ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ ਤੱਬੂ, ਫ਼ਿਲਮਾਂ ’ਚ ਸ਼ਾਨਦਾਰ ਕਿਰਦਾਰ ਨਿਭਾਕੇ ਲੋਕਾਂ ਦੇ ਦਿਲਾਂ ’ਤੇ ਕਰਦੀ ਰਾਜ

Friday, Nov 04, 2022 - 11:31 AM (IST)

ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ ਤੱਬੂ, ਫ਼ਿਲਮਾਂ ’ਚ ਸ਼ਾਨਦਾਰ ਕਿਰਦਾਰ ਨਿਭਾਕੇ ਲੋਕਾਂ ਦੇ ਦਿਲਾਂ ’ਤੇ ਕਰਦੀ ਰਾਜ

ਮੁੰਬਈ- ਬਾਲੀਵੁੱਡ ਇੰਡਸਟਰੀ ’ਚ ਕਈ ਅਜਿਹੀਆਂ ਅਦਾਕਾਰਾ ਹਨ ਜੋ 90 ਦੇ ਦਹਾਕੇ ਤੋਂ ਲੈ ਕੇ ਅੱਜ ਤੱਕ ਇੰਡਸਟਰੀ ’ਚ ਆਪਣਾ ਜਾਦੂ ਬਿਖੇਰ ਰਹੀਆਂ ਹਨ। ਅੱਜ ਅਸੀਂ ਇਕ ਅਜਿਹੀ ਅਦਾਕਾਰਾ ਦੀ ਗੱਲ ਕਰ ਰਹੇ ਹਾਂ, ਜਿਸ ਦੀ ਖੂਬਸੂਰਤੀ ਉਮਰ ਦੇ ਨਾਲ-ਨਾਲ ਵਧਦੀ ਜਾ ਰਹੀ ਹੈ। ਉਹ ਹੈ ਤਬੱਸੁਮ ਫ਼ਾਤਿਮਾ ਹਾਸ਼ਮੀ, ਜਿਸ ਨੂੰ ਅਸੀਂ ਤੱਬੂ ਦੇ ਨਾਂ ਨਾਲ ਜਾਣਦੇ ਹਾਂ। ਤੱਬੂ ਇਕ ਭਾਰਤੀ ਫ਼ਿਲਮ ਅਦਾਕਾਰਾ ਹੈ। ਉਸਨੇ ਕਈ ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ ਭਾਸ਼ਾਵਾਂ ਦੇ ਨਾਲ-ਨਾਲ ਇਕ ਅਮਰੀਕੀ ਫ਼ਿਲਮ ’ਚ ਵੀ ਕੰਮ ਕੀਤਾ ਹੈ, ਪਰ ਉਸਨੇ ਜ਼ਿਆਦਾਤਰ ਹਿੰਦੀ ਫ਼ਿਲਮਾਂ ’ਚ ਕੰਮ ਕੀਤਾ ਹੈ।

PunjabKesari

ਇਹ ਵੀ ਪੜ੍ਹੋ- ‘ਦਿ ਕਪਿਲ ਸ਼ਰਮਾ’ ਸ਼ੋਅ ’ਚ ਅਨੁਪਮ ਖ਼ੇਰ ਨੂੰ ਦੇਖ ਕੇ ਗੁੱਸੇ 'ਚ ਆਏ ਪ੍ਰਸ਼ੰਸਕ, ਕਿਹਾ- ‘ਭੁੱਲ ਗਏ ...’

ਇਸ ਦੇ ਨਾਲ ਦੱਸ ਦੇਈਏ ਅੱਜ ਤੱਬੂ ਨੇ ਆਪਣੇ 52 ਸਾਲ ਪੂਰੇ ਕਰ ਲਏ ਹਨ। ਤੱਬੂ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਸੀਂ ਤੁਹਾਡੇ ਨਾਲ ਉਨ੍ਹਾਂ ਦੇ ਜੀਵਨ ਦੀਆਂ ਕਈ ਖ਼ਾਸ ਗੱਲਾਂ ਸਾਂਝੀਆਂ ਕਰਾਂਗੇ।

PunjabKesari

ਫ਼ਿਲਮਾਂ 'ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਤੱਬੂ ਇਕੱਲੀ ਸ਼ਾਹੀ ਜ਼ਿੰਦਗੀ ਬਤੀਤ ਕਰਦੀ ਹੈ। 15 ਸਾਲ ਦੀ ਉਮਰ ਤੋਂ ਫ਼ਿਲਮ ਇੰਡਸਟਰੀ ’ਚ ਕੰਮ ਕਰ ਰਹੀ ਤੱਬੂ ਇਕ ਫ਼ਿਲਮ ਲਈ 2 ਤੋਂ 4 ਕਰੋੜ ਰੁਪਏ ਲੈਂਦੀ ਹੈ। ਫ਼ਿਲਮਾਂ ਤੋਂ ਇਲਾਵਾ ਤੱਬੂ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫ਼ੀ ਕਮਾਈ ਕਰਦੀ ਹੈ। ਤੱਬੂ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਕਾਰੋਬਾਰੀ ਵੀ ਹੈ।

PunjabKesari ਖ਼ਬਰਾਂ ਮੁਤਾਬਕ ਤੱਬੂ ਦੀ ਕੁੱਲ ਜਾਇਦਾਦ 22 ਕਰੋੜ ਦੇ ਕਰੀਬ ਹੈ। ਇਸ ਦੇ ਨਾਲ ਹੀ ਤੱਬੂ ਵਾਹਨਾਂ ਦੀ ਵੀ ਸ਼ੌਕੀਨ ਹੈ, ਉਸ ਕੋਲ ਔਡੀ Q7, ਮਰਸਡੀਜ਼ ਅਤੇ ਜੈਗੁਆਰ X7 ਸਮੇਤ ਕਈ ਲਗਜ਼ਰੀ ਵਾਹਨ ਹਨ। ਤੱਬੂ ਦੀ ਮੁੰਬਈ ਤੋਂ ਇਲਾਵਾ ਹੈਦਰਾਬਾਦ ਅਤੇ ਗੋਆ ’ਚ ਵੀ ਜਾਇਦਾਦ ਹੈ।

PunjabKesari

ਇਹ ਵੀ ਪੜ੍ਹੋ- ਬ੍ਰੇਕ ਮਿਲਦੇ ਹੀ ਪੁੱਤਰ ਜੇਹ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ ਕਪੂਰ, ਤਸਵੀਰਾਂ ’ਚ ਛੋਟੇ ਨਵਾਬ ਨੇ ਦਿਖਾਇਆ ਸਵੈਗ

ਭਾਵੇਂ ਸਾਲ 2022 ਬਾਲੀਵੁੱਡ ਲਈ ਕੁਝ ਖ਼ਾਸ ਸਾਬਤ ਨਹੀਂ ਹੋਇਆ ਪਰ ਇਸ ਸਾਲ ਰਿਲੀਜ਼ ਹੋਈ ਤੱਬੂ ਦੀ ਫ਼ਿਲਮ ‘ਭੂਲ ਭੁਲਾਇਆ 2’ ਸੁਪਰਹਿੱਟ ਸਾਬਤ ਹੋਈ। ਇਸ ਫ਼ਿਲਮ ’ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ’ਚ ਸਨ। ਤੱਬੂ ਨੇ 'ਅਸਤਿਤਵ', 'ਮਕਬੂਲ' ਵਰਗੀਆਂ ਫ਼ਿਲਮਾਂ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਕੋਈ ਵੀ ਕਿਰਦਾਰ ਹੋਵੇ, ਉਹ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ 'ਚ ਜਾਨ ਪਾ ਦਿੰਦੀ ਹੈ। ਇਹੀ ਕਾਰਨ ਹੈ ਕਿ 52 ਸਾਲ ਦੀ ਉਮਰ 'ਚ ਵੀ ਤੱਬੂ ਕੋਲ ਫ਼ਿਲਮਾਂ ਦੀ ਕੋਈ ਕਮੀ ਨਹੀਂ ਹੈ। 

PunjabKesari

ਇਸ ਤੋਂ ਇਲਾਵਾ ਤੱਬੂ ਜਲਦੀ ਹੀ 'ਕੁੱਤੇ', 'ਖੁਫ਼ੀਆ' ਅਤੇ 'ਭੋਲਾ' ਫਿਲਮਾਂ 'ਚ ਨਜ਼ਰ ਆਵੇਗੀ। ਤੱਬੂ ਦੀ 'ਦ੍ਰਿਸ਼ਯਮ 2' 18 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਾਰ ਅਕਸ਼ੈ ਖੰਨਾ ਫ਼ਿਲਮ 'ਚ ਅਜੇ ਦੇਵਗਨ, ਸ਼੍ਰਿਆ ਸਰਨ, ਇਸ਼ਿਤਾ ਦੱਤਾ ਅਤੇ ਤੱਬੂ ਦੇ ਨਾਲ ਜਾਂਚ ਅਧਿਕਾਰੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

PunjabKesari


author

Shivani Bassan

Content Editor

Related News