ਕੀ ਧਰਮ ਬਦਲਣ ਕਾਰਨ ਹੋਇਆ ਏਜਾਜ਼-ਪਵਿੱਤਰ ਪੂਨੀਆ ਦਾ ਬ੍ਰੇਕਅੱਪ! ਖੁਲ੍ਹਿਆ ਭੇਦ

Saturday, Dec 21, 2024 - 10:14 AM (IST)

ਕੀ ਧਰਮ ਬਦਲਣ ਕਾਰਨ ਹੋਇਆ ਏਜਾਜ਼-ਪਵਿੱਤਰ ਪੂਨੀਆ ਦਾ ਬ੍ਰੇਕਅੱਪ! ਖੁਲ੍ਹਿਆ ਭੇਦ

ਮੁੰਬਈ- ਟੀ.ਵੀ. ਅਦਾਕਾਰਾ ਪਵਿੱਤਰਾ ਪੂਨੀਆ ਅਤੇ ਏਜਾਜ਼ ਖਾਨ ਦਾ ਬ੍ਰੇਕਅੱਪ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਅਦਾਕਾਰਾ ਨੇ ਇਕ ਇੰਟਰਵਿਊ 'ਚ ਆਪਣੇ ਬ੍ਰੇਕਅੱਪ ਦੀ ਗੱਲ ਕੀਤੀ ਸੀ ਅਤੇ ਐਕਸ ਪ੍ਰੇਮੀ ਏਜਾਜ਼ ਨੂੰ ਨਰਸਿਸਟ ਕਿਹਾ ਸੀ। ਇਸ ਤੋਂ ਬਾਅਦ ਮਾਮਲਾ ਵਧ ਗਿਆ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਹੁਣ ਏਜਾਜ਼ ਖਾਨ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਓ ਤੁਹਾਨੂੰ ਇਹ ਵੀ ਦੱਸੀਏ ਕਿ ਕੀ ਹੈ ਪੂਰਾ ਮਾਮਲਾ?

ਇਹ ਵੀ ਪੜ੍ਹੋ-ਮਸ਼ਹੂਰ ਨਿਊਜ਼ ਐਂਕਰ ਦਾ MMS ਲੀਕ ! ਵੀਡੀਓ ਸਾਂਝੀ ਕਰ ਖੋਲ੍ਹਿਆ ਭੇਦ

ਬਿੱਗ ਬੌਸ 'ਚ ਹੋਈ ਸੀ ਮੁਲਾਕਾਤ
ਏਜਾਜ਼ ਅਤੇ ਪਵਿੱਤਰਾ ਦੀ ਮੁਲਾਕਾਤ ਬਿੱਗ ਬੌਸ 14 ਵਿੱਚ ਹੋਈ ਸੀ। ਰਿਐਲਿਟੀ ਸ਼ੋਅ ਵਿੱਚ ਹੀ ਦੋਵਾਂ 'ਚ ਪਿਆਰ ਹੋਇਆ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਦੋਹਾਂ ਨੇ ਵੱਖ ਹੋਣ ਦਾ ਐਲਾਨ ਕੀਤਾ ਸੀ। ਖਬਰਾਂ ਮੁਤਾਬਕ ਦੋਹਾਂ ਦੀ ਮੰਗਣੀ ਹੋ ਚੁੱਕੀ ਸੀ। ਹਾਲ ਹੀ 'ਚ ਬ੍ਰੇਕਅੱਪ ਦੀ ਗੱਲ ਕਰਦੇ ਹੋਏ ਪਵਿੱਤਰਾ ਨੇ ਏਜਾਜ਼ ਨੂੰ ਨਰਸਿਸਟ ਕਿਹਾ ਸੀ।

ਕੀ ਕਿਹਾ ਏਜਾਜ਼ ਨੇ?
ਹੁਣ ਏਜਾਜ਼ ਖਾਨ ਨੇ ਪਵਿੱਤਰਾ ਦੇ ਇਸ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।  ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ, ਉਸਨੇ ਕਿਹਾ, 'ਮੈਂ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦਾ। ਮੈਨੂੰ ਰਿਸ਼ਤਿਆਂ ਦਾ ਮਜ਼ਾਕ ਉਡਾਉਣਾ ਪਸੰਦ ਨਹੀਂ। ਮੈਂ ਕਿਸੇ ਦੀ ਪਿੱਠ ਪਿੱਛੇ ਗੱਲ ਨਹੀਂ ਕਰਦਾ। ਮੈਨੂੰ ਇਹ ਪਸੰਦ ਨਹੀਂ ਹੈ ਜੇਕਰ ਕੋਈ ਮੈਨੂੰ ਅਜਿਹੇ ਸਵਾਲ ਪੁੱਛੇ। ਜੇ ਜ਼ਬਰਦਸਤੀ ਜਵਾਬ ਦੇ ਕੇ ਬਾਅਦ ਵਿਚ ਮੁਸੀਬਤ ਵਿਚ ਪੈ ਜਾਣਾ ਤਾਂ ਕੀ ਫਾਇਦਾ?

ਇਹ ਵੀ ਪੜ੍ਹੋ-ਕੰਗਨਾ ਰਣੌਤ ਆਈ ਦਿਲਜੀਤ ਦੇ ਹੱਕ 'ਚ, ਕਿਹਾ- ਸ਼ਰਾਬ ਵਾਲੇ ਗੀਤ...

ਕੀ ਏਜਾਜ਼ ਧਰਮ ਬਦਲਣਾ ਚਾਹੁੰਦਾ ਸੀ?
ਇੰਡਸਟਰੀ 'ਚ ਅਫਵਾਹਾਂ ਹਨ ਕਿ ਏਜਾਜ਼ ਪਵਿੱਤਰਾ ਨੂੰ ਧਰਮ ਬਦਲਣ ਲਈ ਮਜ਼ਬੂਰ ਕਰ ਰਹੇ ਸਨ। ਹਾਲਾਂਕਿ, ਪਵਿੱਤਰਾ ਨੇ ਇਸ 'ਤੇ ਸਫਾਈ ਦਿੱਤੀ ਅਤੇ ਕਿਹਾ ਕਿ ਧਰਮ ਕੋਈ ਮੁੱਦਾ ਨਹੀਂ ਹੈ। ਉਸ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਵਿਆਹ ਤੋਂ ਬਾਅਦ ਆਪਣਾ ਧਰਮ ਨਹੀਂ ਬਦਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News