4 ਸਾਲਾ ਬਾਅਦ TV ''ਤੇ ਵਾਪਸੀ ਕਰੇਗੀ ਇਹ ਅਦਾਕਾਰਾ

Wednesday, Dec 18, 2024 - 05:01 PM (IST)

4 ਸਾਲਾ ਬਾਅਦ TV ''ਤੇ ਵਾਪਸੀ ਕਰੇਗੀ ਇਹ ਅਦਾਕਾਰਾ

ਮੁੰਬਈ- 'ਸਸੁਰਾਲ ਸਿਮਰ ਕਾ' ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਦੀਪਿਕਾ ਕੱਕੜ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਦੀਪਿਕਾ ਨੇ ਪ੍ਰੈਗਨੈਂਸੀ ਦੇ ਬਾਅਦ ਤੋਂ ਹੀ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ਅਤੇ ਪੁੱਤਰ ਦੇ ਜਨਮ ਤੋਂ ਬਾਅਦ ਉਹ ਉਸ ਦੀ ਦੇਖਭਾਲ ਕਰ ਰਹੀ ਸੀ। ਅਜਿਹੇ 'ਚ ਪ੍ਰਸ਼ੰਸਕ ਆਪਣੀ ਪਸੰਦੀਦਾ ਅਦਾਕਾਰਾ ਨੂੰ ਪਰਦੇ 'ਤੇ ਮੁੜ ਦੇਖਣ ਲਈ ਬੇਤਾਬ ਸਨ ਅਤੇ ਉਡੀਕ ਕਰ ਰਹੇ ਸਨ ਕਿ ਉਹ ਕਦੋਂ ਟੀਵੀ 'ਤੇ ਵਾਪਸੀ ਕਰੇਗੀ। ਦੀਪਿਕਾ ਉਨ੍ਹਾਂ ਟੈਲੀਵਿਜ਼ਨ ਅਦਾਕਾਰਾ 'ਚੋਂ ਇਕ ਹੈ, ਜਿਨ੍ਹਾਂ ਦੀ ਵਾਪਸੀ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ- Year Ender 2024: ਪੂਨਮ ਪਾਂਡੇ ਦੀ ਮੌਤ-ਕੁੱਲ੍ਹੜ-ਪੀਜ਼ਾ ਕੱਪਲ ਸਮੇਤ ਚਰਚਾ 'ਚ ਰਹੇ ਇਹ ਵੱਡੇ ਵਿਵਾਦ

ਐਕਟਿੰਗ ਤੋਂ ਬ੍ਰੇਕ ਲੈ ਕੇ ਬਿਜ਼ਨੈੱਸ ਵੂਮੈਨ ਬਣੀ
ਦੀਪਿਕਾ ਕੱਕੜ ਨੇ ਅਦਾਕਾਰ ਸ਼ੋਏਬ ਇਬਰਾਹਿਮ ਨਾਲ ਦੂਜਾ ਵਿਆਹ ਕੀਤਾ ਅਤੇ ਵਿਆਹ ਦੇ 5 ਸਾਲ ਬਾਅਦ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਅਜਿਹੇ 'ਚ ਮਾਂ ਬਣਨ ਤੋਂ ਬਾਅਦ ਦੀਪਿਕਾ ਨੇ ਕੰਮ ਤੋਂ ਬ੍ਰੇਕ ਲੈ ਲਿਆ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣਾ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਹੈ ਪਰ ਹੁਣ 4 ਸਾਲ ਦੇ ਵਕਫੇ ਤੋਂ ਬਾਅਦ ਦੀਪਿਕਾ ਇਕ ਵਾਰ ਫਿਰ ਤੋਂ ਟੈਲੀਵਿਜ਼ਨ 'ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੁਣ ਉਨ੍ਹਾਂ ਦਾ ਪੁੱਤਰ ਵੀ ਵੱਡਾ ਹੋ ਗਿਆ ਹੈ।

ਇਹ ਵੀ ਪੜ੍ਹੋ- ਕਸ਼ਮੀਰ 'ਚ ਸਕੂਨ ਦੇ ਪਲ ਬਿਤਾ ਰਹੇ ਦਿਲਜੀਤ ਦੋਸਾਂਝ, ਦੇਖੋ ਤਸਵੀਰਾਂ

4 ਸਾਲ ਬਾਅਦ ਦੀਪਿਕਾ ਕਰੇਗੀ ਵਾਪਸੀ 
ਤੁਹਾਨੂੰ ਦੱਸ ਦੇਈਏ ਕਿ ਆਪਣੇ ਹਾਲ ਹੀ ਦੇ ਵਲੌਗ 'ਚ ਦੀਪਿਕਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਸੀ ਕਿ ਸ਼ੋਏਬ ਭੋਪਾਲ ਦੀ ਰੋਡ ਟ੍ਰਿਪ 'ਤੇ ਹੈ ਪਰ ਉਹ ਨਹੀਂ ਜਾ ਸਕਦੀ ਕਿਉਂਕਿ ਉਹ ਆਪਣੇ ਪ੍ਰਸ਼ੰਸਕਾਂ ਲਈ ਸਰਪ੍ਰਾਈਜ਼ ਪਲਾਨ ਕਰ ਰਹੀ ਸੀ। ਇਸ ਦੇ ਨਾਲ ਹੀ ਦੀਪਿਕਾ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਿਹਾ, 'ਮੈਂ ਮੇਕਅੱਪ ਰੂਮ ਤੋਂ ਵਲੌਗ ਕਰ ਰਹੀ ਹਾਂ ਅਤੇ ਮੈਂ ਕੁਝ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਮੈਂ ਸਾਰੇ ਵੇਰਵੇ ਨਹੀਂ ਦੇ ਸਕਦੀ ਪਰ ਮੈਂ ਜਲਦੀ ਹੀ ਕੁਝ ਨਵਾਂ ਲੈ ਕੇ ਪਰਦੇ 'ਤੇ ਵਾਪਸ ਆਵਾਂਗੀ ਅਤੇ ਮੈਂ ਇਸ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ।'

ਇਸ ਰਿਐਲਿਟੀ ਸ਼ੋਅ 'ਚ ਨਜ਼ਰ ਆਵੇਗੀ ਦੀਪਿਕਾ?
ਦੀਪਿਕਾ ਕੱਕੜ ਦੀ ਵਾਪਸੀ ਦੇ ਸੰਕੇਤ ਦੇਣ ਤੋਂ ਬਾਅਦ ਲੋਕ ਮੰਨਣ ਲੱਗ ਪਏ ਹਨ ਕਿ ਸ਼ਾਇਦ ਇਹ ਅਦਾਕਾਰਾ 'ਮਾਸਟਰਸ਼ੇਫ ਇੰਡੀਆ' ਦੇ ਨਵੇਂ ਸੀਜ਼ਨ 'ਚ ਨਜ਼ਰ ਆਉਣ ਵਾਲੀ ਹੈ। ਖਬਰਾਂ ਸਨ ਕਿ ਸ਼ੋਅ 'ਚ ਇਸ ਵਾਰ ਸੈਲੇਬਸ ਨੂੰ ਮੁਕਾਬਲੇਬਾਜ਼ ਦੇ ਰੂਪ 'ਚ ਲਿਆ ਜਾਵੇਗਾ ਅਤੇ ਇਸ ਦੇ ਲਈ ਦੀਪਿਕਾ ਨੂੰ ਵੀ ਅਪ੍ਰੋਚ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਦੀਪਿਕਾ ਦੇ ਪ੍ਰਸ਼ੰਸਕਾਂ ਨੂੰ ਕਈ ਵਾਰ ਉਨ੍ਹਾਂ ਦੇ ਵਲੌਗਸ 'ਚ ਵੀ ਵਧੀਆ ਖਾਣੇ ਦੇ ਪਕਵਾਨ ਬਣਾਉਂਦੇ ਦੇਖਿਆ ਗਿਆ ਹੈ। ਅਜਿਹੇ 'ਚ ਪੂਰੀ ਉਮੀਦ ਹੈ ਕਿ ਦਰਸ਼ਕ ਜਲਦ ਹੀ ਦੀਪਿਕਾ ਨੂੰ 'ਮਾਸਟਰਸ਼ੇਫ ਇੰਡੀਆ' 'ਚ ਦੇਖ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News