Orry ਦਾਰੂ ਪਾਰਟੀ ਮਾਮਲਾ: ਐਕਸ਼ਨ ਮੋਡ 'ਚ ਪੁਲਸ, ਕਿਹਾ- 'ਕਾਨੂੰਨ ਸਭ ਲਈ ਬਰਾਬਰ...'

Monday, Mar 17, 2025 - 06:26 PM (IST)

Orry ਦਾਰੂ ਪਾਰਟੀ ਮਾਮਲਾ: ਐਕਸ਼ਨ ਮੋਡ 'ਚ ਪੁਲਸ, ਕਿਹਾ- 'ਕਾਨੂੰਨ ਸਭ ਲਈ ਬਰਾਬਰ...'

ਐਟਰਟੇਨਮੈਂਟ ਡੈਸਕ- Influencer ਅਤੇ ਸੋਸ਼ਲਾਈਟ ਓਰੀ ਕਾਨੂੰਨੀ ਮੁਸੀਬਤ ਵਿੱਚ ਫਸੇ ਹਨ। ਉਸ 'ਤੇ ਮਾਤਾ ਵੈਸ਼ਨੋ ਦੇਵੀ ਦੇ ਨੇੜੇ ਸਥਿਤ ਕਟੜਾ ਦੇ ਇੱਕ ਹੋਟਲ ਵਿੱਚ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਅਤੇ ਨੋਨਵੈੱਜ ਖਾਣ ਦਾ ਦੋਸ਼ ਹੈ। ਓਰੀ ਅਤੇ ਸੱਤ ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਓਰੀ ਦਾ ਇੱਕ ਹੋਟਲ ਵਿੱਚ ਦੋਸਤਾਂ ਨਾਲ ਪਾਰਟੀ ਕਰਦੇ ਹੋਏ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- BSNL ਨੇ ਕਰੋੜਾਂ ਮੋਬਾਇਲ ਯੂਜ਼ਰਜ਼ ਦੀ ਕਰਵਾਈ ਮੌਜ਼, ਲਾਂਚ ਕੀਤਾ 84 ਦਿਨ ਵਾਲਾ ਸਸਤਾ ਰਿਚਾਰਜ਼
SSP ਪਰਮਵੀਰ ਸਿੰਘ ਨੇ ਪੂਰੇ ਮਾਮਲੇ 'ਤੇ ਕੀ ਕਿਹਾ?
ਕਟੜਾ ਪੁਲਸ ਨੂੰ 15 ਮਾਰਚ ਨੂੰ ਸ਼ਿਕਾਇਤ ਮਿਲੀ ਸੀ ਕਿ ਹੋਟਲ ਵਿੱਚ ਠਹਿਰੇ ਮਹਿਮਾਨਾਂ ਨੂੰ ਇਮਾਰਤ ਵਿੱਚ ਸ਼ਰਾਬ ਪੀਂਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਨੇ ਕਾਰਵਾਈ ਕੀਤੀ। ਇਸ ਪੂਰੇ ਮਾਮਲੇ 'ਤੇ ਰਿਆਸੀ ਦੇ ਐਸਐਸਪੀ ਪਰਮਵੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ- "ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਸਰਕੁਲੇਟ ਹੋਈ ਸੀ। ਸਾਨੂੰ ਹੋਟਲ ਦੇ ਜੀਐਮ ਰਾਹੀਂ ਵੀ ਸ਼ਿਕਾਇਤ ਮਿਲੀ। ਉਨ੍ਹਾਂ ਨੇ ਕਿਹਾ ਕਿ ਓਰੀ ਨਾਮ ਦਾ ਇੱਕ ਵਿਅਕਤੀ, ਜੋ ਕਿ ਇੱਕ ਯੂਟਿਊਬਰ ਅਤੇ influencer ਹੈ, ਕੁਝ ਦੋਸਤਾਂ ਨਾਲ ਹੋਟਲ ਵਿੱਚ ਸੀ ਅਤੇ ਉਨ੍ਹਾਂ ਨੇ ਸ਼ਰਾਬ ਪੀਤੀ।

 

#WATCH | Katra, J&K | On Orry booked with 7 others for alleged alcohol consumption near Vaishno Devi in Katra, Reasi SSP Paramvir Singh says, "Katra is a holy town and according to a notification by the sub-divisional magistrate, alcohol consumption and sale is prohibited in the… pic.twitter.com/8mzkEBgtDM

— ANI (@ANI) March 17, 2025

ਇਹ ਵੀ ਪੜ੍ਹੋਅੰਕਿਤਾ ਲੋਖੰਡੇ, ਤੇਜਸਵੀ ਪ੍ਰਕਾਸ਼ ਸਮੇਤ 25 ਹੋਰ ਮਸ਼ਹੂਰ ਹਸਤੀਆਂ ਹੋਈਆਂ ਧੋਖਾਧੜੀ ਦਾ ਸ਼ਿਕਾਰ
"ਕਟੜਾ ਇੱਕ ਪਵਿੱਤਰ ਸ਼ਹਿਰ ਹੈ ਅਤੇ ਦੁਨੀਆ ਭਰ ਦੇ ਲੋਕ ਉੱਥੇ ਆਉਂਦੇ ਹਨ, ਉਨ੍ਹਾਂ ਦੀ ਆਸਥਾ ਇਸ ਨਾਲ ਜੁੜੀ ਹੋਈ ਹੈ। ਸਬ-ਡਵੀਜ਼ਨਲ ਮੈਜਿਸਟ੍ਰੇਟ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਉੱਥੇ ਸ਼ਰਾਬ ਪੀਣ ਅਤੇ ਵੇਚਣ ਦੀ ਮਨਾਹੀ ਹੈ। ਅਸੀਂ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।"
"ਸਾਡੇ ਇੱਥੇ ਇੱਕ ਪਾਲਿਸੀ ਬਹੁਤ ਸਪੱਸ਼ਟ ਹੈ ਕਿ ਜਿਨ੍ਹਾਂ ਚੀਜ਼ਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਦੀ ਵਰਤੋਂ ਇੱਕ ਗਰੀਬ ਆਦਮੀ, ਇੱਕ ਅਮੀਰ ਆਦਮੀ ਜਾਂ ਇੱਕ influencer ਕਰੇ... ਕਾਨੂੰਨ ਸਾਰਿਆਂ ਲਈ ਬਰਾਬਰ ਹੈ।" ਇਸ ਦੇ ਤਹਿਤ ਅਸੀਂ ਉਸ ਲਈ ਐਕਸ਼ਨ ਲਿਆ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਆਪਣੇ ਕਾਨੂੰਨਾਂ ਅਨੁਸਾਰ ਉਨ੍ਹਾਂ ਨੂੰ ਨੋਟਿਸ ਜਾਰੀ ਕਰਾਂਗੇ ਅਤੇ ਉਨ੍ਹਾਂ ਨੂੰ ਬੁਲਾਵਾਂਗੇ ਤਾਂ ਜੋ ਉਹ ਸਾਡੀ ਜਾਂਚ ਵਿੱਚ ਸਹਿਯੋਗ ਕਰ ਸਕਣ।"

ਇਹ ਵੀ ਪੜ੍ਹੋOrry ਖਿਲਾਫ ਦਰਜ ਹੋਇਆ ਕੇਸ, ਮਾਤਾ ਵੈਸ਼ਣੋ ਦੇਵੀ ਮੰਦਰ 'ਚ ਸ਼ਰਾਬ ਪੀ ਕੇ ਜਾਣ ਦਾ ਦੋਸ਼
ਗ੍ਰਿਫ਼ਤਾਰ ਹੋਣਗੇ ਓਰੀ?
ਜੰਮੂ-ਕਸ਼ਮੀਰ ਪੁਲਸ ਨੇ ਇੱਕ ਟੀਮ ਵੀ ਬਣਾਈ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਇਨ੍ਹਾਂ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰੇਗੀ। ਓਰੀ ਤੋਂ ਇਲਾਵਾ ਪੁਲਸ ਦੇ ਰਾਡਾਰ ਵਿੱਚ ਆਉਣ ਵਾਲੇ ਅੱਠ ਲੋਕਾਂ ਵਿੱਚ ਦਰਸ਼ਨ ਸਿੰਘ, ਪਾਰਥ ਰੈਨਾ, ਰਿਤਿਕ ਸਿੰਘ, ਰਾਸ਼ੀ ਦੱਤਾ, ਰਕਸ਼ਿਤਾ ਭੋਗਲ, ਸ਼ਗੁਨ ਕੋਹਲੀ ਅਤੇ ਅਨਾਸਤਾਸਿਲਾ ਅਰਜ਼ਾਮਸਕੀਨਾ ਸ਼ਾਮਲ ਹਨ। ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਕਿਹਾ ਕਿ ਪਾਰਟੀ ਤੋਂ ਪਹਿਲਾਂ ਸਾਰਿਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਮੰਦਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸ਼ਰਾਬ ਅਤੇ ਨਾਨਵੈੱਜ ਦੀ ਮਨਾਹੀ ਹੈ। ਪਰ ਉਹ ਸਹਿਮਤ ਨਹੀਂ ਹੋਏ।
ਪੁਲਸ ਦਾ ਕਹਿਣਾ ਹੈ ਕਿ ਉਹ ਧਾਰਮਿਕ ਸਥਾਨ 'ਤੇ ਅਜਿਹੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰਨਗੇ। ਓਰੀ ਨੇ ਅਜੇ ਤੱਕ ਇਸ ਪੂਰੇ ਵਿਵਾਦ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News