ਪੰਕਜ ਬੱਤਰਾ ਤੇ ਆਰਿਆ ਬੱਬਰ ਦੀ ਬਣੀ ਜੋੜੀ, ਇਸ ਵੈੱਬ ਸੀਰੀਜ਼ ''ਚ ਕਰਨਗੇ ਇਕੱਠੇ ਕੰਮ

Monday, Apr 19, 2021 - 05:06 PM (IST)

ਪੰਕਜ ਬੱਤਰਾ ਤੇ ਆਰਿਆ ਬੱਬਰ ਦੀ ਬਣੀ ਜੋੜੀ, ਇਸ ਵੈੱਬ ਸੀਰੀਜ਼ ''ਚ ਕਰਨਗੇ ਇਕੱਠੇ ਕੰਮ

ਮੁੰਬਈ (ਬਿਊਰੋ) - ਪੰਜਾਬੀ ਸਿਨੇਮਾ ਬਹੁਤ ਸਾਰੇ ਟੈਲੇਂਟਿਡ ਕਲਾਕਾਰਾਂ ਅਤੇ ਡਾਇਰੈਕਟਰਸ ਨਾਲ ਭਰਿਆ ਹੋਇਆ ਹੈ ਅਤੇ ਡਾਇਰੈਕਟਰ ਪੰਕਜ ਬਤਰਾ ਉਨ੍ਹਾਂ 'ਚੋਂ ਹੀ ਇਕ ਹੈ। ਫੇਮਸ ਡਾਇਰੈਕਟਰ ਪੰਕਜ ਬੱਤਰਾ ਨੇ 'ਗੋਰਿਆਂ ਨੂੰ ਦਫ਼ਾ ਕਰੋ', 'ਸੱਜਣ ਸਿੰਘ ਰੰਗਰੂਟ' ਵਰਗੀਆਂ ਹਿੱਟ ਫ਼ਿਲਮਾਂ ਅਤੇ ਕਈ ਹਿੱਟ ਟੈਲੀਵਿਜ਼ਨ ਸ਼ੋਅਜ਼ ਨੂੰ ਡਾਇਰੈਕਟ ਕੀਤਾ ਹੈ। ਪੰਕਜ ਬਤਰਾ ਹੁਣ ਅਲਟ ਬਾਲਾਜੀ ਲਈ ਆਉਣ ਵਾਲੀ ਵੈੱਬ-ਸੀਰੀਜ਼ ਨੂੰ ਡਾਇਰੈਕਟ ਕਰਨ ਜਾ ਰਹੇ ਹਨ। ਵੈਬ-ਸੀਰੀਜ਼ ਦਾ ਟਾਈਟਲ 'Dynasty' ਹੈ। ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਆਰਿਆ ਬੱਬਰ ਇਸ ਵੈੱਬ ਸੀਰੀਜ਼ 'ਚ ਲੀਡ ਕਿਰਦਾਰ 'ਚ ਨਜ਼ਰ ਆਉਣਗੇ। 

ਇਸ ਵੈੱਬ ਸੀਰੀਜ਼ ਬਾਰੇ ਜਾਣਕਾਰੀ ਆਰਿਆ ਬੱਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। 'Dynasty' ਵੈੱਬ ਸੀਰੀਜ਼ ਦੇ ਕਲੈਪ ਬੋਰਡ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ 'ਨਵਾਂ ਸ਼ੂਟ ਸ਼ੁਰੂ ਹੋਣ ਜਾ ਰਿਹਾ ਹੈ, ਮੇਰੇ ਨਾਲ ਹੈ ਮੇਰਾ ਪਿਆਰਾ ਤੇ ਟੈਲੇਂਟਿਡ ਦੋਸਤ ਪੰਕਜ ਬਤਰਾ।' 

ਦੱਸਣਯੋਗ ਹੈ ਕਿ ਪੰਕਜ ਬਤਰਾ ਤੇ ਆਰਿਆ ਬੱਬਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਰਿਆ ਦੀ ਆਖਰੀ ਪੰਜਾਬੀ ਫ਼ਿਲਮ 'ਗਾਂਧੀ ਫਿਰ ਆ ਗਿਆ' ਸੀ ਪਰ ਇਹ ਫ਼ਿਲਮ ਸਿਨੇਮਾ ਘਰਾਂ 'ਚ ਕੁਝ ਵੱਡਾ ਕਮਾਲ ਨਹੀਂ ਕਰ ਪਾਈ ਸੀ। ਪੰਕਜ ਬਤਰਾ ਦੀ ਆਖਰੀ ਡਾਇਰੈਕਟ ਕੀਤੀ ਪੰਜਾਬੀ ਫ਼ਿਲਮ 'ਜਿੰਦੇ ਮੇਰੀਏ' ਸੀ। ਇਸ ਫ਼ਿਲਮ 'ਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਲੀਡ ਕਿਰਦਾਰ 'ਚ ਦਿਖੇ ਸਨ।


author

sunita

Content Editor

Related News