ਨੁਸਰਤ ਜਹਾਂ ਨੇ ਡਿਲਿਵਰੀ ਤੋਂ ਬਾਅਦ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਫਿਟਨੈੱਸ ਦੇ ਮੁਰੀਦ ਹੋਏ ਲੋਕ

Monday, Nov 15, 2021 - 02:18 PM (IST)

ਨੁਸਰਤ ਜਹਾਂ ਨੇ ਡਿਲਿਵਰੀ ਤੋਂ ਬਾਅਦ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਫਿਟਨੈੱਸ ਦੇ ਮੁਰੀਦ ਹੋਏ ਲੋਕ

ਮੁੰਬਈ (ਬਿਊਰੋ)– ਦੋ ਮਹੀਨੇ ਪਹਿਲਾਂ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਨੁਸਰਤ ਜਹਾਂ ਮੁੜ ਸੁਰਖ਼ੀਆਂ ’ਚ ਹੈ। ਦਰਅਸਲ, ਉਸ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਕੇ ਦਰਸਾਇਆ ਹੈ ਕਿ ਉਹ ਪਹਿਲਾਂ ਵਾਂਗ ਫਿੱਟ ਹੈ ਤੇ ਸਾਕਾਰਾਤਮਕਤਾ ਦੀ ਧਾਰਨੀ ਹੈ।

PunjabKesari

ਅਦਾਕਾਰਾ ਨੁਸਰਤ ਜਹਾਂ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਨੁਸਰਤ ਨੇ ਅਗਸਤ ’ਚ ਬੇਟੇ ਨੂੰ ਜਨਮ ਦਿੱਤਾ ਸੀ। ਅਦਾਕਾਰਾ ਥੋੜ੍ਹੇ ਸਮੇਂ ’ਚ ਹੀ ਵਾਪਸੀ ਕਰ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਨੁਸਰਤ ਬਿਲਕੁਲ ਫਿੱਟ ਨਜ਼ਰ ਆ ਰਹੀ ਹੈ।

PunjabKesari

ਉਹ ਪਹਿਲਾਂ ਹੀ ਸੁਪਰ ਪਰਫੈਕਟ ਸ਼ੇਪ ’ਚ ਹੈ। ਉਸ ਦਾ ਇੰਸਟਾਗ੍ਰਾਮ ਅਕਾਊਂਟ ਤਾਜ਼ਾ ਤਸਵੀਰਾਂ ਨਾਲ ਭਰਿਆ ਹੋਇਆ ਹੈ, ਜੋ ਦਰਸਾਉਂਦੀਆਂ ਹਨ ਕਿ ਉਹ ਕਿਵੇਂ ਸਾਕਾਰਾਤਮਕਤਾ ਨੂੰ ਫੈਲਾ ਰਹੀ ਹੈ। ਦਰਅਸਲ, ਉਸ ਦੇ ਕੁਝ ਪ੍ਰਸ਼ੰਸਕ ਪਹਿਲਾਂ ਹੀ ਉਸ ਨੂੰ ‘ਫਿਟਨੈੱਸ ਕੁਈਨ’ ਕਹਿ ਰਹੇ ਹਨ, ਖ਼ਾਸ ਤੌਰ ’ਤੇ ਜਦੋਂ ਉਸ ਨੇ ਸਪੋਰਟਸ ਬ੍ਰਾ ਤੇ ਜਿਮ ਪੈਂਟ ’ਚ ਤਸਵੀਰਾਂ ਦੀ ਇਕ ਲੜੀ ਸਾਂਝੀ ਕੀਤੀ ਸੀ।

PunjabKesari

ਤਸਵੀਰਾਂ ’ਚ ਨੁਸਰਤ ਗੁਲਾਬੀ ਸਪੋਰਟਸ ਬ੍ਰਾ ਤੇ ਨੀਲੇ ਰੰਗ ਦੇ ਟਰਾਊਜ਼ਰ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਬਿਨਾਂ ਮੇਕਅੱਪ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਅਦਾਕਾਰਾ ਆਪਣੇ ਵਾਲਾਂ ਨੂੰ ਹੱਥ ’ਚ ਫੜ ਕੇ ਪੌਜ਼ ਦੇ ਰਹੀ ਹੈ। ਇਸ ਲੁੱਕ ’ਚ ਅਦਾਕਾਰਾ ਕਾਫੀ ਫਿੱਟ ਨਜ਼ਰ ਆ ਰਹੀ ਹੈ।

PunjabKesari

ਪ੍ਰੈਗਨੈਂਸੀ ਦੌਰਾਨ ਅਦਾਕਾਰਾ ਦਾ ਭਾਰ ਵੱਧ ਗਿਆ ਸੀ ਪਰ ਡਿਲਿਵਰੀ ਦੇ ਤੁਰੰਤ ਬਾਅਦ ਅਦਾਕਾਰਾ ਨੇ ਆਪਣਾ ਫਿੱਗਰ ਮੁੜ ਹਾਸਲ ਕਰ ਲਿਆ। ਅਦਾਕਾਰਾ ਆਪਣੀ ਫਿੱਟ ਬਾਡੀ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਦੱਸ ਦੇਈਏ ਕਿ ਨੁਸਰਤ ਨੇ ਬੁਆਏਫਰੈਂਡ ਯਸ਼ ਦਾਸ ਗੁਪਤਾ ਦੇ ਘਰ ਬੱਚੇ ਨੂੰ ਜਨਮ ਦਿੱਤਾ ਹੈ। ਇਨ੍ਹੀਂ ਦਿਨੀਂ ਅਦਾਕਾਰਾ ਯਸ਼ ਤੇ ਬੇਟੇ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਨੇ ਪਹਿਲਾਂ ਬੇਟੇ ਦੇ ਪਿਤਾ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬੱਚੇ ਦੇ ਜਨਮ ਸਰਟੀਫਿਕੇਟ ਰਾਹੀਂ ਇਹ ਖੁਲਾਸਾ ਹੋਇਆ ਸੀ ਕਿ ਯਸ਼ ਦਾਸ ਗੁਪਤਾ ਪੁੱਤਰ ਦੇ ਪਿਤਾ ਹਨ। ਅਦਾਕਾਰਾ ਸੋਸ਼ਲ ਮੀਡੀਆ ’ਤੇ ਅਕਸਰ ਦੋਵਾਂ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News