ਵਿਆਹ ਨੂੰ ਇਕ ਮਹੀਨਾ ਪੂਰਾ ਹੋਣ ''ਤੇ ਆਲੀਆ ਨੇ ਪਤੀ ਰਣਬੀਰ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

05/14/2022 3:55:29 PM

ਮੁੰਬਈ- ਪੰਜ ਸਾਲ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਨੇ ਬੀਤੇ ਮਹੀਨੇ ਵਿਆਹ ਰਚਾਇਆ ਹੈ। ਆਲੀਆ ਅਤੇ ਰਣਬੀਰ 14 ਅਪ੍ਰੈਲ ਨੂੰ ਵਿਆਹ ਦੇ ਬੰਧਣ 'ਚ ਬੱਝ ਗਏ। ਵਿਆਹ ਮੁੰਬਈ ਦੇ ਵਾਸਤੂ ਭਵਨ 'ਚ ਹੋਇਆ, ਜਿਥੇ ਆਲੀਆ ਅਤੇ ਰਣਬੀਰ ਦੋਵਾਂ ਦੇ ਕੋਲ ਵੱਖਰੇ-ਵੱਖਰੇ ਅਪਾਰਟਮੈਂਟ ਹਨ। ਉਧਰ ਹੁਣ ਜੋੜੇ ਦੇ ਵਿਆਹ ਨੂੰ ਇਕ ਮਹੀਨਾ ਹੋ ਗਿਆ ਹੈ। ਵਿਆਹ ਦੀ ਵਨ ਮੰਥ ਐਨੀਵਰਸਰੀ 'ਤੇ ਕਪੂਰ ਪਰਿਵਾਰ ਦੀ ਨੂੰਹ ਨੇ ਪਤੀ ਰਣਬੀਰ ਕਰੂਪ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੀ ਵਰ੍ਹੇਗੰਢ ਮਨਾਉਂਦੀ ਨਜ਼ਰ ਆਈ।
ਆਲੀਆ ਨੇ ਤਿੰਨ ਤਸਵੀਰਾਂ ਆਪਣੀ ਇਕ ਮਹੀਨੇ ਦੀ ਵਰ੍ਹੇਗੰਢ 'ਤੇ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ 'ਚ ਉਹ ਰਣਬੀਰ ਦੇ ਗਲੇ 'ਚ ਬਾਹਾਂ ਪਾ ਕੇ ਉਨ੍ਹਾਂ ਨੂੰ ਪਿਆਰ ਨਾਲ ਦੇਖ ਰਹੀ ਹੈ। ਇਹ ਤਸਵੀਰ ਜੋੜੇ ਦੀ ਮਹਿੰਦੀ ਸੈਰੇਮਨੀ ਦੀ ਹੈ। 

PunjabKesari
ਦੂਜੀ ਤਸਵੀਰ 'ਚ ਜੋੜੇ ਦੀ ਰਿਸ਼ੈਪਸ਼ਨ ਪਾਰਟੀ ਹੈ। ਇਸ 'ਚ ਰਣਬੀਰ ਆਲੀਆ ਨੂੰ ਬਾਹਾਂ 'ਚ ਲਏ ਨਜ਼ਰ ਆ ਰਹੇ ਹਨ। ਤੀਜੀ ਤਸਵੀਰ ਵੀ ਰਿਸੈਪਸ਼ਨ ਪਾਰਟੀ ਦੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਆਲੀਆ ਨੇ ਕਈ ਇਮੋਜ਼ੀ ਕੈਪਸ਼ਨ 'ਚ ਪਾਈ ਹੈ।

PunjabKesari
ਜ਼ਿਕਰਯੋਗ ਹੈ ਕਿ ਆਲੀਆ ਅਤੇ ਰਣਬੀਰ ਕਪੂਰ ਨੇ ਬਹੁਤ ਸਿੰਪਲ ਤਰੀਕੇ ਨਾਲ ਵਿਆਹ ਕੀਤਾ। ਦੋਵਾਂ ਨੇ ਕਿਸੇ ਵੈਡਿੰਗ ਡੈਸਟੀਨੇਸ਼ਨ ਨੂੰ ਨਹੀਂ ਸਗੋਂ ਆਪਣੇ ਘਰ ਵਾਸਤੂ ਨੂੰ ਵਿਆਹ ਲਈ ਚੁਣਿਆ। ਇਸ ਵਿਆਹ 'ਚ ਕਪੂਰ ਅਤੇ ਭੱਟ ਪਰਿਵਾਰ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਦੋਵਾਂ ਨੇ ਵਾਸਤੂ ਅਪਾਰਟਮੈਂਟ 'ਚ ਹੀ ਰਿਸੈਪਸ਼ਨ ਪਾਰਟੀ ਰੱਖੀ। ਜਿਥੇ ਸ਼ਾਹਰੁਖ ਖਾਨ, ਗੌਰੀ ਖਾਨ, ਮਲਾਇਕਾ ਅਰੋੜਾ ਤੋਂ ਲੈ ਕੇ ਤਮਾਮ ਬਾਲੀਵੁੱਡ ਸਿਤਾਰੇ ਪਹੁੰਚੇ ਸਨ। 

PunjabKesari
ਉਨ੍ਹਾਂ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਆਲੀਆ ਭੱਟ ਇਨ੍ਹੀਂ ਦਿਨੀਂ ਕਰਨ ਜੌਹਰ, ਧਰਮਿੰਦਰ, ਰਣਬੀਰ ਸਿੰਘ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਦੀ ਫਿਲਮ 'ਰਾਕੀ ਔਰ ਰਾਣੀ ਕੀ ਪ੍ਰੇ੍ਮ ਕਹਾਣੀ' ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹਨ। ਉਧਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਦੀ ਸ਼ੂਟਿੰਗ 'ਚ ਰੁੱਝੇ ਹਨ। ਦੋਵੇਂ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਹ ਪਹਿਲੀ ਵਾਰ ਹੈ ਜਦੋਂ ਰਣਬੀਰ ਤੇ ਆਲੀਆ ਵੱਡੇ ਪਰਦੇ 'ਤੇ ਇਕੱਠੇ ਦਿਖਣਗੇ।


Aarti dhillon

Content Editor

Related News