55 ਸਾਲ ਦੇ ਹੋਏ ਸਲਮਾਨ ਖ਼ਾਨ, ਬਰਥਡੇ ’ਤੇ ਭਾਈਜਾਨ ਨੇ ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

Sunday, Dec 27, 2020 - 10:55 AM (IST)

55 ਸਾਲ ਦੇ ਹੋਏ ਸਲਮਾਨ ਖ਼ਾਨ, ਬਰਥਡੇ ’ਤੇ ਭਾਈਜਾਨ ਨੇ ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

ਮੁੰਬਈ: ਇੰਡਸਟਰੀ ਦੇ ਭਾਈਜਾਨ ਭਾਵ ਸਲਮਾਨ ਖ਼ਾਨ ਅੱਜ (27 ਦਸੰਬਰ) ਨੂੰ ਆਪਣਾ 55ਵਾਂ ਜਨਮਦਿਨ ਸੈਲੀਬਿਰੇਟ ਕਰ ਰਹੇ ਹਨ। ਸਲਮਾਨ ਇੰਡਸਟਰੀ ਦੇ ਬਿਹਤਰੀਨ ਸਿਤਾਰਿਆਂ ’ਚੋਂ ਇਕ ਹਨ। ਚਾਹੇ ਭਾਈਜਾਨ ਦਾ ਬਰਥਡੇ ਅੱਜ ਹੈ ਪਰ ਇਸ ਖ਼ਾਸ ਮੌਕੇ ਦੀ ਸੈਲੀਬਿਰੇਸ਼ਨ 26 ਦਸੰਬਰ ਨੂੰ ਹੀ ਸ਼ੁਰੂ ਹੋ ਗਈ ਸੀ।

PunjabKesari
ਸ਼ਨੀਵਾਰ ਰਾਤ ਸਲਮਾਨ ਨੇ ਆਪਣੇ ਪਨਵੇਲ ਫਾਰਮਹਾਊਸ ’ਚ ਮੀਡੀਆ ਦੇ ਨਾਲ ਆਪਣਾ ਬਰਥਡੇ ਸੈਲੀਬਿਰੇਟ ਕੀਤਾ। ਸੋਸ਼ਲ ਮੀਡੀਆ ’ਤੇ ਸੈਲੀਬਿਰੇਸ਼ਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ ’ਚ ਸਲਮਾਨ ਪੈਪਰਾਜੀ ਦੇ ਨਾਲ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ। ਸਲਮਾਨ ਨੇ ਖੁੱਲ੍ਹੀ ਥਾਂ ’ਚ ਕੇਟ ਕੱਟਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਬਾਡੀਗਾਰਡ ਵੀ ਮੌਜੂਦ ਰਹੇ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਸਲਮਾਨ ਬਲਿਊ ਸ਼ਰਟ ਅਤੇ ਡੈਨਿਸ ’ਚ ਹੈਂਡਸਮ ਲੱਗ ਰਹੇ ਸਨ। ਸ਼ੁਰੂਆਤ ’ਚ ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ ਪਰ ਕੇਕ ਕੱਟਦੇ ਸਮੇਂ ਉਤਾਰ ਦਿੱਤਾ ਸੀ। 

PunjabKesari
ਪ੍ਰਸ਼ੰਸਕਾਂ ਨੂੰ ਸਲਮਾਨ ਖ਼ਾਨ ਦੀ ਖ਼ਾਸ ਅਪੀਲ
ਇਸ ਸਾਲ ਸਲਮਾਨ ਆਪਣੇ ਬਰਥਡੇ ਮੌਕੇ ਆਪਣੇ ਪ੍ਰਸ਼ੰਸਕਾਂ ਨਾਲ ਰੂਬਰੂ ਨਹÄ ਹੋ ਪਾਉਣਗੇ। ਦਰਅਸਲ ਕੋਰੋਨਾ ਦੀ ਵਜ੍ਹਾ ਨਾਲ ਅਜਿਹਾ ਹੋਵੇਗਾ। 

PunjabKesari
ਸਲਮਾਨ ਨੇ ਬਰਥਡੇ ਤੋਂ ਪਹਿਲਾਂ ਆਪਣੇ ਘਰ ਦੇ ਬਾਹਰ ਇਕ ਨੋਟਿਸ ਲਗਾ ਦਿੱਤਾ ਸੀ ਜਿਸ ’ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕੋਰੋਨਾ ਮਹਾਮਾਰੀ ਦੇ ਚੱਲਦੇ ਘਰ ਦੇ ਬਾਹਰ ਭੀੜ ਇਕੱਠੀ ਨਾ ਕਰਨ ਦੀ ਅਪੀਲ ਕੀਤੀ। 

PunjabKesari


author

Aarti dhillon

Content Editor

Related News