'ਕਰ ਲਓ ਜੋ ਕਰਨਾ, ਸਿੱਖ ਕਿਸੇ ਤੋਂ ਨਹੀਂ ਡਰਦੇ'- ਦੋਸਾਂਝਾਵਾਲੇ ਦੀ ਫਿਲਮ ਨੂੰ ਲੈ ਕੇ ਪਾਕਿ ਅਦਾਕਾਰਾ ਨੇ ਦਿੱਤਾ ਵੱਡਾ ਬ

Friday, Jun 27, 2025 - 10:28 AM (IST)

'ਕਰ ਲਓ ਜੋ ਕਰਨਾ, ਸਿੱਖ ਕਿਸੇ ਤੋਂ ਨਹੀਂ ਡਰਦੇ'- ਦੋਸਾਂਝਾਵਾਲੇ ਦੀ ਫਿਲਮ ਨੂੰ ਲੈ ਕੇ ਪਾਕਿ ਅਦਾਕਾਰਾ ਨੇ ਦਿੱਤਾ ਵੱਡਾ ਬ

ਐਂਟਰਟੇਨਮੈਂਟ ਡੈਸਕ - ਦਿਲਜੀਤ ਦੋਸਾਂਝ ਦੀ ਨਵੀਂ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਹੋਣ ਕਾਰਨ ਵਿਵਾਦਾਂ 'ਚ ਘਿਰੀ ਹੋਈ ਹੈ। ਜਿਥੇ ਭਾਰਤ ਦੇ ਲੋਕ ਫਿਲਮ ਦੀ ਰਿਲੀਜ਼ ਨੂੰ ਲੈ ਕੇ ਨਾਰਾਜ਼ ਹਨ, ਉਥੇ ਹੀ ਪਾਕਿਸਤਾਨ 'ਚ ਲੋਕ ਇਸ ਦੀ ਰਿਲੀਜ਼ ਤੋਂ ਬਹੁਤ ਖੁਸ਼ ਹਨ। ਹੁਣ ਇਸੇ ਸਬੰਧ 'ਚ ਪਾਕਿਸਤਾਨੀ ਅਦਾਕਾਰਾ ਨਾਦੀਆ ਖਾਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਦਿਲਜੀਤ ਦੋਸਾਂਝ ਅਤੇ ਫਿਲਮ ਟੀਮ ਦੀ ਖੁੱਲ ਕੇ ਤਾਰੀਫ ਕਰ ਰਹੀ ਹੈ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਫਿਲਮ 'ਸਰਦਾਰ ਜੀ 3' ਸਬੰਧੀ ਲਿਆ ਅਹਿਮ ਫੈਸਲਾ, ਕਰ'ਤਾ ਵੱਡਾ ਐਲਾਨ

ਵੀਡੀਓ 'ਚ ਨਾਦੀਆ ਖਾਨ ਕਹਿੰਦੀ ਨਜ਼ਰ ਆ ਰਹੀ ਹੈ, "ਫਿਲਮ 27 ਤਰੀਕ ਨੂੰ ਪਾਕਿਸਤਾਨ 'ਚ ਰਿਲੀਜ਼ ਹੋ ਰਹੀ ਹੈ। ਜੋ ਕਰਨਾ ਹੈ ਕਰ ਲਓ। ਇਹ ਸਾਰੇ ਸਿੱਖ ਭਾਈ ਹਨ, ਸਾਰੇ ਪ੍ਰੋਡਿਊਸਰ ਅਤੇ ਐਕਟਰ ਸਿੱਖ ਹਨ। ਕਿਸੇ ਤੋਂ ਨਹੀਂ ਡਰਦੇ ਹਨ। ਬਹੁਤ ਵਧੀਆ।" ਨਾਦੀਆ ਨੇ ਦਿਲਜੀਤ ਦੀ ਸਟਰੈਟਜੀ ਨੂੰ ਕਮਾਲ ਦੱਸਦਿਆਂ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਭ ਨੂੰ ਲੱਗ ਰਿਹਾ ਸੀ ਕਿ ਹਾਨੀਆ ਆਮਿਰ ਨੂੰ ਫਿਲਮ ਤੋਂ ਕੱਢ ਦਿੱਤਾ ਗਿਆ ਹੈ। ਦਿਲਜੀਤ ਵੀ ਚੁੱਪ ਰਹੇ। ਫਿਰ ਸਰਦਾਰ ਜੀ 3 ਦਾ ਟ੍ਰੇਲਰ ਆਇਆ ਤਾਂ ਹਾਨਿਆ ਆਮਿਰ ਇਸ ਵਿਚ ਥੋੜ੍ਹੀ ਨਹੀਂ ਬਹੁਤ ਜ਼ਿਆਦਾ ਹੈ। ਭਾਰਤ 'ਚ ਬਾਈਕਾਟ ਦਿਲਜੀਤ ਦੋਸਾਂਝ ਹੋ ਰਿਹਾ ਹੈ, ਲੋਕ ਉਨ੍ਹਾਂ ਨੂੰ ਦੇਸ਼ਦ੍ਰੋਹੀ ਕਹਿ ਰਹੇ ਹਨ, ਕੁੱਝ ਵੀ ਕਰ ਲਓ ਫਿਲਮ ਤਾਂ ਰਿਲੀਜ਼ ਹੋਣੀ ਹੀ ਹੈ। ਮੇਰੀ ਸਭ ਤੋਂ ਵੱਡੀ ਇੱਛਾ ਹੈ ਕਿ ਫਿਲਮ ਪਾਕਿਸਤਾਨ ਵਿੱਚ ਰਿਲੀਜ਼ ਹੋਵੇ।"

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਗ੍ਰਿਫਤਾਰ, ਬਲੱਡ ਟੈਸਟ 'ਚ ਹੋਇਆ ਵੱਡਾ ਖੁਲਾਸਾ

ਫਿਲਮ ਦੇ ਨਿਰਮਾਤਾਵਾਂ ਵੱਲੋਂ ਦੱਸਿਆ ਗਿਆ ਹੈ ਕਿ ਭਾਰਤੀ ਲੋਕਾਂ ਦੀ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਫਿਲਮ ਭਾਰਤ 'ਚ ਰਿਲੀਜ਼ ਨਹੀਂ ਹੋਏਗੀ, ਜਿਸ ਤੋਂ ਬਾਅਦ ਇਹ ਖ਼ਬਰ ਆਈ ਕਿ ਫਿਲਮ ਹੁਣ ਪਾਕਿਸਤਾਨ 'ਚ ਰਿਲੀਜ਼ ਹੋਏਗੀ। ਇਸ ਗੱਲ 'ਤੇ ਭਾਰਤ ਦੇ ਲੋਕ ਹੋਰ ਗੁੱਸੇ 'ਚ ਹਨ, ਜਦਕਿ ਪਾਕਿਸਤਾਨੀ ਦਰਸ਼ਕ ਇਸ 'ਤੇ ਖੁਸ਼ੀ ਜਤਾਅ ਰਹੇ ਹਨ।

ਇਹ ਵੀ ਪੜ੍ਹੋ: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ AirPods ਦੀ ਇੰਝ ਵਰਤੋਂ, ਮੇਕਅੱਪ Artist ਨੂੰ ਕੰਨ 'ਚ ਲਵਾਉਣੇ ਪਏ ਇੰਜੈਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News