ਪੁੱਤਰ ਇਸ਼ਾਨ ਨੂੰ ਲੈ ਕੇ ਘਰ ਪਹੁੰਚੀ ਨੁਸਰਤ, ਯਸ਼ ਦਾਸਗੁਪਤਾ ਦੀ ਗੋਦ ''ਚ ਦਿਖਿਆ ਸਾਂਸਦ ਦਾ ਲਾਡਲਾ

Tuesday, Aug 31, 2021 - 04:39 PM (IST)

ਪੁੱਤਰ ਇਸ਼ਾਨ ਨੂੰ ਲੈ ਕੇ ਘਰ ਪਹੁੰਚੀ ਨੁਸਰਤ, ਯਸ਼ ਦਾਸਗੁਪਤਾ ਦੀ ਗੋਦ ''ਚ ਦਿਖਿਆ ਸਾਂਸਦ ਦਾ ਲਾਡਲਾ

ਮੁੰਬਈ- ਬੰਗਾਲੀ ਅਦਾਕਾਰਾ ਅਤੇ ਟੀ.ਐੱਮ.ਸੀ. ਸਾਂਸਦ ਨੁਸਰਤ ਜਹਾਂ 26 ਅਗਸਤ ਨੂੰ ਇਕ ਪਿਆਰੇ ਜਿਹੇ ਪੁੱਤਰ ਦੀ ਮਾਂ ਬਣੀ ਹੈ। ਨੁਸਰਤ ਨੇ ਆਪਣੇ ਪੁੱਤਰ ਦਾ ਨਾਂ ਈਸ਼ਾਨ ਰੱਖਿਆ ਹੈ ਅਤੇ ਮਾਂ ਅਤੇ ਪੁੱਤਰ ਦੋਵੇਂ ਹੀ ਸਿਹਤਮੰਦ ਹਨ। ਉਧਰ ਹੁਣ ਅਦਾਕਾਰਾ ਆਪਣੇ ਪੁੱਤਰ ਨੂੰ ਲੈ ਕੇ ਘਰ ਪਹੁੰਚ ਗਈ ਹੈ। 30 ਅਗਸਤ ਨੂੰ ਨੁਸਰਤ ਜਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਹਾਲ ਹੀ 'ਚ ਨੁਸਰਤ ਜਹਾਂ ਦਾ ਹਸਪਤਾਲ ਤੋਂ ਨਿਕਲਦੇ ਦਾ ਵੀਡੀਓ ਸਾਹਮਣੇ ਆਇਆ ਹੈ।

PunjabKesari
ਵੀਡੀਓ 'ਚ ਨੁਸਰਤ ਯਸ਼ ਦਾਸਗੁਪਤਾ ਦੇ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਨੁਸਰਤ ਦਾ ਲਾਡਲਾ ਯਸ਼ ਦੀ ਗੋਦ 'ਚ ਸੁੱਤਾ ਦਿਖਾਈ ਦੇ ਰਿਹਾ ਹੈ। 
ਖਬਰ ਹੈ ਕਿ ਨੁਸਰਤ ਜਹਾਂ ਪਾਮ ਐਵਨਿਊ ਸਥਿਤ ਆਪਣੇ ਘਰ 'ਚ ਰਹੇਗੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਯਸ਼ ਦੇ ਨਾਲ ਨੁਸਰਤ ਦੇ ਰਿਸ਼ਤੇ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।

PunjabKesariਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਬੱਚਾ ਨੁਸਰਤ ਜਹਾਂ ਅਤੇ ਯਸ਼ ਦਾਸ ਗੁਪਤਾ ਦਾ ਹੀ ਹੈ। ਹਾਲਾਂਕਿ ਦੋਵਾਂ ਨੇ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਦਰਅਸਲ ਇਸ਼ਾਨ ਨੂੰ ਇੰਗਲਿਸ਼ 'ਚ ਯਿਸ਼ਾਨ ਲਿਖਿਆ ਜਾਂਦਾ ਹੈ। ਇਹ ਨਾਂ ਕਾਫੀ ਹੱਦ ਤੱਕ ਯਸ਼ ਦਾਸਗੁਪਤਾ ਦੇ ਨਾਂ ਨਾਲ ਮਿਲ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਹੁਣ ਯਸ਼ ਦਾ ਨਾਂ ਲੈ ਕੇ ਉਸ ਨੂੰ ਟਰੋਲ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਸਾਲ 2020 'ਚ ਨੁਸਰਤ ਨੇ ਅਦਾਕਾਰ ਯਸ਼ ਦਾਸ ਗੁਪਤਾ ਦੇ ਨਾਲ ਫਿਲਮ 'SOS Kolkata' 'ਚ ਕੰਮ ਕੀਤਾ ਸੀ। ਇਸ ਫਿਲਮ ਦੀ ਸ਼ੂਟਿੰਗ ਲੰਡਨ 'ਚ ਹੋਈ ਸੀ। ਉਸ ਦੌਰਾਨ ਨੁਸਰਤ ਅਤੇ ਯਸ਼ ਦੇ ਵਿਚਾਲੇ ਅਫੇਅਰ ਸ਼ੁਰੂ ਹੋਇਆ ਸੀ। ਪ੍ਰੈਗਨੈਂਸੀ ਦੌਰਾਨ ਨੁਸਰਤ ਦੇ ਨਾਲ ਹਰ ਸਮੇਂ ਯਸ਼ ਦਾਸਗੁਪਤਾ ਨੂੰ ਦੇਖਿਆ ਗਿਆ ਸੀ।


ਪਤੀ ਨਿਖਿਲ ਨੇ ਕਿਹਾ ਸੀ ਇਹ ਬੱਚਾ ਉਸ ਦਾ ਨਹੀਂ
ਜਦੋਂ ਨੁਸਰਤ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਸਾਹਮਣੇ ਆਈਆਂ ਤਾਂ ਨਿਖਿਲ ਜੈਨ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਅਦਾਕਾਰਾ ਦੀ ਪ੍ਰੈਗਨੈਂਸੀ ਦੀ ਖਬਰ ਉਨ੍ਹਾਂ ਨੂੰ ਨਹੀਂ ਹੈ ਕਿਉਂਕਿ ਦੋਵਾਂ 2020 ਤੋਂ ਹੀ ਵੱਖ-ਵੱਖ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਢਿੱਡ 'ਚ ਪਲ ਰਿਹਾ ਬੱਚਾ ਉਨ੍ਹਾਂ ਦਾ ਨਹੀਂ ਹੈ। ਉਧਰ ਨੁਸਰਤ ਨੇ ਪਤੀ ਨਿਖਿਲ ਜੈਨ ਨਾਲ ਆਪਣੇ ਵਿਆਹ ਨੂੰ ਅਵੈਧ ਦੱਸਿਆ ਸੀ। ਨੁਸਰਤ ਨੇ ਸੋਸ਼ਲ ਮੀਡੀਆ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।

PunjabKesari


author

Aarti dhillon

Content Editor

Related News