ਭੂਤਾਂ ''ਚ ਘਿਰੀ ਨਜ਼ਰ ਆਈ ਨੁਸਰਤ ਭਰੂਚਾ, ਬਹੁਤ ਡਰਾਵਨਾ ਹੈ ਫਿਲਮ ''ਛੋਰੀ'' ਦਾ ਟ੍ਰੇਲਰ (ਵੀਡੀਓ)
Wednesday, Nov 17, 2021 - 11:42 AM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੀ ਆਉਣ ਵਾਲੀ ਿਫਲਮ 'ਛੋਰੀ' ਪਿਛਲੇ ਕਾਫੀ ਦਿਨਾਂ ਤੋਂ ਚਰਚਾ 'ਚ ਹੈ। ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਇਕ ਹਾਰਰ ਫਿਲਮ ਹੈ ਅਤੇ ਇਸ ਨੂੰ ਓ.ਟੀ.ਟੀ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਵੇਗਾ। ਇਹ ਪਹਿਲਾਂ ਮੌਕਾ ਹੈ ਜਦੋਂ ਨੁਸਰਤ ਕਿਸੇ ਹਾਰਰ ਫਿਲਮ 'ਚ ਨਜ਼ਰ ਆ ਰਹੀ ਹੈ। ਫਿਲਮ 'ਚ ਪਹਿਲੀ ਵਾਰ ਨੁਸਰਤ ਇਕ ਗਰਭਵਤੀ ਮਹਿਲਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।
ਟ੍ਰੇਲਰ 'ਚ ਨੁਸਰਤ ਨੂੰ 8 ਮਹੀਨੇ ਦੀ ਗਰਭਵਤੀ ਮਹਿਲਾ ਦੇ ਕਿਰਦਾਰ 'ਚ ਦਿਖਾਇਆ ਗਿਆ ਹੈ ਜੋ ਇਕ ਪਿੰਡ 'ਚ ਪਹੁੰਚ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਲੱਭ ਨਾ ਸਕੇ ਪਰ ਜਿਸ ਘਰ 'ਚ ਉਹ ਰੁੱਕਦੀ ਹੈ ਉਥੇ ਆਲੇ-ਦੁਆਲੇ ਬਹੁਤ ਸਾਰੇ ਭੂਤਾਂ ਦਾ ਸਾਇਆ ਹੁੰਦਾ ਹੈ। ਖਾਸ ਤੌਰ 'ਤੇ ਇਕ ਡਾਇਨ ਜੋ ਕਦੇ ਗਰਭਵਤੀ ਸੀ। ਨੁਸਰਤ ਭਰੂਚਾ ਦੇ ਨਾਲ ਹੀ ਫਿਲਮ 'ਚ ਮੀਤਾ ਵਸ਼ਿਸ਼ਠ ਵੀ ਇਕ ਰਹੱਸਮਈ ਕਿਰਦਾਰ 'ਚ ਨਜ਼ਰ ਆਉਂਦੀ ਹੈ।
ਨੁਸਰਤ ਦੇ ਲੀਡ ਰੋਲ ਵਾਲੀ 'ਛੋਰੀ' ਦਾ ਡਾਇਰੈਕਸ਼ਨ ਵਿਸ਼ਾਲ ਫੂਰੀਆ ਨੇ ਕੀਤਾ ਹੈ। ਇਹ ਫਿਲਮ 26 ਨਵੰਬਰ 2021 ਨੂੰ ਐਮਾਜਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਤੋਂ ਇਲਾਵਾ ਨੁਸਰਤ ਜਲਦ ਹੀ 'ਹੁੜਦੰਗ','ਜਨਹਿਤ 'ਚ ਜਾਰੀ' ਅਤੇ 'ਰਾਮ ਸੇਤੂ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।