ਮਸ਼ਹੂਰ Youtuber ਨੂੰ ਜਨਮਦਿਨ ਮਨਾਉਣਾ ਪਿਆ ਮਹਿੰਗਾ, ਕੇਕ ਕੱਟਦੇ ਹੋ ਗਿਆ ਧਮਾਕਾ

Tuesday, Dec 31, 2024 - 02:01 PM (IST)

ਮਸ਼ਹੂਰ Youtuber ਨੂੰ ਜਨਮਦਿਨ ਮਨਾਉਣਾ ਪਿਆ ਮਹਿੰਗਾ, ਕੇਕ ਕੱਟਦੇ ਹੋ ਗਿਆ ਧਮਾਕਾ

ਐਂਟਰਟੇਨਮੈਂਟ ਡੈਸਕ- ਪਾਕਿਸਤਾਨ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨੀ ਯੂਟਿਊਬਰ ਰਜਬ ਬੱਟ ਦੇ ਜਨਮ ਦਿਨ ਦੇ ਜਸ਼ਨ ਦੌਰਾਨ ਅਚਾਨਕ ਬੰਬ ਧਮਾਕਾ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਕਈ ਲੋਕਾਂ ਦੇ ਹੋਸ਼ ਉੱਡ ਗਏ ਹਨ।

ਇਹ ਵੀ ਪੜ੍ਹੋ- ਸ਼ੂਟਿੰਗ ਤੋਂ ਪਰਤ ਰਹੀ ਮਸ਼ਹੂਰ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇਕ ਦੀ ਮੌ
ਕੇਕ ਕੱਟਦੇ ਹੀ ਫਟ ਜਾਂਦਾ ਹੈ ਬੰਬ
ਦਰਅਸਲ ਰਜਬ ਦਾ ਨਾਮ ਪਾਕਿਸਤਾਨ ਦੇ ਮਸ਼ਹੂਰ ਸੋਸ਼ਲ ਮੀਡੀਆ influencer ਦੀ ਸੂਚੀ ਵਿੱਚ ਸ਼ਾਮਲ ਹੈ। ਰਜਬ ਹਾਲ ਹੀ 'ਚ ਆਪਣਾ ਜਨਮਦਿਨ ਆਪਣੇ ਪਰਿਵਾਰ ਨਾਲ ਸੈਲੀਬ੍ਰੇਟ ਕਰ ਰਹੇ ਸਨ। ਇਸ ਦੌਰਾਨ ਰਜਬ ਦੀ ਪਤਨੀ ਸਮੇਤ ਕਈ ਪਰਿਵਾਰਕ ਮੈਂਬਰ ਮੌਜੂਦ ਸਨ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਰਜਬ ਕੇਕ ਕੱਟਦੇ ਹਨ ਤਾਂ ਜ਼ੋਰਦਾਰ ਬੰਬ ਧਮਾਕਾ ਹੋਇਆ ਅਤੇ ਵੀਡੀਓ ਰੁਕ ਗਈ।
Tik-Tok 'ਤੇ ਬਣਾ ਰਹੇ ਸਨ ਲਾਈਵ ਵੀਡੀਓ
ਰਜਬ ਜਨਮ ਦਿਨ ਦੇ ਜਸ਼ਨ ਦੌਰਾਨ ਟਿਕ-ਟਾਕ 'ਤੇ ਲਾਈਵ ਸੀ। ਰਜਬ ਦੇ ਜਨਮਦਿਨ ਦੀ ਪਾਰਟੀ 'ਚ ਉਨ੍ਹਾਂ ਦੇ ਕਈ ਦੋਸਤ, ਕਰੀਬੀ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਸਨ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਜਬ ਸੋਫੇ 'ਤੇ ਬੈਠ ਕੇ ਕੇਕ ਕੱਟਦੇ ਹਨ ਅਤੇ ਹਰ ਕੋਈ ਉਸ ਲਈ ਹੈਪੀ ਬਰਥਡੇ ਗਾਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਜ਼ੋਰਦਾਰ ਬੰਬ ਧਮਾਕਾ ਹੋਇਆ ਅਤੇ ਸਭ ਕੁਝ ਉਥਲ-ਪੁਥਲ ਹੋ ਗਿਆ।

ਇਹ ਵੀ ਪੜ੍ਹੋ- ਭਿਆਨਕ ਬਿਮਾਰੀ ਦੀ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਗਰਭ ਅਵਸਥਾ ਦੌਰਾਨ ਝੱਲਿਆ ਦਰਦ
ਕਿਵੇਂ ਹੋਇਆ ਧਮਾਕਾ?
ਬੰਬ ਧਮਾਕੇ ਦੇ ਕਾਰਨਾਂ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਹਾਲਾਂਕਿ ਰਿਪੋਰਟਾਂ ਦੀ ਮੰਨੀਏ ਤਾਂ ਰਜਬ ਦੇ ਜਨਮਦਿਨ 'ਤੇ ਗੈਸ ਦੇ ਗੁਬਾਰਿਆਂ ਦੀ ਵਰਤੋਂ ਕੀਤੀ ਗਈ ਸੀ। ਅਜਿਹੇ 'ਚ ਰਜਬ ਦੇ ਦੋਸਤਾਂ ਨੇ ਗੁਬਾਰਿਆਂ ਦੇ ਕੋਲ ਲਾਈਟਰ ਜਲਾ ਦਿੱਤਾ, ਜਿਸ ਕਾਰਨ ਜ਼ਬਰਦਸਤ ਬੰਬ ​​ਧਮਾਕਾ ਹੋਇਆ। ਇਸ ਬੰਬ ਧਮਾਕੇ ਕਾਰਨ ਕੁਝ ਸਮੇਂ ਲਈ ਅੱਗ ਲੱਗ ਗਈ। ਰਜਬ ਦੇ ਦੋਸਤਾਂ ਨੂੰ ਵੀ ਕਾਫੀ ਸੱਟ ਲੱਗੀ। ਰਜਬ ਦੇ ਪ੍ਰਸ਼ੰਸਕਾਂ ਨੇ ਵੀ ਇਸ ਘਟਨਾ 'ਤੇ ਚਿੰਤਾ ਜਤਾਈ ਹੈ।

ਇਹ ਵੀ ਪੜ੍ਹੋ- ਫਿਲਮਾਂ ਨਹੀਂ ਜੂਸ ਵੇਚ ਇਸ ਅਦਾਕਾਰ ਨੇ ਕਮਾਇਆ ਪੈਸਾ, ਨੈੱਟਵਰਥ ਉਡਾ ਦੇਵੇਗੀ ਹੋਸ਼
ਹੋ ਚੁੱਕੇ ਹਨ ਗ੍ਰਿਫਤਾਰ 
ਤੁਹਾਨੂੰ ਦੱਸ ਦੇਈਏ ਕਿ ਰਜਬ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹੈ। ਇਸ ਤੋਂ ਪਹਿਲਾਂ ਉਹ ਖੁੱਲ੍ਹੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਸੁਰਖੀਆਂ ਬਟੋਰ ਚੁੱਕਾ ਹੈ। ਉਨ੍ਹਾਂ ਨੇ ਆਪਣੇ ਘਰ 'ਚ ਗੈਰ-ਕਾਨੂੰਨੀ ਢੰਗ ਨਾਲ ਸ਼ੇਰ ਦਾ ਬੱਚਾ ਵੀ ਰੱਖਿਆ ਸੀ, ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਰਜਬ ਬੱਟ ਦੀ ਪ੍ਰਸਿੱਧੀ
ਰਜਬ ਬੱਟ ਦੇ ਯੂਟਿਊਬ ਚੈਨਲ 'ਤੇ 42 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਇੰਸਟਾਗ੍ਰਾਮ 'ਤੇ 11 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਰਜਬ ਬੱਟ ਨੇ ਹਾਲ ਹੀ 'ਚ ਆਲੀਸ਼ਾਨ ਵਿਆਹ ਰਚਾਇਆ ਸੀ। ਇਸ ਹਾਈ ਪ੍ਰੋਫਾਈਲ ਵਿਆਹ ਨੇ ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸੁਰਖੀਆਂ ਬਟੋਰੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News