‘ਆਦੀਪੁਰੂਸ਼’ ਦੀ ਟਰੋਲਿੰਗ ’ਤੇ ਡਾਇਰੈਕਟਰ ਓਮ ਰਾਓਤ ਨੇ ਤੋੜੀ ਚੁੱਪੀ, ਕਿਹਾ– ‘ਮੈਂ ਇਸ ਨੂੰ ਕਦੇ ਯੂਟਿਊਬ ’ਤੇ...’

10/05/2022 11:14:05 AM

ਮੁੰਬਈ (ਬਿਊਰੋ)– 2 ਅਕਤੂਬਰ ਨੂੰ ਪ੍ਰਭਾਸ, ਸੈਫ ਅਲੀ ਖ਼ਾਨ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦੀਪੁਰੂਸ਼’ ਦਾ ਟੀਜ਼ਰ ਰਿਲੀਜ਼ ਹੋਇਆ ਸੀ ਪਰ ਲੋਕਾਂ ਦਾ ਪਿਆਰ ਮਿਲਣ ਦੀ ਬਜਾਏ ਫ਼ਿਲਮ ਦੇ ਟੀਜ਼ਰ ’ਤੇ ਹੰਗਾਮਾ ਮਚ ਗਿਆ। ਕਿਰਦਾਰਾਂ ਦੀ ਲੁੱਕ ਤੋਂ ਲੈ ਕੇ ਸੀ. ਜੀ. ਆਈ. ਤੇ ਵੀ. ਐੱਫ. ਐਕਸ. ਤਕ ਹਰ ਚੀਜ਼ ਨੂੰ ਟਰੋਲ ਕੀਤਾ ਜਾਣ ਲੱਗਾ।

ਮੰਗਲਵਾਰ ਨੂੰ ‘ਆਦੀਪੁਰੂਸ਼’ ਦੇ ਟੀਜ਼ਰ ਦੀ 3ਡੀ ਸਕ੍ਰੀਨਿੰਗ ਰੱਖੀ ਗਈ ਸੀ, ਜਿਸ ’ਤੇ ਫ਼ਿਲਮ ਦੇ ਡਾਇਰੈਕਟਰ ਓਮ ਰਾਓਤ ਨੇ ਟੀਜ਼ਰ ਦੀ ਟਰੋਲਿੰਗ ਨੂੰ ਲੈ ਕੇ ਚੁੱਪੀ ਤੋੜੀ ਤੇ ‘ਆਦੀਪੁਰੂਸ਼’ ਦਾ ਬਚਾਅ ਕੀਤਾ।

ਓਮ ਰਾਓਤ ਨੇ ਦੱਸਿਆ ਕਿ ‘ਆਦੀਪੁਰੂਸ਼’ ਨੂੰ ਮਿਲੀ ਨੈਗੇਟਿਵ ਪ੍ਰਤੀਕਿਰਿਆ ਨੇ ਉਨ੍ਹਾਂ ਦਾ ਦਿਲ ਤੋੜਿਆ ਸੀ ਪਰ ਉਹ ਇਸ ਪ੍ਰਤੀਕਿਿਰਆ ਤੋਂ ਹੈਰਾਨ ਵੀ ਨਹੀਂ ਸਨ। ਕਿਤੇ ਨਾ ਕਿਤੇ ਉਨ੍ਹਾਂ ਨੂੰ ਟਰੋਲਿੰਗ ਦਾ ਪਤਾ ਲੱਗ ਗਿਆ ਸੀ।

ਇੰਡੀਅਨ ਐਕਸਪ੍ਰੈੱਸ ਨੇ ਆਪਣੀ ਰਿਪੋਰਟ ’ਚ ਓਮ ਰਾਓਤ ਦੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ‘‘ਮੈਂ ਯਕੀਨੀ ਤੌਰ ’ਤੇ ਨਿਰਾਸ਼ ਸੀ ਪਰ ਹੈਰਾਨ ਨਹੀਂ ਸੀ ਕਿਉਂਕਿ ਇਹ ਫ਼ਿਲਮ ਇਕ ਵੱਡੇ ਮਾਧਿਅਮ ਯਾਨੀ ਵੱਡੇ ਪਰਦੇ ਲਈ ਬਣਾਈ ਗਈ ਹੈ। ਤੁਸੀਂ ਇਸ ਨੂੰ ਕੁਝ ਹੱਦ ਤਕ ਘੱਟ ਕਰ ਸਕਦੇ ਹੋ ਪਰ ਇਸ ਨੂੰ ਮੋਬਾਇਲ ਫੋਨ ਤਕ ਨਹੀਂ ਲੈ ਕੇ ਆ ਸਕਦੇ। ਇਹ ਅਜਿਹਾ ਮਾਹੌਲ ਹੈ, ਜਿਸ ਨੂੰ ਮੈਂ ਕਾਬੂ ’ਚ ਨਹੀਂ ਕਰ ਸਕਦਾ। ਮੈਂ ਇਸ ਨੂੰ ਕਦੇ ਵੀ ਯੂਟਿਊਬ ’ਤੇ ਨਹੀਂ ਪਾਉਂਦਾ ਪਰ ਇਹ ਸਮੇਂ ਦੀ ਲੋੜ ਜਾਂ ਕਹੋ ਮੰਗ ਸੀ, ਜੋ ਸਾਨੂੰ ਅਜਿਹਾ ਕਰਨਾ ਪਿਆ। ਸਾਨੂੰ ‘ਆਦੀਪੁਰੂਸ਼’ ਦਾ ਟੀਜ਼ਰ ਯੂਟਿਊਬ ’ਤੇ ਪਾਉਣਾ ਪਿਆ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਨੂੰ ਦੇਖ ਸਕਣ।’’

ਇਹ ਖ਼ਬਰ ਵੀ ਪੜ੍ਹੋ : ਰਿਚਾ ਚੱਢਾ ਤੇ ਅਲੀ ਫਜ਼ਲ ਦੀ ਰਿਸੈਪਸ਼ਨ ਪਾਰਟੀ 'ਚ ਲੱਗੀਆਂ ਰੌਣਕਾਂ, ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ (ਤਸਵੀਰਾਂ)

ਓਮ ਰਾਓਤ ਨੇ ਅੱਗੇ ਕਿਹਾ, ‘‘ਮੇਰੇ ਪਾਰਟਨਰ ਤੇ ਸਟੂਡੀਓ ਟੀ-ਸੀਰੀਜ਼ ਦੁਨੀਆ ਦਾ ਸਭ ਤੋਂ ਵੱਡਾ ਯੂਟਿਊਬ ਚੈਨਲ ਹੈ। ਇਸ ਫ਼ਿਲਮ ਨੂੰ ਅਜਿਹੇ ਦਰਸ਼ਕਾਂ ਦੀ ਲੋੜ ਹੈ, ਜੋ ਸਿਨੇਮਾਘਰਾਂ ’ਚ ਘੱਟ ਆਉਂਦੇ ਹਨ, ਖ਼ਾਸ ਤੌਰ ’ਤੇ ਸੀਨੀਅਰ ਸਿਟੀਜ਼ਨ, ਜੋ ਸਿਨੇਮਾਘਰਾਂ ਦਾ ਰੁਖ਼ ਘੱਟ ਕਰਦੇ ਹਨ, ਉਹ ਲੋਕ ਜੋ ਰਿਮੋਟ ਲੋਕੇਸ਼ਨਜ਼ ’ਚ ਰਹਿੰਦੇ ਹਨ, ਜਿਨ੍ਹਾਂ ਦੀ ਸਿਨੇਮਾਘਰਾਂ ਤਕ ਪਹੁੰਚ ਨਹੀਂ ਹੈ। ਸਾਨੂੰ ਉਹ ਲੋਕ ਚਾਹੀਦੇ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਸਿਨੇਮਾਘਰਾਂ ’ਚ ਆਉਣ ਤੇ ਸਾਡੀ ਫ਼ਿਲਮ ਦੇਖਣ ਕਿਉਂਕਿ ਇਹ ‘ਰਾਮਾਇਣ’ ਹੈ। ਅਸੀਂ ਵੱਧ ਤੋਂ ਵੱਧ ਲੋਕਾਂ ਤਕ ਇਸ ਨੂੰ ਪਹੁੰਚਾਉਣਾ ਹੈ। ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਜਿਵੇਂ ਕਿ ਮੈਂ ਕਿਹਾ ਕਿ ਟੀਜ਼ਰ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਦੇਖ ਕੇ ਮੈਂ ਸਰਪ੍ਰਾਈਜ਼ ਨਹੀਂ ਸੀ ਕਿਉਂਕਿ ਇਹ ਫ਼ਿਲਮ ਛੋਟੀ ਸਕ੍ਰੀਨ ਲਈ ਨਹੀਂ ਬਣੀ ਹੈ। ਇਹ ਵੱਡੀ ਸਕ੍ਰੀਨ ਲਈ ਬਣੀ ਹੈ ਤੇ ਮੈਂ ਇਸ ਨੂੰ ਛੋਟੀ ਸਕ੍ਰੀਨ ’ਤੇ ਨਹੀਂ ਲਿਆ ਸਕਦਾ।’’

ਫ਼ਿਲਮ ਦੇ ਡਾਇਰੈਕਟਰ ਨੇ ਆਪਣਾ ਪੱਖ ਸਾਹਮਣੇ ਰੱਖ ਦਿੱਤਾ ਹੈ। ਦੇਖਣਾ ਹੋਵੇਗਾ ਕਿ ਟਰੋਲਰਜ਼ ਇਸ ਨਾਲ ਕਿੰਨਾ ਸਹਿਮਤ ਹੁੰਦੇ ਹਨ। ‘ਆਦੀਪੁਰੂਸ਼’ ਸਿਨੇਮਾਘਰਾਂ ’ਚ 12 ਜਨਵਰੀ 2023 ਨੂੰ ਰਿਲੀਜ਼ ਹੋਵੇਗੀ। ਭੂਸ਼ਣ ਕੁਮਾਰ ਤੇ ਕ੍ਰਿਸ਼ਣਾ ਕੁਮਾਰ ਇਸ ਦੇ ਪ੍ਰੋਡਿਊਸਰਜ਼ ’ਚੋਂ ਇਕ ਹਨ। ‘ਆਦੀਪੁਰੂਸ਼’ ਇਕ ਮਾਇਥੋਲਾਜੀਕਲ ਡਰਾਮਾ ਹੈ, ਜਿਸ ’ਚ ਪ੍ਰਭਾਸ ਰਾਮ, ਕ੍ਰਿਤੀ ਸੈਨਨ ਸੀਤਾ, ਸੰਨੀ ਸਿੰਘ ਲਕਸ਼ਮਣ ਤੇ ਸੈਫ ਅਲੀ ਖ਼ਾਨ ਰਾਵਣ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਪੈਨ ਇੰਡੀਆ ਫ਼ਿਲਮ ਹੈ, ਜੋ ਕਈ ਭਾਸ਼ਾਵਾਂ ’ਚ ਰਿਲੀਜ਼ ਕੀਤੀ ਜਾਵੇਗੀ। ‘ਆਦੀਪੁਰੂਸ਼’ 2ਡੀ, 3ਡੀ ਤੇ ਆਈਮੈਕਸ 3ਡੀ ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News