ਸਧਾਰਨ ਲੁੱਕ ’ਚ ਨੁਸਰਤ ਜਹਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਬਿਨਾਂ ਮੇਕਅੱਪ ਇਸ ਤਰ੍ਹਾਂ ਨਜ਼ਰ ਆਈ TMC ਸੰਸਦ ਮੈਂਬਰ

Tuesday, Nov 01, 2022 - 12:20 PM (IST)

ਸਧਾਰਨ ਲੁੱਕ ’ਚ ਨੁਸਰਤ ਜਹਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਬਿਨਾਂ ਮੇਕਅੱਪ ਇਸ ਤਰ੍ਹਾਂ ਨਜ਼ਰ ਆਈ TMC ਸੰਸਦ ਮੈਂਬਰ

ਮੁੰਬਈ- ਬੰਗਾਲੀ ਅਦਾਕਾਰਾ ਅਤੇ TMC ਸੰਸਦ ਮੈਂਬਰ ਨੁਸਰਤ ਜਹਾਂ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਨੁਸਰਤ ਜਹਾਂ ਹਮੇਸ਼ਾ ਹੀ ਬੌਲਡ ਨਜ਼ਰ ਆਉਂਦੀ ਹੈ, ਚਾਹੇ ਉਹ ਕਿਸੇ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੀ ਹੋਵੇ ਜਾਂ ਫ਼ਿਰ ਸਾਮਾਨ ਲੈਣ ਲਈ ਸੜਕਾਂ ’ਤੇ ਨਿਕਲੀ ਹੋਵੇ।

PunjabKesari

ਇਹ ਵੀ ਪੜ੍ਹੋ- ਹਿਮਾਂਸ਼ੀ ਖੁਰਾਣਾ ਨੇ ਤੁਰਕੀ ਵਕੈਸ਼ਨ ਦੀ ਸਾਂਝੀ ਕੀਤੀ ਵੀਡੀਓ, ਦਿਖਾਏ ਖੂਬਸੂਰਤ ਨਜ਼ਾਰੇ

ਹਾਲ ਹੀ ’ਚ ਅਦਾਕਾਰਾ ਨੇ ਆਪਣੇ ਬਿਨਾਂ ਮੇਕਅੱਪ ਲੁੱਕ ’ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇਸ ਸਮੇਂ ਸੋਸ਼ਲ ਮੀਡੀਆ ’ਤੇ ਖੂਬ ਚਰਚਾ ’ਚ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਬਿਲਕੁਲ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ  ਨੁਸਰਤ ਸਾਧਾਰਨ ਟੀ-ਸ਼ਰਟ ’ਚ ਕੂਲ ਲੱਗ ਰਹੀ ਹੈ।

PunjabKesari

ਤਸਵੀਰਾਂ 'ਚ ਉਸ ਦਾ ਅੰਦਾਜ਼ ਬਹੁਤ ਹੀ ਸਾਦਾ ਹੈ। ਹਾਲਾਂਕਿ ਨੁਸਰਤ ਜਹਾਂ ਹਮੇਸ਼ਾ  ਮਸਕਾਰਾ, ਲਿਪਸਟਿਕ ਅਤੇ ਮੇਕਅੱਪ ਨਾਲ ਪੋਜ਼ ਦਿੰਦੀ ਨਜ਼ਰ ਆਉਂਦੀ ਹੈ। ਪਰ ਇਸ ਸਧਾਰਨ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ।

PunjabKesari

ਇਹ ਵੀ ਪੜ੍ਹੋ- ਲਗਭਗ 3 ਸਾਲ ਬਾਅਦ ਭਾਰਤ ਪਰਤ ਰਹੀ ਹੈ ਪ੍ਰਿਅੰਕਾ ਚੋਪੜਾ, ਪਹਿਲੀ ਵਾਰ ਧੀ ਮਾਲਤੀ ਮੈਰੀ ਨੂੰ ਕਰਵਾਏਗੀ ਦੇਸ਼ ਦਾ ਦੌਰਾ

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਅਦਾਕਾਰਾ ਨੇ ਇਸ ਤਰ੍ਹਾਂ ਦੀ ਹਿੰਮਤ ਦਿਖਾਈ ਹੈ ਅਤੇ ਬਿਨਾਂ ਮੇਕਅੱਪ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। 

PunjabKesari

ਨੁਸਰਤ ਸਿਰਫ਼ ਫੋਟੋਆਂ ਅਤੇ ਫੈਸ਼ਨ ਸੈਂਸ ਹੀ ਨਹੀਂ, ਬੰਗਾਲੀ ਬਿਊਟੀ ਨੁਸਰਤ ਜਹਾਂ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਸਿਆਸੀ ਕਰੀਅਰ ਨੂੰ ਲੈ ਕੇ ਕਾਫੀ ਵਿਵਾਦਾਂ 'ਚ ਰਹੀ ਹੈ। ਨੁਸਰਤ ਜਹਾਂ ਨੇ ਸਾਲ 2019 ’ਚ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ ਵਿਆਹ ਕੀਤਾ ਸੀ। 

ਹਾਲਾਂਕਿ ਵਿਆਹ ਦੇ ਇਕ ਸਾਲ ਬਾਅਦ ਅਦਾਕਾਰਾ ਨਿਖਿਲ ਤੋਂ ਵੱਖ ਹੋ ਗਈ ਅਤੇ ਉਨ੍ਹਾਂ ਦੇ ਵਿਆਹ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਇਸ ਦੇ ਨਾਲ ਹੀ ਪਿਛਲੇ ਸਾਲ ਨੁਸਰਤ ਨੇ ਯਸ਼ਦਾਸ ਗੁਪਤਾ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। 


author

Shivani Bassan

Content Editor

Related News