Panchayat ਦੇ  'ਬਨਾਰਕਸ' ਨੇ ਮੁੰਬਈ 'ਚ ਖਰੀਦਿਆ ਆਲੀਸ਼ਾਨ ਘਰ, ਫੈਨਜ਼ ਨਾਲ ਖੁਸ਼ੀ ਕੀਤੀ ਸਾਂਝੀ

Thursday, Aug 01, 2024 - 02:11 PM (IST)

Panchayat ਦੇ  'ਬਨਾਰਕਸ' ਨੇ ਮੁੰਬਈ 'ਚ ਖਰੀਦਿਆ ਆਲੀਸ਼ਾਨ ਘਰ, ਫੈਨਜ਼ ਨਾਲ ਖੁਸ਼ੀ ਕੀਤੀ ਸਾਂਝੀ

ਮੁੰਬਈ- ਅਦਾਕਾਰ ਦੁਰਗੇਸ਼ ਕੁਮਾਰ ਵੈੱਬ ਸੀਰੀਜ਼ 'ਪੰਚਾਇਤ' ਨਾਲ ਸੁਰਖੀਆਂ 'ਚ ਆਏ ਸਨ। ਉਸ ਨੇ ਸੀਰੀਜ਼ 'ਚ 'ਬਨਾਰਕਸ' ਦਾ ਕਿਰਦਾਰ ਨਿਭਾ ਕੇ ਕਾਫੀ ਲੋਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਹਾਲ ਹੀ 'ਚ ਅਦਾਕਾਰ ਨੇ ਵੈੱਬ ਸੀਰੀਜ਼ ਦੇ ਪ੍ਰਸ਼ੰਸਕਾਂ ਨਾਲ ਆਪਣੀ ਸਭ ਤੋਂ ਵੱਡੀ ਖੁਸ਼ੀ ਸਾਂਝੀ ਕੀਤੀ ਹੈ। ਦਰਅਸਲ, ਅਦਾਕਾਰ ਨੇ ਹਾਲ ਹੀ 'ਚ ਆਪਣਾ ਇੱਕ ਸਭ ਤੋਂ ਵੱਡਾ ਸੁਪਨਾ ਪੂਰਾ ਕੀਤਾ ਹੈ। ਉਸ ਨੇ ਮੁੰਬਈ 'ਚ ਆਪਣਾ ਪਹਿਲਾ ਘਰ ਖਰੀਦਿਆ ਹੈ, ਜਿਸ ਨਾਲ ਉਹ ਖੁਸ਼ ਹੈ।ਦੁਰਗੇਸ਼ ਕੁਮਾਰ ਨੇ 31 ਜੁਲਾਈ ਨੂੰ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ। ਆਪਣੀ ਪੋਸਟ 'ਚ ਉਸ ਨੇ ਨਵੇਂ ਅਪਾਰਟਮੈਂਟ ਦੀਆਂ ਚਾਬੀਆਂ ਦੀ ਇੱਕ ਝਲਕ ਦਿਖਾਈ ਅਤੇ ਕੈਪਸ਼ਨ ਵਿੱਚ, ਲਿਖਿਆ - "ਸਾਡਾ ਘਰ ਮੁੰਬਈ 'ਚ, ਆਸ਼ੀਰਵਾਦ ਲਈ ਬਾਬੂਜੀ ਹਰੀਕ੍ਰਿਸ਼ਨ ਚੌਧਰੀ ਦਾ ਧੰਨਵਾਦ।"

PunjabKesari

ਅਦਾਕਾਰ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਉਨ੍ਹਾਂ ਨੂੰ ਕਾਫੀ ਵਧਾਈਆਂ ਮਿਲ ਰਹੀਆਂ ਹਨ।ਕੰਮ ਦੀ ਗੱਲ ਕਰੀਏ ਤਾਂ ਵੈੱਬ ਸੀਰੀਜ਼ 'ਪੰਚਾਇਤ' ਤੋਂ ਇਲਾਵਾ ਦੁਰਗੇਸ਼ ਕੁਮਾਰ ਨੇ ਅਦਾਕਾਰਾ ਆਲੀਆ ਭੱਟ ਅਤੇ ਰਣਦੀਪ ਹੁੱਡਾ ਨਾਲ ਫ਼ਿਲਮ 'ਹਾਈਵੇ' 'ਚ ਕੰਮ ਕੀਤਾ ਹੈ ਪਰ ਉਸ ਨੂੰ ਅਸਲੀ ਪਛਾਣ 'ਪੰਚਾਇਤ' ਤੋਂ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਲਤਾਨ, ਫਰੀਕੀ ਅਲੀ, ਬੇਹਨ ਹੋਵੇਗੀ ਤੇਰੀ, ਲਾਪਤਾ ਲੇਡੀਜ਼ ਅਤੇ ਭਗਤਾ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News