'ਤਾਰਕ ਮਹਿਤਾ' ਦੇ ਸੈੱਟ 'ਤੇ ਪਲਕ ਸਿਧਵਾਨੀ ਦਾ ਹੋਇਆ 'ਸ਼ੋਸ਼ਣ', ਖੁਦ ਦਿੱਤੀ ਜਾਣਕਾਰੀ

Saturday, Sep 28, 2024 - 09:48 AM (IST)

'ਤਾਰਕ ਮਹਿਤਾ' ਦੇ ਸੈੱਟ 'ਤੇ ਪਲਕ ਸਿਧਵਾਨੀ ਦਾ ਹੋਇਆ 'ਸ਼ੋਸ਼ਣ', ਖੁਦ ਦਿੱਤੀ ਜਾਣਕਾਰੀ

ਮੁੰਬਈ- ਹਿੰਦੀ ਸਿਨੇਮਾ ਅਤੇ ਟੀਵੀ ਦੀ ਦੁਨੀਆ ਵਿੱਚ ਵੀ ਅਕਸਰ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਕਹਾਣੀ ਹੁਣ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ‘ਸੋਨੂੰ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪਲਕ ਸਿਧਵਾਨੀ ਨੇ ਦੱਸੀ ਹੈ। ਹਾਲ ਹੀ ‘ਚ ਮੇਕਰਸ ਨੇ ਪਲਕ ‘ਤੇ ਕੰਟਰੈਕਟ ਤੋੜਨ ਦਾ ਇਲਜ਼ਾਮ ਲਗਾਇਆ ਹੈ।ਹੁਣ ਅਭਿਨੇਤਰੀ ਨੇ ਸ਼ੋਅ ਤੋਂ ‘ਛੱਡਣ’ ਦਾ ਐਲਾਨ ਕਰ ਦਿੱਤਾ ਹੈ ਅਤੇ ਆਪਣੇ ਨਾਲ ਹੋਏ ‘ਸ਼ੋਸ਼ਣ’ ਦੀ ਕਹਾਣੀ ਬਿਆਨ ਕੀਤੀ ਹੈ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਅਦਾਕਾਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਸ਼ੋਅ ਦੇ ਮੇਕਰਸ ਨੇ ਨਾ ਸਿਰਫ ਉਸ ਨੂੰ ਧਮਕੀਆਂ ਦਿੱਤੀਆਂ ਸਗੋਂ ਮਾਨਸਿਕ ਤੌਰ ‘ਤੇ ਵੀ ਤੰਗ ਕੀਤਾ। ਉਨ੍ਹਾਂ ਨੇ ਮੇਕਰਸ ਨੂੰ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਪਰ ਫਿਰ ਵੀ ਉਨ੍ਹਾਂ ਨੂੰ 12 ਘੰਟੇ ਤੱਕ ਸ਼ੂਟ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਦੋਸਤਾਂ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ

ਪਲਕ ਮੁਤਾਬਕ ਜਦੋਂ ਤੋਂ ਉਨ੍ਹਾਂ ਨੇ ਮੇਕਰਸ ਨੂੰ ਦੱਸਿਆ ਕਿ ਉਹ ਸ਼ੋਅ ਛੱਡਣਾ ਚਾਹੁੰਦੀ ਹੈ, ਉਨ੍ਹਾਂ ਨਾਲ ਮਾਨਸਿਕ ਪਰੇਸ਼ਾਨੀ ਸ਼ੁਰੂ ਹੋ ਗਈ। ਪਲਕ ਨੇ ਇਕ ਨਿੱਜੀ ਚੈਨਲ ਨੂੰ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਸ਼ੋਅ ਤੋਂ ਵੱਖ ਹੋਣ ਦੀ ਗੱਲ ਕੀਤੀ ਤਾਂ ਮੇਕਰਸ ਨੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਨੀਲਾ ਫਿਲਮਜ਼ ਪ੍ਰੋਡਕਸ਼ਨ ਦੇ ਮੁਖੀ ਅਸਿਤ ਕੁਮਾਰ ਮੋਦੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ‘ਮਈ 2025 ਤੱਕ ਸ਼ੋਅ ਛੱਡਣ ਬਾਰੇ ਸੋਚਣਾ ਵੀ ਨਹੀਂ, ਨਹੀਂ ਤਾਂ ਤੁਹਾਨੂੰ ਭੁਗਤਨਾ ਪਵੇਗਾ…’ ਪਲਕ ਨੇ ਦੱਸਿਆ, ‘8 ਅਗਸਤ ਨੂੰ 2024, ਮੈਂ ਤਾਰਕ ਮਹਿਤਾ ਦੀ ਉਲਟਾ’ ਚਸ਼ਮਾ ਦੇ ਨਿਰਮਾਤਾਵਾਂ ਨੂੰ ਸ਼ੋਅ ਛੱਡਣ ਦੇ ਆਪਣੇ ਫੈਸਲੇ ਬਾਰੇ ਦੱਸਿਆ ਕਿ ਮੈਂ ਨਿੱਜੀ ਕਾਰਨਾਂ ਕਰਕੇ ਸ਼ੋਅ ਛੱਡਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਨ੍ਹਾਂ ਕਾਰਨਾਂ ਵਿੱਚ ਮੇਰੀ ਸਿਹਤ ਦੀ ਹਾਲਤ ਵੀ ਸ਼ਾਮਲ ਹੈ। ਪਲਕ ਪਿਛਲੇ 5 ਸਾਲਾਂ ਤੋਂ ਇਸ ਸ਼ੋਅ ਦਾ ਹਿੱਸਾ ਹੈ।

ਮਾਨਸਿਕ ਤਣਾਅ ਅਤੇ ਖਰਾਬ ਸਿਹਤ ਬਾਰੇ ਦੱਸਿਆ
ਪਲਕ ਨੇ ਅੱਗੇ ਕਿਹਾ ਕਿ ਮੇਕਰਸ ਨੇ ਮੇਰੀ ਗੱਲ ਸੁਣੀ ਅਤੇ ਮੈਨੂੰ ਭਰੋਸਾ ਵੀ ਦਿੱਤਾ ਕਿ ਇਸ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਦੱਸਿਆ ਕਿ ਮੈਨੂੰ 2-3 ਮਹੀਨਿਆਂ ਦਾ ਨੋਟਿਸ ਪੀਰੀਅਡ ਪੂਰਾ ਕਰਨਾ ਹੋਵੇਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਸ ਯਾਤਰਾ ਨੂੰ ਸਕਾਰਾਤਮਕ ਨੋਟ ‘ਤੇ ਖਤਮ ਕਰਨਾ ਚਾਹੁੰਦੀ ਹਾਂ। ਫਿਰ ਮੈਂ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਇਹ ਵੀ ਪੁੱਛਿਆ ਕਿ ਸ਼ੋਅ ਛੱਡਣ ਲਈ ਕਿਹੜੀ ਪ੍ਰਕਿਰਿਆ ਦਾ ਪਾਲਣ ਕਰਨਾ ਹੈ। ਟੀਮ ਮੈਂਬਰ ਨੇ ਕਿਹਾ ਕਿ ਲਿਖਤੀ ਨੋਟਿਸ ਦੀ ਕੋਈ ਲੋੜ ਨਹੀਂ ਹੈ, ਉਹ ਸਿਰਫ਼ ਅਸਿਤ ਸਰ ਨਾਲ ਗੱਲ ਕਰਨ।ਜਦੋਂ ਅਸਿਤ ਕੁਮਾਰ ਮੋਦੀ 7 ਸਤੰਬਰ ਨੂੰ ਵਾਪਸ ਆਏ ਤਾਂ ਮੈਂ ਉਨ੍ਹਾਂ ਨੂੰ ਮਿਲੀ। ਮੇਰੀ ਗੱਲ ਸੁਣਨ ਤੋਂ ਬਾਅਦ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਨੂੰ ਮਈ 2025 ਤੋਂ ਪਹਿਲਾਂ ਛੱਡਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਆਪਣੇ ਮਾਨਸਿਕ ਤਣਾਅ ਅਤੇ ਖਰਾਬ ਸਿਹਤ ਬਾਰੇ ਵੀ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਮਈ ਤੋਂ ਪਹਿਲਾਂ ਚਲੀ ਗਈ ਤਾਂ ਇਸ ਤੋਂ ਉਹ ਦੁੱਖੀ ਹੋ ਜਾਣਗੇ। ਉਨ੍ਹਾਂ ਦੇ ਕਹਿਣ ‘ਤੇ ਮੈਂ ਨਵੰਬਰ ਤੱਕ ਇਸ ਨੂੰ ਘਟਾਉਣ ਦੀ ਗੱਲ ਕੀਤੀ ਸੀ। ਪਰ ਉਨ੍ਹਾਂ ਨੇ ਸਿੱਧੇ ਤੌਰ ‘ਤੇ ਕਿਹਾ ਕਿ ਜੇਕਰ ਮਈ ਤੋਂ ਪਹਿਲਾਂ ਛੱਡ ਦਿੱਤਾ ਗਿਆ ਤਾਂ ਸਮੱਸਿਆ ਹੋਵੇਗੀ। ਇਸ ਸਭ ਤੋਂ ਬਾਅਦ ਮੈਂ ਹੁਣ ਇਸ ਸ਼ੋਅ ਵਿੱਚ ਨਾ ਰਹਿਣ ਦਾ ਫੈਸਲਾ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ -ਜਾਪਾਨ ਤੋਂ ਅਮਰੀਕਾ ਆਈ ਜੂਨੀਅਰ NTR ਦੀ ਫੈਨ, ਅਦਾਕਾਰ ਨੇ ਕੀਤਾ ਫੈਨ ਨੂੰ ਇਹ ਵਾਅਦਾ

ਇੰਸਟਾਗ੍ਰਾਮ ਅਕਾਊਂਟ ਨੂੰ ਵੀ ਡਿਲੀਟ ਕਰਨ ਦੀ ਦਿੱਤੀ ਧਮਕੀ
ਪਲਕ ਦੱਸਦੀ ਹੈ ਕਿ ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਿਰਮਾਤਾਵਾਂ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੋਟਿਸ ਬਾਰੇ ਉਨ੍ਹਾਂ ਨੂੰ ਮੀਡੀਆ ਦੇ ਫੋਨ ਰਾਹੀਂ ਹੀ ਪਤਾ ਲੱਗਾ। ਜਦੋਂ ਇਸ ਬਾਰੇ ਲੇਖ ਪ੍ਰਕਾਸ਼ਿਤ ਹੋਏ ਤਾਂ ਮੈਂ ਸ਼ੂਟਿੰਗ ਕਰ ਰਹੀ ਸੀ। ਮੈਂ ਉਨ੍ਹਾਂ ਨੂੰ ਆਪਣੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਸਭ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਸੀ, ਪਰ ਉਹ 5 ਦਿਨਾਂ ਤੋਂ ਮੈਨੂੰ ਨਹੀਂ ਮਿਲੇ।ਅਦਾਕਾਰਾ ਦੱਸਦੀ ਹੈ ਕਿ ਜਦੋਂ ਤੋਂ ਉਸ ਨੇ ਸ਼ੋਅ ਛੱਡਣ ਦੀ ਗੱਲ ਕੀਤੀ, ਉਦੋਂ ਤੋਂ ਉਸ ਦਾ ਸ਼ੋਸ਼ਣ ਸ਼ੁਰੂ ਹੋ ਗਿਆ। ਮੇਰੇ ਨਾਲ ਗਲਤ ਸਲੂਕ ਕਰਨ ਲੱਗੇ। ਮੈਨੂੰ ਬਹੁਤ ਦੁੱਖ ਹੋਈ ਸੀ ਕਿ ਮੇਰੇ ਨਾਲ ਇਹ ਉਸ ਸ਼ੋਅ ਵਿੱਚ ਹੋ ਰਿਹਾ ਸੀ ਜਿੱਥੇ ਮੈਂ 5 ਸਾਲ ਕੰਮ ਕੀਤਾ ਸੀ। ਉਨ੍ਹਾਂ ਨੇ ਮੇਰੇ ਇੰਸਟਾਗ੍ਰਾਮ ਅਕਾਉਂਟ ਨੂੰ ਡਿਲੀਟ ਕਰਨ ਦੀ ਧਮਕੀ ਵੀ ਦਿੱਤੀ ਤਾਂ ਜੋ ਮੈਨੂੰ ਬ੍ਰਾਂਡ ਦੇ ਇਸ਼ਤਿਹਾਰਾਂ ਲਈ ਪੇਸ਼ਕਸ਼ਾਂ ਨਾ ਮਿਲ ਸਕਣ। ਇੰਨਾ ਹੀ ਨਹੀਂ, ਉਨ੍ਹਾਂ ਨੇ ਮੈਨੂੰ ਉਨ੍ਹਾਂ ਬ੍ਰਾਂਡਾਂ ਦੇ ਨਾਮ ਦੱਸਣ ਲਈ ਕਿਹਾ ਜੋ ਮੈਨੂੰ ਇਸ਼ਤਿਹਾਰ ਦਿੰਦੇ ਹਨ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਏ ਪੈਸੇ ਵੀ ਦੱਸਣ ਲਈ ਕਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

Priyanka

Content Editor

Related News