ਟੀ. ਵੀ. ਚੈਨਲਾਂ ’ਤੇ ਅਸ਼ਲੀਲ ਇਸ਼ਤਿਹਾਰਾਂ ਵਿਰੁੱਧ ਮਿਲੀਆਂ 73 ਸ਼ਿਕਾਇਤਾਂ
Sunday, Dec 08, 2024 - 01:46 PM (IST)
ਨਵੀਂ ਦਿੱਲੀ (ਭਾਸ਼ਾ) - ਪਿਛਲੇ 3 ਸਾਲਾਂ ਵਿਚ ਰੈਗੂਲੇਟਰੀ ਬਾਡੀਜ਼ ਨੂੰ ਨਿੱਜੀ ਟੈਲੀਵਿਜ਼ਨ ਚੈਨਲਾਂ 'ਤੇ ਅਸ਼ਲੀਲ ਇਸ਼ਤਿਹਾਰਾਂ ਵਿਰੁੱਧ 73 ਸ਼ਿਕਾਇਤਾਂ ਮਿਲੀਆਂ ਹਨ। ਸਰਕਾਰ ਨੇ ਇਹ ਜਾਣਕਾਰੀ ਸੰਸਦ 'ਚ ਦਿੱਤੀ। ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐੱਲ. ਮੁਰੂਗਨ ਨੇ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਕਿਹਾ ਕਿ ਸ਼ਿਕਾਇਤਾਂ ਦਾ ਨਿਪਟਾਰਾ ਤਿੰਨ-ਪੱਧਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਰਾਹੀਂ 'ਉਚਿਤ ਢੰਗ ਨਾਲ' ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਮਰਹੂਮ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ, ਦੋਸਤ 'ਤੇ ਹੀ ਦਰਜ ਕਰਵਾ 'ਤੀ FIR
ਮੁਰੂਗਨ ਨੇ ਕਿਹਾ ਕਿ ਕੇਬਲ ਟੈਲੀਵਿਜ਼ਨ ਨੈੱਟਵਰਕ (ਸੋਧ) ਨਿਯਮਾਂ ਦੇ ਤਹਿਤ ਸਥਾਪਿਤ ਤੰਤਰ ਵਿਚ ਪ੍ਰਸਾਰਕਾਂ ਵੱਲੋਂ ਸਵੈ-ਨਿਯਮ, ਪ੍ਰਸਾਰਕਾਂ ਦੇ ਸੈਲਫ-ਰੈਗੂਲੇਟਰੀ ਬਾਡੀਜ਼ ਵੱਲੋਂ ਸਵੈ-ਨਿਯਮ ਅਤੇ ਕੇਂਦਰੀ ਸਰਕਾਰ ਦੀ ਨਿਗਰਾਨੀ ਪ੍ਰਣਾਲੀ ਸ਼ਾਮਲ ਹੈ। ਮੰਤਰੀ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਇਸ਼ਤਿਹਾਰੀ ਜ਼ਾਬਤੇ ਦੀ ਉਲੰਘਣਾ ਪਾਈ ਜਾਂਦੀ ਹੈ, ਉੱਥੇ ‘ਸਲਾਹ, ਚਿਤਾਵਨੀ, ‘ਮੁਆਫੀ ਮੰਗਣ ਦਾ ਆਦੇਸ਼’ ਅਤੇ ਆਫ ਏਅਰ ਆਰਡਰ ਜਾਰੀ ਕਰ ਕੇ ਉਚਿਤ ਕਾਰਵਾਈ ਕੀਤੀ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e