ਯਸ਼ ਚੋਪੜਾ ਦੀ ਜਯੰਤੀ ’ਤੇ ਵਾਈ. ਸੀ. ਐੱਫ. ਸਕਾਲਰਸ਼ਿਪ ਪ੍ਰੋਗਰਾਮ ਦਾ ਐਲਾਨ
Saturday, Sep 28, 2024 - 03:41 PM (IST)
ਮੁੰਬਈ- ਯਸ਼ ਰਾਜ ਫਿਲਮਜ਼ ਦੀ ਬ੍ਰਾਂਚ ਯਸ਼ ਚੋਪੜਾ ਫਾਊਂਡੇਸ਼ਨ (ਵਾਈ. ਸੀ. ਐੱਫ.) ਨੇ ਆਪਣੇ ਸੰਸਥਾਪਕ ਯਸ਼ ਚੋਪੜਾ ਦੀ 92ਵੀਂ ਜਯੰਤੀ ਦੇ ਮੌਕੇ ’ਤੇ ਇਕ ਵਿਸ਼ੇਸ਼ ਅਤੇ ਪਰਿਵਰਤਨਸ਼ੀਲ ਪਹਿਲ ਵਾਈ. ਸੀ. ਐੱਫ. ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸਕਾਲਰਸ਼ਿਪ ਪ੍ਰੋਗਰਾਮ ਖਾਸ ਤੌਰ ’ਤੇ ਹਿੰਦੀ ਫਿਲਮ ਉਦਯੋਗ ਦੇ ਮੈਂਬਰਾਂ ਦੇ ਬੱਚਿਆਂ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ, ਜੋ ਘੱਟ ਆਮਦਨੀ ਵਾਲੇ ਵਰਗਾਂ ਤੋਂ ਆਉਂਦੇ ਹਨ।ਇਸ ਮੌਕੇ ਦਾ ਲਾਭ ਸਿਰਫ਼ ਉਨ੍ਹਾਂ ਬੱਚਿਆਂ ਨੂੰ ਹੀ ਮਿਲੇਗਾ, ਜਿਨ੍ਹਾਂ ਦੇ ਮਾਤਾ-ਪਿਤਾ ਫ਼ਿਲਮ ਯੂਨੀਅਨਾਂ/ਫ਼ੈੱਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਰਜਿਸਟਰਡ ਮੈਂਬਰ ਹਨ। ਇਹ ਮੌਕਾ ਯੋਗਤਾ ਦੇ ਆਧਾਰ ’ਤੇ ਦਿੱਤਾ ਜਾਵੇਗਾ। ਇਸ ਪਹਿਲਕਦਮੀ ਦੇ ਤਹਿਤ ਯੋਗ ਵਿਦਿਆਰਥੀਆਂ ਨੂੰ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ’ਤੇ ਪੜ੍ਹਾਈ ਲਈ ਪੂਰੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ -'ਭੂਲ ਭੁਲਾਇਆ 3' ਦੇ ਪ੍ਰੋਡਕਸ਼ਨ ਡਿਜ਼ਾਈਨਰ ਦਾ ਹੋਇਆ ਦਿਹਾਂਤ
ਵਾਈ. ਆਰ. ਐੱਫ. ਦੇ ਸੀ. ਈ. ਓ. ਅਕਸ਼ੈ ਵਿਧਾਨੀ ਨੇ ਕਿਹਾ,‘‘ਮਹਾਨ ਫਿਲਮ ਨਿਰਮਾਤਾ ਅਤੇ ਸਾਡੇ ਸੰਸਥਾਪਕ ਯਸ਼ ਚੋਪੜਾ ਹਮੇਸ਼ਾ ਹਿੰਦੀ ਫਿਲਮ ਇੰਡਸਟਰੀ ਨੂੰ ਕਿਸੇ ਵੀ ਰੂਪ ਵਿਚ ਵਾਪਸ ਦੇਣ ਵਿਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦੀ ਇਸ ਸੋਚ ਨੂੰ ਅਸੀਂ ਅੱਗੇ ਲਿਜਾਣਾ ਚਾਹੁੰਦੇ ਹਾਂ। ਇਸ ਲਈ ਉਨ੍ਹਾਂ ਦੀ ਜਯੰਤੀ ’ਤੇ ਅਸੀਂ ਫਿਲਮ ਬਿਰਾਦਰੀ ਦੇ ਬੱਚਿਆਂ ਨੂੰ ਸਸ਼ਕਤ ਬਣਾਉਣ ਦੇ ਮਿਸ਼ਨ ’ਤੇ ਅੱਗੇ ਵਧ ਰਹੇ ਹਾਂ।\
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।