‘ਓਏ ਓਏ’ ਗਰਲ ਸੋਨਮ ਭਾਰਤੀ ਦੀ ਬਾਲੀਵੁੱਡ ’ਚ ਵਾਪਸੀ!
Sunday, Jan 29, 2023 - 10:36 AM (IST)

ਮੁੰਬਈ (ਬਿਊਰੋ)– 90 ਦੇ ਦਹਾਕੇ ’ਚ ਦਿਲਾਂ ’ਤੇ ਰਾਜ ਕਰਨ ਵਾਲੀ ‘ਤ੍ਰਿਦੇਵ’ ਦੀ ‘ਓਏ ਓਏ’ ਗਰਲ ਸੋਨਮ ਭਾਰਤੀ ਸਿਨੇਮਾ ’ਚ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਹੈ। ਆਪਣੀ ਵਾਪਸੀ ਬਾਰੇ ਉਹ ਕਹਿੰਦੀ ਹੈ, ‘‘ਦੁਨੀਆ ਭਰ ’ਚ ਤਿੰਨ ਦਹਾਕਿਆਂ ਬਾਅਦ ਵਾਪਸੀ ਕਰਕੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ। ਇੰਡਸਟਰੀ ਨੇ ਮੇਰਾ ਨਿੱਘਾ ਸੁਆਗਤ ਕੀਤਾ ਹੈ।
ਇਹ ਇਥੋਂ ਹੋਰ ਵੀ ਬਿਹਤਰ ਹੋ ਗਿਆ ਹੈ। ਮੈਂ ਸਥਾਪਿਤ ਤੇ ਨਵੇਂ ਯੁੱਗ ਦੇ ਨਿਰਦੇਸ਼ਕਾਂ ਨਾਲ ਕੰਮ ਕਰਨ ਦੀ ਉਮੀਦ ਕਰਦੀ ਹਾਂ। ਭਾਰਤੀ ਸਿਨੇਮਾ ਨੇ ਗਤੀਸ਼ੀਲਤਾ ਨੂੰ ਬਦਲਿਆ ਹੈ ਤੇ ਦੇਸ਼ ਨੂੰ ਦੁਨੀਆ ਭਰ ’ਚ ਮਾਣ ਦਿਵਾਇਆ ਹੈ। ਓ. ਟੀ. ਟੀ. ਸਪੇਸ ਵਿਸ਼ਵ ਪੱਧਰ ’ਤੇ ਵੱਧ ਰਹੀ ਹੈ ਤੇ ਮੈਂ ਸਿਨੇਮਾ ਦੀ ਖੋਜ ਕਰਨ ਲਈ ਵੀ ਉਤਸ਼ਾਹਿਤ ਹਾਂ।
ਇਹ ਖ਼ਬਰ ਵੀ ਪੜ੍ਹੋ : ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ
ਸੋਨਮ ਨੂੰ ਉਦਯੋਗ ’ਚ ਯਸ਼ ਚੋਪੜਾ ਵਲੋਂ ਪੇਸ਼ ਕੀਤਾ ਗਿਆ ਸੀ ਤੇ 1988 ’ਚ ਮਲਟੀ ਸਟਾਰਰ ਐਕਸ਼ਨ ਫ਼ਿਲਮ ‘ਵਿਜੇ’ ਨਾਲ ਉਸ ਨੇ ਆਪਣੇ ਕਰੀਅਰ ’ਚ ਇਕ ਬ੍ਰੇਕ ਲਿਆ ਸੀ।
ਅਦਾਕਾਰਾ ਨੂੰ ਫ਼ਿਲਮ ‘ਤ੍ਰਿਦੇਵ’ ਤੋਂ ਪ੍ਰਸਿੱਧੀ ਮਿਲੀ ਤੇ ਇਸੇ ਫ਼ਿਲਮ ਦਾ ਇਕ ਗੀਤ ‘ਓਏ ਓਏ...’ ਲੋਕਾਂ ’ਚ ਕਾਫੀ ਮਸ਼ਹੂਰ ਹੋਇਆ। ਇੰਝ ਜਾਪਦਾ ਹੈ ਕਿ ਉਹ ਜਲਦ ਹੀ ਉਹ ਕਰਨ ਲਈ ਵਾਪਸ ਆ ਜਾਵੇਗੀ, ਜੋ ਉਹ ਸਭ ਤੋਂ ਵਧੀਆ ਕਰਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।