ਤਪਦੀ ਗਰਮੀ ਨਾਲ ਸੈੱਟ ''ਤੇ ਬੇਹੋਸ਼ ਹੋਈ ਟੀ.ਵੀ. ਦੀ ਇਹ ਅਦਾਕਾਰਾ
Friday, May 13, 2016 - 07:37 AM (IST)

ਜੈਪੁਰ : ਟੀ.ਵੀ. ਚੈਨਲ ਸਟਾਰ ਪਲੱਸ ਦੇ ਸ਼ੋਅ ''ਜਾਨਾ ਨਾ ਦਿਲ ਸੇ ਦੂਰ'' ਦੀ ਮੁੱਖ ਅਦਾਕਾਰਾ ਵਿਵਿਧਾ ਯਾਨੀ ਸ਼ਿਵਾਨੀ ਸੁਰਵੇ ਸੈੱਟ ''ਤੇ ਬੇਹੋਸ਼ ਹੋ ਗਈ। ਸੈੱਟ ਦੀ ਸੀਕਵੈਂਸ ਦੌਰਾਨ ਸ਼ਿਵਾਨੀ ਨੇ ਪੁਸ਼ਕਰ ਰਾਜਸਥਾਨ ਦੀ ਤਪਦੀ ਗਰਮੀ ਵਿਚ ਬਦਮਾਸ਼ਾਂ ਤੋਂ ਬਚਦੇ ਹੋਏ ਭੱਜਣਾ ਸੀ, ਪਰ ਇਸ ਦੌਰਾਨ ਵਿਵਿਧਾ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ। ਯੂਨਿਟ ਮੈਂਬਰਾਂ ਨੇ ਉਸਨੂੰ ਵੈਨਿਟੀ ਵੈਨ ਵਿਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸਦਾ ਚੈਕਅੱਪ ਕੀਤਾ। ਸੈੱਟ ''ਤੇ ਸਾਰੇ ਉਸਦੀ ਸਥਿਤੀ ਨੂੰ ਲੈ ਕੇ ਪ੍ਰੇਸ਼ਾਨ ਹੋ ਗਏ। ਅਸਲ ਵਿਚ ਗਰਮੀ ਦੇ ਕਾਰਨ ਉਸਨੂੰ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਹੋ ਗਈ ਸੀ। ਸ਼ਿਵਾਨੀ ਮੁਤਾਬਕ ਤਪਦੀ ਗਰਮੀ ਵਿਚ ਰੋਜ਼ ਕੰਮ ਕਰਨ ਕਾਰਨ ਉਸਦੀ ਸਿਹਤ ਵਿਗੜ ਗਈ ਸੀ, ਪਰ ਹੁਣ ਉਹ ਬਿਲਕੁਲ ਠੀਕ ਹੈ।