OMG : ਬਾਲੀਵੁੱਡ ''ਚ ਐਂਟਰੀ ਕਰੇਗੀ ਮੀਰਾ ਰਾਜਪੂਤ WATCH PICS

Sunday, Mar 27, 2016 - 09:30 AM (IST)

OMG : ਬਾਲੀਵੁੱਡ ''ਚ ਐਂਟਰੀ ਕਰੇਗੀ ਮੀਰਾ ਰਾਜਪੂਤ WATCH PICS

ਮੁੰਬਈ : ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕਰ ਸਕਦੀ ਹੈ। ਇਸ ''ਤੇ ਸ਼ਾਹਿਦ ਦੇ ਪਿਤਾ ਅਤੇ ਦਿੱਗਜ ਅਦਾਕਾਰ ਪੰਕਜ ਕਪੂਰ ਦਾ ਕਹਿਣਾ ਹੈ ਕਿ ਮੀਰਾ ਆਪਣੇ ਜੀਵਨ ਵਿਚ ਜੋ ਚਾਹੇ ਕਰ ਸਕਦੀ ਹੈ ਅਤੇ ਇਸ ਵਿਚ ਉਹ ਉਨ੍ਹਾਂ ਦਾ ਸਮਰਥਨ ਕਰਨਗੇ। ਪੰਕਜ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਜੀਵਨ ਹੈ।
ਜ਼ਿਕਰਯੋਗ ਹੈ ਕਿ ਪਿਛੇ ਜਿਹੇ ਮੀਰਾ ਦੇ ਗਰਭਵਤੀ ਹੋਣ ਦੀ ਖਬਰ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਇਹ ਖ਼ਬਰ ਕਿੰਨੀ ਕੀ ਸੱਚ ਹੈ ਇਹ ਤਾਂ ਉਹ ਖੁਦ ਹੀ ਦੱਸ ਸਕਦੇ ਹਨ।


Related News