‘ਪਾਣੀ ’ਚ ਮਧਾਣੀ’ ਫ਼ਿਲਮ ਦਾ ਡਾਂਸ ਨੰਬਰ ‘ਪਿੰਡ ਪਿੰਡ’ ਰਿਲੀਜ਼, ਭੰਗੜਾ ਪਾਉਣ ਨੂੰ ਕਰੇਗਾ ਜੀਅ (ਵੀਡੀਓ)

Monday, Oct 25, 2021 - 11:12 AM (IST)

‘ਪਾਣੀ ’ਚ ਮਧਾਣੀ’ ਫ਼ਿਲਮ ਦਾ ਡਾਂਸ ਨੰਬਰ ‘ਪਿੰਡ ਪਿੰਡ’ ਰਿਲੀਜ਼, ਭੰਗੜਾ ਪਾਉਣ ਨੂੰ ਕਰੇਗਾ ਜੀਅ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਅੱਜ ਦੂਜਾ ਗੀਤ ‘ਪਿੰਡ ਪਿੰਡ’ ਰਿਲੀਜ਼ ਹੋ ਗਿਆ ਹੈ। ਗਿੱਪੀ ਗਰੇਵਾਲ ਦੀ ਆਵਾਜ਼ ’ਚ ਰਿਲੀਜ਼ ਹੋਇਆ ‘ਪਿੰਡ ਪਿੰਡ’ ਇਕ ਡਾਂਸ ਨੰਬਰ ਹੈ, ਜਿਸ ਨੂੰ ਸੁਣ ਕੇ ਤੁਹਾਡਾ ਵੀ ਭੰਗੜਾ ਪਾਉਣ ਨੂੰ ਜੀਅ ਕਰ ਉਠੇਗਾ।

ਇਹ ਖ਼ਬਰ ਵੀ ਪੜ੍ਹੋ : ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੇ ਸੈੱਟ 'ਤੇ ਭੰਨਤੋੜ, ਪ੍ਰਕਾਸ਼ ਝਾਅ ਦੇ ਮੂੰਹ 'ਤੇ ਸੁੱਟੀ ਸਿਆਹੀ

ਦੱਸ ਦੇਈਏ ਕਿ ‘ਪਿੰਡ ਪਿੰਡ’ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਨੂੰ ਮਿਊਜ਼ਿਕ ਤੇ ਬੋਲਾਂ ਪੱਖੋਂ ਪੁਰਾਣੇ ਸਮੇਂ ਦਾ ਟੱਚ ਦਿੱਤਾ ਗਿਆ ਹੈ, ਨਾਲ ਹੀ ਗਿੱਪੀ ਗਰੇਵਾਲ ਨੇ ਵੀ ਇਸ ਨੂੰ ਬਾਖੂਬੀ ਨਿਭਾਇਆ ਹੈ।

ਗੀਤ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ’ਚ ਨੀਰੂ ਬਾਜਵਾ ਦਾ ਜ਼ਬਰਦਸਤ ਡਾਂਸ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ। ਗੀਤ ਦੇ ਮਾਹੌਲ ਮੁਤਾਬਕ ਇਸ ਦੀ ਵੀਡੀਓ ਵੀ ਵਧੀਆ ਬਣਾਈ ਗਈ ਹੈ।

ਦੱਸ ਦੇਈਏ ਕਿ ‘ਪਾਣੀ ’ਚ ਮਧਾਣੀ’ ਫ਼ਿਲਮ 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖ਼ਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੁਪੀ, ਸ਼ਿਵਮ ਸ਼ਰਮਾ, ਹਨੀ ਮੱਟੂ ਤੇ ਪਰਵੀਨ ਆਵਾਰਾ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਸੰਨੀ ਰਾਜ, ਡਾ. ਪ੍ਰਭਜੋਤ ਐੱਸ. ਸਿੱਧੂ (ਸਿਆਟਲ, ਯੂ. ਐੱਸ. ਏ.) ਤੇ ਮਨੀ ਧਾਲੀਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਓਮਜੀ ਸਟਾਰ ਸਟੂਡੀਓਜ਼ ਹਨ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News