾਗ ਸਟੈਨਫੋਰਡ ਦਾ ਵਿਦਵਾਨ ਹੈ! ਉਸ ਨੇ ਪਰਾਗ ਦੀ ਪੈਰਵੀ ਕਰਨ ਦੀ ਅਪੀਲ ਕੀਤੀ ਸੀ। ਇਹ ਵਾਕ ਪਰਾਗ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਦਾ ਹੈ, ਜਿਸ ’ਚ ਸ਼੍ਰੇਆ ਘੋਸ਼ਾਲ ਪਰਾਗ ਨੂੰ ਸ਼ੁਭਕਾਮਨਾਵਾਂ ਦੇਣ ਦੀ ਗੱਲ ਕਰ ਰਹੀ ਹੈ। ਪਰਾਗ ਨੇ ਸ਼੍ਰੇਆ ਘੋਸ਼ਾਲ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਪਰਾਗ ਨੇ ਲਿਖਿਆ, ‘ਸ਼੍ਰੇਆ ਘੋਸ਼ਾਲ, ਤੁਸੀਂ ਬਹੁਤ ਪ੍ਰਭਾਵਸ਼ਾਲੀ ਹੋ। ਕਈ ਟਵਿਟਰ ਸੰਦੇਸ਼ ਆ ਰਹੇ ਹਨ।’

ਟਵਿਟਰ ਦੇ ਸੀ. ਈ. ਓ. ਬਣਨ ਤੋਂ ਬਾਅਦ ਸ਼੍ਰੇਆ ਘੋਸ਼ਾਲ ਨੇ ਟਵੀਟ ਕਰਕੇ ਪਰਾਗ ਅਗਰਵਾਲ ਨੂੰ ਵਧਾਈ ਦਿੱਤੀ, ‘ਵਧਾਈਆਂ ਪਰਾਗ, ਸਾਨੂੰ ਤੁਹਾਡੇ ’ਤੇ ਮਾਣ ਹੈ! ਇਹ ਸਾਡੇ ਲਈ ਬਹੁਤ ਵੱਡਾ ਦਿਨ ਹੈ, ਅਸੀਂ ਸਾਰੇ ਇਸ ਖ਼ਬਰ ਦਾ ਜਸ਼ਨ ਮਨਾ ਰਹੇ ਹਾਂ।’

PunjabKesari

ਪਰਾਗ ਅਗਰਵਾਲ ਸਾਲ 2011 ਤੋਂ ਟਵਿਟਰ ’ਤੇ ਕੰਮ ਕਰ ਰਹੇ ਹਨ। ਉਸ ਸਮੇਂ ਕੰਪਨੀ ’ਚ ਇਕ ਹਜ਼ਾਰ ਤੋਂ ਵੀ ਘੱਟ ਕਰਮਚਾਰੀ ਸਨ। ਉਸ ਨੇ 2017 ’ਚ ਕੰਪਨੀ ਦੇ ਸੀ. ਟੀ. ਓ. (ਮੁੱਖ ਤਕਨਾਲੋਜੀ ਅਧਿਕਾਰੀ) ਵਜੋਂ ਅਹੁਦਾ ਸੰਭਾਲਿਆ। ਹੁਣ ਪਰਾਗ ਅਗਰਵਾਲ ਟਵਿਟਰ ਦੇ ਨਵੇਂ ਸੀ. ਈ. ਓ. ਹੋਣਗੇ। ਪਰਾਗ ਆਈ. ਆਈ. ਟੀ. ਬੰਬੇ ਦਾ ਗ੍ਰੈਜੂਏਟ ਹੈ ਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ’ਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News