ਓ. ਟੀ. ਟੀ. ਮੰਚ ਨੇ ਭੂਗੋਲਿਕ ਹੱਦਾਂ ਨੂੰ ਘਟਾਇਆ : ਅਨੁਰਾਗ ਠਾਕੁਰ

Monday, Jun 19, 2023 - 12:49 PM (IST)

ਓ. ਟੀ. ਟੀ. ਮੰਚ ਨੇ ਭੂਗੋਲਿਕ ਹੱਦਾਂ ਨੂੰ ਘਟਾਇਆ : ਅਨੁਰਾਗ ਠਾਕੁਰ

ਕੋਲਕਾਤਾ (ਭਾਸ਼ਾ) - ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੋਵਿਡ-19 ਕੌਮਾਂਤਰੀ ਮਹਾਮਾਰੀ ਦੇ ਸਮੇਂ ’ਚ ਸਭ ਤੋਂ ਵੱਡੇ ਮਾਧਿਅਮਾਂ ’ਚੋਂ ਇਕ ਦੇ ਰੂਪ ’ਚ ਉੱਭਰੇ ‘ਓਵਰ-ਦਿ-ਟਾਪ’ (ਓ. ਟੀ. ਟੀ.) ਮੰਚ ਨੇ ਭੂਗੋਲਿਕ ਹੱਦਾਂ ਨੂੰ ਘਟਾਇਆ ਹੈ। ਓ. ਟੀ. ਟੀ. ਮੰਚ ’ਤੇ ਇੰਟਰਨੈੱਟ ਦੇ ਮਾਧਿਅਮ ਨਾਲ ਫ਼ਿਲਮ ਅਤੇ ਹੋਰ ਡਿਜੀਟਲ ਸਮੱਗਰੀ ਮੁਹੱਈਆ ਕਰਾਈ ਜਾਂਦੀ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਓ. ਟੀ. ਟੀ. ਨੇ ਹੱਦਾਂ ਨੂੰ ਘਟਾਇਆ ਹੈ, ਪੂਰੀ ਦੁਨੀਆ ਦੀ ਸਮੱਗਰੀ (ਕੰਟੈਂਟ) ਨੂੰ ਪੂਰੇ ਵਿਸ਼ਵ ਦੇ ਦਰਸ਼ਕਾਂ ਵੱਲੋਂ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਵਧਾਈ ਹੈ। ਉਨ੍ਹਾਂ ਨੇ ਕੋਰੀਆਈ ਸੀਰੀਜ਼ ਅਤੇ ਫਿਲਮਾਂ ਦੀ ਉਦਾਹਰਣ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਵਧਿਆ ਵਿਵਾਦ, ਨੇਪਾਲ 'ਚ ਬਾਲੀਵੁੱਡ ਦੀਆਂ 17 ਫ਼ਿਲਮਾਂ 'ਤੇ ਲੱਗਾ ਬੈਨ

ਅਨੁਰਾਗ ਠਾਕੁਰ ਨੇ ਸ਼ਨੀਵਾਰ ਰਾਤ ਇੱਥੇ ਆਯੋਜਿਤ ਇਕ ਐਵਾਰਡ ਸਮਾਰੋਹ ’ਚ ਕਿਹਾ ਕਿ ‘ਸਾਫਟ ਪਾਵਰ’ ਦੀ ਕੋਈ ਹੱਦ ਨਹੀਂ ਹੁੰਦੀ। ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰੋਕਥਾਮ ਲਈ ਲਾਗੂ ਲਾਕਡਾਊਨ ਨੇ ਓ. ਟੀ. ਟੀ. ਮੰਚ ਨੂੰ ਉੱਭਰਣ ਦਾ ਭਰਪੂਰ ਮੌਕਾ ਦਿੱਤਾ। ਇਸ ’ਤੇ ਉਪਲੱਬਧ ਸਮੱਗਰੀ ਨਾਲ ਦੁਨੀਆ ’ਚ ਕਿਤੇ ਵੀ ਬੈਠੇ ਕਿਸੇ ਵੀ ਵਿਅਕਤੀ ਦਾ ਦਿਲ ਜਿੱਤਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਮਿਸ ਪੂਜਾ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ 'ਬਾਏ-ਬਾਏ', ਸਾਂਝੀ ਕੀਤੀ ਇਹ ਆਖ਼ਰੀ ਪੋਸਟ

ਠਾਕੁਰ ਨੇ ਕਿਹਾ ਕਿ ਇਸ ਸਮੱਗਰੀ ਨੂੰ ਪਰਿਵਾਰ ਵੇਖਦਾ ਹੈ। ਰੈਗੂਲੇਸ਼ਨ ਦੇ ਮੁੱਦੇ ’ਤੇ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਹਾਂ। ਉਨ੍ਹਾਂ ਇਕ ਹੋਰ ਸੰਦਰਭ ’ਚ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਟੀ. ਵੀ. ਤੋਂ ਵੱਧ ਮੋਬਾਇਲ ਫੋਨ ’ਤੇ ਵੇਖੇ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News