ਵਿਆਹ ਦੇ 12 ਸਾਲ ਪੂਰੇ ਹੋਣ 'ਤੇ ਉਪਾਸਨਾ ਕਮੀਨੇਨੀ ਨੇ ਲਿਖੀ ਦਿਲ ਦੀ ਗੱਲ, ਅਦਾਕਾਰ ਨੇ ਜਤਾਇਆ ਪਿਆਰ

Sunday, Jun 16, 2024 - 04:08 PM (IST)

ਵਿਆਹ ਦੇ 12 ਸਾਲ ਪੂਰੇ ਹੋਣ 'ਤੇ ਉਪਾਸਨਾ ਕਮੀਨੇਨੀ ਨੇ ਲਿਖੀ ਦਿਲ ਦੀ ਗੱਲ, ਅਦਾਕਾਰ ਨੇ ਜਤਾਇਆ ਪਿਆਰ

ਮੁੰਬਈ- ਅਦਾਕਾਰ ਰਾਮ ਚਰਨ ਅਤੇ ਉਸ ਦੀ ਪਤਨੀ ਉਪਾਸਨਾ ਕਮੀਨੇਨੀ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਦੋਵਾਂ ਨੂੰ ਅਕਸਰ ਈਵੈਂਟਸ ਅਤੇ ਪਾਰਟੀਆਂ 'ਚ ਇਕੱਠੇ ਦੇਖਿਆ ਜਾਂਦਾ ਹੈ, ਜਿੱਥੇ ਦੋਵਾਂ ਵਿਚਾਲੇ ਹਮੇਸ਼ਾ ਹੀ ਜ਼ਬਰਦਸਤ ਬੰਧਨ ਦੇਖਣ ਨੂੰ ਮਿਲਦਾ ਹੈ। ਇਸ ਜੋੜੇ ਦੀ ਇੱਕ ਪਿਆਰੀ ਧੀ ਵੀ ਹੈ, ਜਿਸ ਦਾ ਨਾਮ ਕਲਿਨ ਕਾਰਾ ਹੈ।

ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ 

ਦੋਵੇਂ ਅਕਸਰ ਆਪਣੀ ਬੇਟੀ ਨੂੰ ਕਾਫੀ ਪਿਆਰ ਕਰਦੇ ਨਜ਼ਰ ਆਉਂਦੇ ਹਨ। ਅੱਜ ਇਹ ਜੋੜਾ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਲਈ ਇਸ ਮੌਕੇ 'ਤੇ  ਉੁਪਾਸਨਾ ਨੇ ਤਸਵੀਰ ਸਾਂਝੀ ਕੀਤੀ ਅਤੇ ਇਕ ਖਾਸ ਨੋਟ ਵੀ ਲਿਖਿਆ। ਉਸ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Upasana Kamineni Konidela (@upasanakaminenikonidela)

ਉਪਾਸਨਾ ਕਮੀਨੇਨੀ ਨੇ ਆਪਣੀ ਵਰ੍ਹੇਗੰਢ 'ਤੇ ਇੰਸਟਾਗ੍ਰਾਮ 'ਤੇ ਰਾਮ ਚਰਨ ਅਤੇ ਕਲਿਨ ਕਾਰਾ ਨਾਲ ਇਕ ਪਿਆਰੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਇਕੱਠੇ ਰਹਿਣ ਦੇ 12 ਸਾਲ ਪੂਰੇ ਕਰਨ 'ਤੇ ਵਧਾਈਆਂ! ਤੁਹਾਡੇ ਸਾਰਿਆਂ ਦੇ ਪਿਆਰ ਅਤੇ ਇੱਛਾਵਾਂ ਲਈ ਧੰਨਵਾਦ। ਤੁਸੀਂ ਸਾਰਿਆਂ ਨੇ ਸਾਡੀ ਜ਼ਿੰਦਗੀ ਨੂੰ ਸੱਚਮੁੱਚ ਸ਼ਾਨਦਾਰ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਧੰਨਵਾਦ !'

ਇਹ ਖ਼ਬਰ ਵੀ ਪੜ੍ਹੋ- ਚਿਰਾਗ ਪਾਸਵਾਨ 'ਤੇ ਦਿਲ ਹਾਰੀ ਇਹ ਅਦਾਕਾਰਾ

ਉਪਾਸਨਾ ਅਤੇ ਰਾਮ ਚਰਨ, ਜੋ ਕਾਲਜ ਦੇ ਦਿਨਾਂ ਤੋਂ ਦੋਸਤ ਸਨ, ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਅਤੇ 20 ਜੂਨ, 2023 ਨੂੰ ਬੇਟੀ ਕਲਿਨ ਕਾਰਾ ਨੂੰ ਜਨਮ ਦਿੱਤਾ। ਅਦਾਕਾਰ ਦੇ ਕੰਮ ਦੀ ਗੱਲ ਕਰੀਏ ਤਾਂ ਉਸ ਦੀ ਆਉਣ ਵਾਲੀ ਫ਼ਿਲਮ 'ਚ 'ਦੇਵਰਾ' ਹੈ। ਇਸ 'ਚ ਉਸ ਨਾਲ ਬਾਲੀਵੁੱਡ ਅਦਾਕਾਰ ਜਾਹਨਵੀ ਕਪੂਰ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News