ਬਜ਼ੁਰਗ ਮਾਤਾ ਨਾਲ ਨੂੰਹ ਵੱਲੋਂ ਕੁੱਟਮਾਰ ਦਾ ਵੀਡੀਓ ਵਾਇਰਲ, ਸੋਨਮ ਬਾਜਵਾ ਦੀ ਪੋਸਟ ਤੋਂ ਬਾਅਦ ਕਾਰਵਾਈ ਲਈ ਪਹੁੰਚੀ ਪੁਲਸ (ਵੀਡੀਓ)

08/24/2020 1:26:10 PM

ਜਲੰਧਰ (ਬਿਊਰੋ) — ਆਏ ਦਿਨ ਬਜ਼ੁਰਗਾਂ ਨਾਲ ਦੁਰਵਿਹਾਰ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿਹੜੀ ਕੀ ਸੋਨੀਪਤ ਦੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਬਜ਼ਰੁਗ ਮਾਤਾ ਨਾਲ ਹੋ ਰਹੀ ਕੁੱਟਮਾਰ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਇਸ 'ਤੇ ਨਰਾਜ਼ਗੀ ਜਾਹਿਰ ਕਰ ਰਹੇ ਹਨ। ਹਾਲ ਹੀ 'ਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ  ਸਟੋਰੀ ਪਾ ਕੇ ਇਸ ਪ੍ਰਤੀ ਆਪਣਾ ਗੁੱਸਾ ਜਾਹਿਰ ਕੀਤਾ ਅਤੇ ਇਸ ਮਾਤਾ ਨਾਲ ਹੋਈ ਜ਼ਿਆਦਤੀ ਬਾਰੇ ਪ੍ਰਸ਼ੰਸਕਾਂ ਤੋਂ ਪੁੱਛਿਆ। ਇੰਨ੍ਹਾਂ ਹੀ ਨਹੀਂ ਸੋਨਮ ਬਾਜਵਾ ਨੇ ਇਸ ਦੀ ਸ਼ਿਕਾਇਤ 'ਮਹਿਲਾ ਕਮਿਸ਼ਨ' ਨੂੰ ਵੀ ਕੀਤੀ। ਹੁਣ ਇਸ ਬਜ਼ੁਰਗ ਮਾਤਾ ਦੀ ਮਦਦ ਲਈ ਹਰਿਆਣਾ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਕੁੱਟਮਾਰ ਕਰਨ ਵਾਲੀ ਜਨਾਨੀ ਖ਼ਿਲਾਫ਼ ਕਾਰਵਾਈ ਵੀ ਕੀਤੀ । ਦੱਸਿਆ ਜਾ ਰਿਹਾ ਹੈ ਕਿ ਸੋਸਨ ਬਾਜਵਾ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਹੀ ਪੁਲਸ ਨੇ ਐਕਸ਼ਨ ਲਿਆ।

ਦੱਸ ਦਈਏ ਕਿ ਬਜ਼ਰੁਗ ਮਾਤਾ ਨਾਲ ਕੁੱਟਮਾਰ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦੀ ਨੂੰਹ ਹੈ। ਇਹ ਬਜ਼ੁਰਗ ਮਾਤਾ ਸੋਨੀਪਤ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਆਪਣੇ ਪ੍ਰੋਜੈਕਟ ਨਾਲ ਜੁੜੀਆਂ ਗੱਲਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਸੋਨਮ ਬਾਜਵਾ ਪੰਜਾਬੀ ਫ਼ਿਲਮ ਉਦਯੋਗ 'ਚ ਸਰਗਰਮ ਹਨ। ਉਨ੍ਹਾਂ ਨੇ ਕਈ ਸ਼ਾਨਦਾਰ ਫ਼ਿਲਮਾਂ ਇੰਡਸਟਰੀ ਦੀ ਝੋਲੀ 'ਚ ਪਾਈਆਂ ਹਨ।


sunita

Content Editor

Related News