ਲੱਖਾਂ ਦਾ ਬੈਗ ਕੈਰੀ ਕਰਕੇ ਮੁੰਬਈ ਦੀਆਂ ਸੜਕਾਂ ’ਤੇ ਨਿਕਲੀ ਨੁਸਰਤ, ਪ੍ਰਸ਼ੰਸਕਾਂ ਨੇ ਕੀਤੇ ਕੁਮੈਂਟ

1/19/2021 5:03:23 PM

ਮੁੰਬਈ: ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਹਮੇਸ਼ਾ ਆਪਣੇ ਫੈਸ਼ਨ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਡਰੀਮ ਗਰਲ ਅਦਾਕਾਰਾ ਆਪਣੀ ਬੋਲਡ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀ ਬੋਲਡ ਲੁੱਕ ਕਈ ਵਾਰ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆਉਂਦੀ ਹੈ ਤਾਂ ਕਈ ਵਾਰ ਉਹ ਆਪਣੀ ਲੁੱਕ ਨੂੰ ਲੈ ਕੇ ਟਰੋਲ ਵੀ ਹੋ ਜਾਂਦੀ ਹੈ। 

PunjabKesari
ਹਾਲ ਹੀ ’ਚ ਇਕ ਵਾਰ ਫਿਰ ਨੁਸਰਤ ਆਪਣੀ ਲੁੱਕ ਕਾਰਨ ਲੋਕਾਂ ਦੀ ਨਿਸ਼ਾਨੇ ’ਤੇ ਆ ਗਈ ਹੈ। ਐਤਵਾਰ ਨੂੰ ਨੁਸਰਤ ਬਾਂਦਰਾ ਦੇ ਸਲੂਨ ਦੇ ਬਾਹਰ ਸਪਾਟ ਕੀਤੀ ਗਈ। ਇਸ ਦੌਰਾਨ ਉਹ ਸਫੈਦ ਰੰਗ ਦੀ ਸ਼ਰਟ ’ਚ ਦਿਖੀ। ਉਸ ਨੇ ਆਪਣੀ ਲੁੱਕ ਨੂੰ ਖੁੱਲੇ੍ਹ ਵਾਲਾਂ, ਮਿਨੀਮਲ ਮੇਕਅਪ ਨਾਲ ਪੂਰਾ ਕੀਤਾ ਸੀ। ਅਦਾਕਾਰਾ ਨੇ ਬੈਗ ਦੇ ਨਾਲ ਸਫੈਦ ਬੂਟ ਵੀ ਪਾਏ ਹੋਏ ਸਨ। ਅਦਾਕਾਰਾ ਨੂੰ ਇਕੱਲੀ ਸ਼ਰਟ ’ਚ ਦੇਖ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਕੁਮੈਂਟ ਕਰਕੇ ਕਿਹਾ ਕਿ ਲੱਗਦਾ ਹੈ ਉਹ ਪੈਂਟ ਪਾਉਣਾ ਭੁੱਲ ਗਈ ਹੈ। ਦੇਖੋ ਲੋਕਾਂ ਦੇ ਕੁਮੈਂਟ...।

 

PunjabKesari

PunjabKesari
ਨੁਸਰਤ ਨੇ ਕੈਰੀ ਕੀਤਾ ਲੱਖਾਂ ਦਾ ਬੈਗ
ਇਕੱਲੀ ਲੁੱਕ ਹੀ ਨਹੀਂ ਨੁਸਰਤ ਆਪਣੇ ਬੈਗ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਹੈ। ਸੈਲੂਨ ਦੇ ਬਾਹਰ ਸਪਾਟ ਹੋਈ ਨੁਸਰਤ ਨੇ ਇਸ ਦੌਰਾਨ ਇਕ ਕਾਲੇ ਰੰਗ ਦਾ ਛੋਟਾ ਜਿਹਾ ਬੈਗ ਕੈਰੀ ਕੀਤਾ ਸੀ। ਨੁਸਰਤ ਨੇ ਜੋ ਬੈਗ ਕੈਰੀ ਕੀਤਾ ਹੈ ਉਹ ਗੁੱਚੀ ਦਾ ਹੈ ਅਤੇ ਇਸ ਦੀ ਕੀਮਤ 1, 02, 419  ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਉਹ ਅਦਾਕਾਰ ਰਾਜਕੁਮਾਰ ਰਾਵ ਨਾਲ ਫ਼ਿਲਮ ‘ਛਲਾਂਗ’ ’ਚ ਨਜ਼ਰ ਆਈ ਸੀ। ਨੁਸਰਤ ਇਨ੍ਹੀਂ ਦਿਨੀਂ ਫ਼ਿਲਮ ‘ਛੋਰੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਉਹ ਸਨੀ ਕੌਸ਼ਲ ਦੇ ਨਾਲ ਫ਼ਿਲਮ ‘ਹੁੜਦੰਗ’ ’ਚ ਨਜ਼ਰ ਆਵੇਗੀ।


Aarti dhillon

Content Editor Aarti dhillon