ਪਵਿੱਤਰਾ ਪੂਨੀਆ ਦਾ ਏਜਾਜ਼ ਖ਼ਾਨ ਨਾਲ ਕਿਉਂ ਹੋਇਆ ਬ੍ਰੇਕਅੱਪ! ਖੁਲ੍ਹਿਆ ਭੇਦ

Monday, Dec 16, 2024 - 03:50 PM (IST)

ਮੁੰਬਈ- ਪਵਿੱਤਰਾ ਪੂਨੀਆ ਟੀਵੀ ਦੀ ਇੱਕ ਬੇਬਾਕ ਹਸੀਨਾ ਹੈ। ਜੋ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਅਦਾਕਾਰਾ ਏਜਾਜ਼ ਖਾਨ ਨਾਲ ਆਪਣੇ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ 'ਚ ਹੈ। ਹੁਣ ਹਾਲ ਹੀ 'ਚ ਉਨ੍ਹਾਂ ਦੇ ਬ੍ਰੇਕਅੱਪ ਦਾ ਹੈਰਾਨ ਕਰਨ ਵਾਲਾ ਕਾਰਨ ਸਾਹਮਣੇ ਆਇਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਏਜਾਜ਼ ਉਸ 'ਤੇ ਧਰਮ ਬਦਲਣ ਲਈ ਦਬਾਅ ਪਾ ਰਿਹਾ ਸੀ।ਦਰਅਸਲ, ਹਾਲ ਹੀ 'ਚ ਪਵਿੱਤਰਾ ਪੂਨੀਆ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕੀਤੀ ਸੀ। ਜਿਸ 'ਚ ਉਸ ਨੇ ਏਜਾਜ਼ ਖਾਨ ਤੋਂ ਆਪਣੇ ਵੱਖ ਹੋਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਅਦਾਕਾਰਾ ਨੇ ਕਿਹਾ, "ਜਦੋਂ ਉਹ ਏਜਾਜ਼ ਨਾਲ ਰਿਸ਼ਤੇ ਵਿੱਚ ਆਈ ਸੀ, ਤਾਂ ਉਸ ਨੇ ਉਸ ਨੂੰ ਕਿਹਾ ਸੀ ਕਿ ਉਹ ਕਿਸੇ ਵੀ ਕੀਮਤ 'ਤੇ ਆਪਣਾ ਧਰਮ ਨਹੀਂ ਬਦਲੇਗੀ।"

ਇਹ ਵੀ ਪੜ੍ਹੋ- Shakti Kapoor ਸਨ ਕਿਡਨੈਪਰ ਦੇ ਨਿਸ਼ਾਨੇ 'ਤੇ, ਮੁਲਜ਼ਮਾਂ ਨੇ ਕੀਤੇ ਵੱਡੇ ਖੁਲਾਸੇ

ਪਵਿੱਤਰਾ ਨੇ ਅੱਗੇ ਕਿਹਾ, “ਮੈਂ ਇੱਥੇ ਕੋਈ ਹਿੰਦੂ-ਮੁਸਲਿਮ ਬਹਿਸ ਨਹੀਂ ਕਰ ਰਹੀ ਹਾਂ ਪਰ ਵਿਅਕਤੀ ਨੂੰ ਆਪਣੇ ਧਰਮ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਜੇਕਰ ਕੋਈ ਮੁਸਲਿਮ ਕੁੜੀ ਹਿੰਦੂ ਘਰ ਵਿੱਚ ਵਿਆਹ ਕਰਵਾ ਲੈਂਦੀ ਹੈ ਤਾਂ ਹਿੰਦੂ ਨੂੰ ਉਸ ਨੂੰ ਧਰਮ ਬਦਲਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ।''ਪਵਿੱਤਰਾ ਪੂਨੀਆ ਨੇ ਅੱਗੇ ਕਿਹਾ, 'ਇਸੇ ਤਰ੍ਹਾਂ, ਕਿਸੇ ਮੁਸਲਮਾਨ ਨੂੰ ਹਿੰਦੂ ਲੜਕੀ ਦਾ ਧਰਮ ਪਰਿਵਰਤਨ ਕਰਨ ਦਾ ਅਧਿਕਾਰ ਨਹੀਂ ਹੈ।'ਪਵਿੱਤਰਾ ਕਹਿੰਦੀ ਹੈ, ''ਏਜਾਜ਼ ਖਾਨ ਕਾਫੀ ਸਮੇਂ ਤੋਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਹੀ ਕਾਰਨ ਹੈ ਕਿ ਸਾਡੇ ਰਿਸ਼ਤੇ ਵਿੱਚ ਸਮੱਸਿਆਵਾਂ ਸ਼ੁਰੂ ਹੋ ਗਈਆਂ। ਕਈ ਵਾਰ ਮੈਂ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ।"ਪਵਿੱਤਰਾ ਨੇ ਅੱਗੇ ਕਿਹਾ, "ਜਦੋਂ ਮੇਰੀਆਂ ਕੋਸ਼ਿਸ਼ਾਂ ਦਾ ਕੋਈ ਹੱਲ ਨਹੀਂ ਨਿਕਲਿਆ ਅਤੇ ਪਾਣੀ ਮੇਰੇ ਸਿਰ ਤੋਂ ਉੱਪਰ ਚਲਾ ਗਿਆ ਤਾਂ ਮੈਂ ਉਸ ਤੋਂ ਵੱਖ ਹੋਣ ਦਾ ਫੈਸਲਾ ਕੀਤਾ।"

ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ...

ਤੁਹਾਨੂੰ ਦੱਸ ਦੇਈਏ ਕਿ ਪਵਿੱਤਰਾ ਪੂਨੀਆ ਅਤੇ ਏਜਾਜ਼ ਖਾਨ ਦਾ ਰਿਸ਼ਤਾ 'ਬਿੱਗ ਬੌਸ 14' ਦੇ ਘਰ ਤੋਂ ਸ਼ੁਰੂ ਹੋਇਆ ਸੀ। ਜਿੱਥੇ ਉਨ੍ਹਾਂ ਦੋਵਾਂ ਨੂੰ ਪਿਆਰ ਹੋਇਆ ਅਤੇ ਉਹ ਡੇਟਿੰਗ ਕਰਨ ਲੱਗੇ।ਪਵਿੱਤਰਾ ਪੂਨੀਆ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ। ਜਿਸ ਨੇ ਆਪਣੇ ਲੰਬੇ ਕਰੀਅਰ 'ਚ ਕਈ ਹਿੱਟ ਸ਼ੋਅਜ਼ 'ਚ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News