ਪਾਕਿ ਅਦਾਕਾਰਾ ਮਾਹਿਰਾ ਖ਼ਾਨ ਨੇ ਕਰਵਾਇਆ ਦੂਜਾ ਵਿਆਹ, ਸ਼ਾਹਰੁਖ ਖ਼ਾਨ ਨਾਲ ਕਰ ਚੁੱਕੀ ਹੈ ਕੰਮ
Monday, Oct 02, 2023 - 04:25 PM (IST)
ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ‘ਰਈਸ’ ’ਚ ਨਜ਼ਰ ਆਈ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸਲੀਮ ਕਰੀਮ ਨਾਲ ਵਿਆਹ ਕਰ ਲਿਆ ਹੈ।
ਖ਼ਬਰਾਂ ਮੁਤਾਬਕ ਇਹ ਵਿਆਹ ਪਾਕਿਸਤਾਨ ਦੇ ਭੁਰਬਨ ਸ਼ਹਿਰ ’ਚ ਹੋਇਆ, ਜਿਸ ’ਚ ਸਿਰਫ ਜੋੜੇ ਦੇ ਪਰਿਵਾਰਕ ਮੈਂਬਰ ਤੇ ਦੋਸਤ ਸ਼ਾਮਲ ਹੋਏ। ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਗੋਲਡਨ ਸ਼ਿਮਰੀ ਗਾਊਨ ਪਾ ਕੇ ਰੈਂਪ ’ਤੇ ਕੀਤੀ ਵਾਕ, ਨਵੇਂ ਹੇਅਰ ਕਲਰ ਨੇ ਵਧਾਈ ਖ਼ੂਬਸੂਰਤੀ
ਵਾਇਰਲ ਵੀਡੀਓ ’ਚ ਮਾਹਿਰਾ ਫਰਾਜ਼ ਮਨਾਨ ਦੇ ਡਿਜ਼ਾਈਨਰ ਹਾਥੀ ਦੰਦ ਦੇ ਲਹਿੰਗੇ ’ਚ ਆਪਣੇ ਲਾੜੇ ਵੱਲ ਤੁਰਦੀ ਨਜ਼ਰ ਆ ਰਹੀ ਹੈ। ਕਲਾਸਿਕ ਸ਼ੇਰਵਾਨੀ ਪਹਿਨ ਕੇ ਸਟੇਜ ’ਤੇ ਖੜ੍ਹੇ ਕਰੀਮ ਇਸ ਮੌਕੇ ਭਾਵੁਕ ਹੋ ਕੇ ਆਪਣੇ ਹੰਝੂ ਪੂੰਝਦੇ ਨਜ਼ਰ ਆਏ। ਇਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਗਲੇ ਲਗਾਇਆ।
ਬਿਜ਼ਨੈੱਸਮੈਨ ਸਲੀਮ ਤੇ ਮਾਹਿਰਾ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਹਨ। ਹਾਲਾਂਕਿ ਦੋਵਾਂ ਨੇ ਇਸ ਨੂੰ ਹਮੇਸ਼ਾ ਗੁਪਤ ਰੱਖਿਆ। ਦੋਵਾਂ ਨੂੰ ਕਈ ਈਵੈਂਟਸ ’ਚ ਇਕੱਠੇ ਦੇਖਿਆ ਗਿਆ ਸੀ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਕੁਝ ਨਹੀਂ ਦੱਸਿਆ।
ਇਸ ਤੋਂ ਪਹਿਲਾਂ ਮਾਹਿਰਾ ਦਾ ਪਹਿਲਾ ਵਿਆਹ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਅਲੀ ਅਸਕਰੀ ਨਾਲ 2007 ’ਚ ਹੋਇਆ ਸੀ। ਇਸ ਵਿਆਹ ਤੋਂ ਬਾਅਦ ਮਾਹਿਰਾ ਸਿਰਫ 24 ਸਾਲ ਦੀ ਉਮਰ ’ਚ ਮਾਂ ਬਣੀ। ਉਸ ਨੇ ਪੁੱਤਰ ਅਜ਼ਲਾਨ ਨੂੰ ਜਨਮ ਦਿੱਤਾ। ਬਾਅਦ ’ਚ 2015 ’ਚ ਜੋੜੇ ਦਾ ਤਲਾਕ ਹੋ ਗਿਆ। ਅਦਾਕਾਰਾ ਕੋਲ ਅਜੇ ਵੀ ਆਪਣੇ ਪੁੱਤਰ ਦੀ ਕਸਟਡੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।