ਕੰਗਨਾ ਰਣੌਤ ਨੇ ਇਸ ਪ੍ਰਸਿੱਧ ਅਦਾਕਾਰ ਲਈ ਕੀਤੀਆਂ ਸੀ ਹੱਦਾਂ ਪਾਰ, ਪ੍ਰਾਈਵੇਟ ਤਸਵੀਰਾਂ ਵੀ ਹੋਈਆਂ ਸਨ ਲੀਕ

Sunday, Sep 01, 2024 - 12:39 PM (IST)

ਕੰਗਨਾ ਰਣੌਤ ਨੇ ਇਸ ਪ੍ਰਸਿੱਧ ਅਦਾਕਾਰ ਲਈ ਕੀਤੀਆਂ ਸੀ ਹੱਦਾਂ ਪਾਰ, ਪ੍ਰਾਈਵੇਟ ਤਸਵੀਰਾਂ ਵੀ ਹੋਈਆਂ ਸਨ ਲੀਕ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਐੱਮ. ਪੀ. ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਕਰਕੇ ਸੁਰਖੀਆਂ 'ਚ ਹੈ। ਕੰਗਨਾ ਦੀ ਬਹੁਤ ਚਰਚਿਤ ਫ਼ਿਲਮ Emergency ਸਿਨੇਮਾ ਘਰਾਂ 'ਚ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਕੰਗਨਾ ਰਣੌਤ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਲਗਾਤਾਰ ਟ੍ਰੈਂਡ ਕਰ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੰਗਨਾ ਅਤੇ ਰਿਤਿਕ ਰੋਸ਼ਨ ਦੀ ਪ੍ਰੇਮ ਕਹਾਣੀ ਬਾਰੇ।

ਦੱਸ ਦਈਏ ਕਿ ਕੰਗਨਾ ਰਣੌਤ ਅਤੇ ਰਿਤਿਕ ਰੋਸ਼ਨ ‘ਕਾਈਟਸ’ ਅਤੇ ‘ਕ੍ਰਿਸ਼-3’ ਵਰਗੀਆਂ ਫ਼ਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਫ਼ਿਲਮ ਦੌਰਾਨ ਹੀ ਦੋਵਾਂ 'ਚ ਪਿਆਰ ਹੋ ਗਿਆ ਸੀ। ਇੱਕ ਪਾਰਟੀ ਤੋਂ ਕੰਗਨਾ ਅਤੇ ਰਿਤਿਕ ਦੀ ਪ੍ਰਾਈਵੇਟ ਤਸਵੀਰ ਵੀ ਲੀਕ ਹੋਈ ਹੈ। ਕੰਗਨਾ ਰਣੌਤ ਨੇ ਇਕ ਇੰਟਰਵਿਊ 'ਚ ਆਪਣੀ ਅਤੇ ਰਿਤਿਕ ਦੀ ਲਵ ਸਟੋਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਦਰਜ

ਕੰਗਨਾ ਨੇ ਕਿਹਾ ਸੀ ਉਹ ਸੱਚਮੁੱਚ ਸੱਚਾ ਪਿਆਰ ਕਰਦੀ 'ਚ ਸੀ ਪਰ ਉਨ੍ਹਾਂ ਦੇ ਪ੍ਰੇਮ ਪੱਤਰ ਲੀਕ ਹੋ ਗਏ ਸਨ। ਕੰਗਨਾ ਨੇ ਕਿਹਾ ਕਿ ਪਹਾੜਾਂ 'ਚ ਰਹਿਣ ਵਾਲੀ ਇਕ ਲੜਕੀ ਤਾਰਿਆਂ ਹੇਠਾਂ ਲੜਕੇ ਦੇ ਨਾਲ ਖੜ੍ਹੀ ਹੈ ਅਤੇ ਉਹ ਉਸ ਨੂੰ ਚੁੰਮਦਾ ਹੈ। ਲੜਕਾ ਉਸ ਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਆਮ ਕੁੜੀ ਵਰਗੀ ਨਹੀਂ ਹੈ, ਸਗੋਂ ਸ਼ੇਰਨੀ ਹੈ। ਬਾਅਦ 'ਚ ਇਹ ਪਿਆਰ ਉਸ ਲਈ ਟ੍ਰੈਜ਼ਡੀ ਬਣ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਕੰਗਨਾ ਰਣੌਤ ਨੇ ਕਿਹਾ ਕਿ ਉਸ ਨੇ ਰਿਤਿਕ ਨੂੰ ਜੋ ਪ੍ਰੇਮ ਪੱਤਰ ਲਿਖੇ ਸਨ, ਉਹ ਮੀਡੀਆ 'ਚ ਲੀਕ ਹੋ ਗਏ ਸਨ। ਉਸ ਨੂੰ ਲੱਗਦਾ ਸੀ ਜਿਵੇਂ ਉਹ ਦੁਨੀਆ ਸਾਹਮਣੇ ਨਿਊਡ ਹੋ ਗਈ ਹੋਵੇ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸ ਨੂੰ ਸਭ ਦੇ ਸਾਹਮਣੇ ਬੇਰਹਿਮੀ ਨਾਲ ਨੰਗਾ ਕਰ ਦਿੱਤਾ ਹੋਵੇ। ਕੰਗਨਾ ਦਾ ਕਹਿਣਾ ਹੈ ਕਿ ਜਿਵੇਂ ਹੀ ਇਹ ਚਿੱਠੀ ਦੁਨੀਆ ਸਾਹਮਣੇ ਆਈ ਤਾਂ ਮੈਂ ਨਗਨ ਹੋ ਗਈ। ਕਈ ਰਾਤਾਂ ਆਪਣੇ ਆਪ ਨੂੰ ਕਮਰੇ 'ਚ ਬੰਦ ਰੱਖ ਕੇ ਰੋਂਦੀ ਰਹੀ। ਇਸ ਦੌਰਾਨ ਲੋਕਾਂ ਨੇ ਮੇਰਾ ਬਹੁਤ ਮਜ਼ਾਕ ਉਡਾਇਆ।

ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ

ਦੱਸ ਦੇਈਏ ਕਿ ਕੰਗਨਾ ਰਣੌਤ ਅਤੇ ਰਿਤਿਕ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ 'ਚ ਸਨ। ਬਾਅਦ 'ਚ ਰਿਤਿਕ ਨੇ ਕੰਗਨਾ ਨਾਲ ਰਿਸ਼ਤਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਕੰਗਨਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਕੰਗਨਾ ਨੇ ਮਾਫੀ ਨਹੀਂ ਮੰਗੀ ਸੀ। ਰਿਤਿਕ ਨੇ ਤਾਂ ਕੰਗਨਾ ਨੂੰ ਮਾਨਸਿਕ ਰੋਗੀ ਵੀ ਕਹਿ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News