ਓਰੀ ਨੇ ਛੱਡਿਆ ‘ਬਿੱਗ ਬੌਸ’ ਦਾ ਘਰ, ਜਾਣੋ ਕਿਉਂ ਇਕ ਦਿਨ ’ਚ ਹੀ ਸ਼ੋਅ ਤੋਂ ਹੋਇਆ ਬਾਹਰ
Monday, Nov 27, 2023 - 12:14 PM (IST)
ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਸ਼ੋਅ ‘ਬਿੱਗ ਬੌਸ 17’ ’ਚ ਇਸ ਹਫ਼ਤੇ ਬਹੁਤ ਸਾਰੀਆਂ ਮਸਾਲੇਦਾਰ ਚੀਜ਼ਾਂ ਦੇਖਣ ਨੂੰ ਮਿਲੀਆਂ। ‘ਵੀਕੈਂਡ ਕਾ ਵਾਰ’ ’ਤੇ ਵੀ ਸਲਮਾਨ ਖ਼ਾਨ ਨੇ ਮੁਕਾਬਲੇਬਾਜ਼ਾਂ ਦਾ ਮਨੋਰੰਜਨ ਕੀਤਾ ਤੇ ਉਨ੍ਹਾਂ ਦੀ ਖ਼ੂਬ ਕਲਾਸ ਲਗਾਈ। ਸਿਤਾਰਿਆਂ ਦੇ ਸਭ ਤੋਂ ਚੰਗੇ ਦੋਸਤ ਓਰਹਾਨ ਅਵਤਰਮਣੀ ਉਰਫ ਓਰੀ ਨੇ ਸ਼ਨੀਵਾਰ ਨੂੰ ਸ਼ੋਅ ’ਚ ਐਂਟਰੀ ਕੀਤੀ। ਘਰ ’ਚ ਦਾਖ਼ਲ ਹੁੰਦੇ ਹੀ ਓਰੀ ਨੇ ਸਾਰਿਆਂ ਨੂੰ ਆਪਣਾ ਫੈਨ ਬਣਾ ਲਿਆ ਸੀ।
ਕੱਲ ਯਾਨੀ ਐਤਵਾਰ ਨੂੰ ਓਰੀ ਸ਼ੋਅ ਤੋਂ ਬਾਹਰ ਹੋ ਗਏ ਹਨ। ਜੀ ਹਾਂ, ਓਰੀ ਨੇ ਸਿਰਫ਼ ਇਕ ਦਿਨ ’ਚ ਹੀ ‘ਬਿੱਗ ਬੌਸ’ ਛੱਡ ਦਿੱਤਾ ਹੈ। ਇਹ ਸੁਣ ਕੇ ਪਰਿਵਾਰ ਵਾਲਿਆਂ ਨੂੰ ਹੀ ਨਹੀਂ, ਸਗੋਂ ਦਰਸ਼ਕਾਂ ਨੂੰ ਵੀ ਵੱਡਾ ਝਟਕਾ ਲੱਗਾ।
ਓਰੀ ਨੂੰ ਇਕ ਦਿਨ ’ਚ ਹੀ ਸ਼ੋਅ ’ਚੋਂ ਕਿਉਂ ਕੱਢ ਦਿੱਤਾ ਗਿਆ?
ਦਰਅਸਲ ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਵੀ ਸੋਹੇਲ ਤੇ ਅਰਬਾਜ਼ ਦੇ ਨਾਲ ਜਸਟ ਚਿੱਲ ਸੈਸ਼ਨ ਹੋਇਆ। ਇਸ ’ਚ ਅਰਬਾਜ਼ ਖ਼ਾਨ ਤੇ ਸੋਹੇਲ ਖ਼ਾਨ ਨੇ ਫਿਰ ਪਰਿਵਾਰ ਵਾਲਿਆਂ ਦਾ ਖ਼ੂਬ ਮਨੋਰੰਜਨ ਕੀਤਾ ਤੇ ਓਰੀ ਦੀ ਲੱਤ ਵੀ ਖਿੱਚੀ ਪਰ ਅਖ਼ੀਰ ’ਚ ਜਾਂਦੇ ਸਮੇਂ ਉਹ ਓਰੀ ਨੂੰ ਵੀ ਘਰੋਂ ਬਾਹਰ ਲੈ ਗਏ। ਅਰਬਾਜ਼ ਤੇ ਸੋਹੇਲ ਨੇ ਘਰ ਦੇ ਸਾਰੇ ਮੈਂਬਰਾਂ ਨੂੰ ਦੱਸਿਆ ਕਿ ਓਰੀ ਸਿਰਫ ਇਕ ਦਿਨ ਲਈ ਸ਼ੋਅ ’ਚ ਆਏ ਹਨ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)
ਓਰੀ ਦੇ ਜਾਣ ਨਾਲ ਪਰਿਵਾਰ ਸਦਮੇ ’ਚ
ਓਰੀ ਕੋਈ ਵਾਈਲਡ ਕਾਰਡ ਪ੍ਰਤੀਯੋਗੀ ਨਹੀਂ ਹੈ, ਉਹ ਵੀਕੈਂਡ ’ਤੇ ਮੁਕਾਬਲੇਬਾਜ਼ਾਂ ਦਾ ਮਨੋਰੰਜਨ ਕਰਨ ਲਈ ਹੀ ਸ਼ੋਅ ’ਚ ਆਇਆ ਸੀ। ਇਹ ਸੁਣ ਕੇ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ। ਓਰੀ ਵੀ ਸਾਰਿਆਂ ਨੂੰ ਛੱਡ ਕੇ ਘਰੋਂ ਬਾਹਰ ਆ ਜਾਂਦਾ ਹੈ।
ਘਰ ਵਾਲਿਆਂ ਨੇ ਓਰੀ ਲਈ ਰੱਖੀ ਸੀ ਪਾਰਟੀ
ਤੁਹਾਨੂੰ ਦੱਸ ਦੇਈਏ ਕਿ ਓਰੀ ਦੇ ਆਉਣ ਨਾਲ ਘਰ ’ਚ ਖ਼ੂਬ ਰੌਣਕਾਂ ਲੱਗ ਗਈਆਂ ਸਨ। ‘ਬਿੱਗ ਬੌਸ’ ਨੇ ਵੀ ਓਰੀ ਦਾ ਖ਼ੂਬ ਸਵਾਗਤ ਕੀਤਾ। ਓਰੀ ਦੀ ਆਮਦ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਨੇ ਘਰ ’ਚ ਪਾਰਟੀ ਵੀ ਰੱਖੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।