ਅਨੰਤ-ਰਾਧਿਕਾ ਦੀ ਪਾਰਟੀ 'ਚ ਵੜਾ ਪਾਵ ਖਾ ਰਹੇ ਸੀ ਓਰੀ,ਵਾਲ ਨਿਕਲਣ ਨਾਲ ਸੁਆਦ ਹੋਇਆ ਖਰਾਬ

Thursday, Jul 11, 2024 - 10:13 AM (IST)

ਅਨੰਤ-ਰਾਧਿਕਾ ਦੀ ਪਾਰਟੀ 'ਚ ਵੜਾ ਪਾਵ ਖਾ ਰਹੇ ਸੀ ਓਰੀ,ਵਾਲ ਨਿਕਲਣ ਨਾਲ ਸੁਆਦ ਹੋਇਆ ਖਰਾਬ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਫੰਕਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਪੌਪ ਸਿਤਾਰਿਆਂ ਤੱਕ ਹਰ ਕੋਈ ਉਸ ਦੇ ਫੰਕਸ਼ਨ ਦਾ ਹਿੱਸਾ ਹੈ। ਅੰਬਾਨੀ ਪਰਿਵਾਰ ਆਪਣੇ ਸ਼ਾਨਦਾਰ ਸਮਾਗਮਾਂ ਲਈ ਮਸ਼ਹੂਰ ਹੈ, ਇਸ ਲਈ ਉਨ੍ਹਾਂ ਨੇ ਅਨੰਤ ਅਤੇ ਰਾਧਿਕਾ ਦੇ ਵਿਆਹ ਲਈ ਪਾਣੀ ਵਾਂਗ ਪੈਸਾ ਖਰਚ ਕੀਤਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ਸਟਾਰ ਓਰੀ ਨੇ ਅਨੰਤ ਦੀ ਪਾਰਟੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ-ਦੀਪਿਕਾ ਕੱਕੜ ਦੇ 1 ਸਾਲ ਦੇ ਬੇਟੇ ਨੂੰ ਲੱਗੀ ਸੱਟ, ਅਦਾਕਾਰਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਅਸਲ 'ਚ ਓਰੀ ਨੇ ਹਾਲ ਹੀ 'ਚ ਯੂਰਪ 'ਚ ਆਯੋਜਿਤ ਅਨੰਤ-ਰਾਧਿਕਾ ਦੀ ਕਰੂਜ਼ ਪਾਰਟੀ 'ਚ ਸ਼ਿਰਕਤ ਕੀਤੀ ਸੀ। ਹਾਲ ਹੀ 'ਚ ਉਨ੍ਹਾਂ ਨੇ ਉਸ ਪਾਰਟੀ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਵੜਾ ਪਾਵ ਖਾਂਦੇ ਨਜ਼ਰ ਆ ਰਹੇ ਸਨ ਪਰ ਉਨ੍ਹਾਂ ਦੇ ਵੜਾ ਪਾਵ ਦਾ ਸਵਾਦ ਉਦੋਂ ਖਰਾਬ ਹੋ ਗਿਆ ਜਦੋਂ ਉਸ 'ਚੋਂ ਵਾਲ ਨਿਕਲਿਆ। ਓਰੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ 'ਚ, ਮਹਿਮਾਨਾਂ ਨੂੰ ਇੱਕ ਸਟਾਲ ਤੋਂ ਮਹਾਂਦੀਪੀ ਭੋਜਨ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਪਾਸਤਾ ਅਤੇ ਸਾਸ ਤੋਂ ਲੈ ਕੇ ਪਨੀਰ ਅਤੇ ਬੰਬੋਲੋਨ ਤੱਕ ਵੱਖ-ਵੱਖ ਕਿਸਮਾਂ ਦੇ ਭੋਜਨ ਵੇਚਣ ਵਾਲੇ ਸਟਾਲ ਹਨ। ਅਜਿਹੇ 'ਚ ਆਪਣੀ ਸਹੇਲੀ ਤਾਨੀਆ ਸ਼ਰਾਫ ਨਾਲ ਪਾਸਤਾ ਆਦਿ ਦਾ ਆਨੰਦ ਲੈਣ ਤੋਂ ਬਾਅਦ ਓਰੀ ਨੇ ਵੜਾ ਪਾਵ ਨੂੰ ਪਰਖਣ ਬਾਰੇ ਸੋਚਿਆ।

ਇਹ ਵੀ ਪੜ੍ਹੋ- ਬ੍ਰੈਸਟ ਕੈਂਸਰ ਨਾਲ ਤੜਪ ਰਹੀ ਹੈ ਹਿਨਾ ਖ਼ਾਨ, ਪੋਸਟ ਕੀਤੀ ਸ਼ੇਅਰ

ਤੁਹਾਨੂੰ ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਸਿਰਫ ਦੋ ਦਿਨਾਂ 'ਚ ਇੱਕ ਦੂਜੇ ਨਾਲ ਵਿਆਹ ਕਰਾਉਣਗੇ। ਇਹ ਜੋੜਾ 12 ਜੁਲਾਈ ਨੂੰ ਧੂਮ-ਧਾਮ ਨਾਲ ਵਿਆਹ ਕਰੇਗਾ ਅਤੇ ਇਸ ਤੋਂ ਬਾਅਦ ਦੋ ਦਿਨ ਤੱਕ ਉਨ੍ਹਾਂ ਦੇ ਵਿਆਹ ਦਾ ਫੰਕਸ਼ਨ ਚੱਲੇਗਾ। 


author

Priyanka

Content Editor

Related News