ਫ਼ਿਲਮ ‘ਛਤਰਪਤੀ’ ’ਚ ਸ਼੍ਰੀਨਿਵਾਸ ਬੇਲਮਕੋਂਡਾ ਦੀ ਫੀਮੇਲ ਲੀਡ ਹੋਵੇਗੀ ਨੁਸਰਤ ਭਰੂਚਾ
Tuesday, Apr 18, 2023 - 02:10 PM (IST)
ਮੁੰਬਈ (ਬਿਊਰੋ) - ਕਿਸੇ ਵੀ ਅਭਿਨੇਤਾ ਲਈ ਅਜਿਹੀ ਫ਼ਿਲਮ ਨਾਲ ਜੁੜਣਾ ਇਕ ਸੁਫਨਾ ਸਾਕਾਰ ਸੱਚ ਹੋਣ ਦੇ ਬਰਾਬਰ ਹੈ, ਖ਼ਾਸ ਤੌਰ ’ਤੇ ਜਦੋਂ ਇਹ ਉੱਚ ਪੱਧਰੀ ਐਕਸ਼ਨ ਡਰਾਮਾ ਹੋਵੇ। ਫ਼ਿਲਮ ‘ਛਤਰਪਤੀ’ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ’ਚ ਫ਼ਿਲਮ ਨੂੰ ਲੈ ਕੇ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਹੁਣ ਮੇਕਰਸ ਨੇ ਫ਼ਿਲਮ ’ਚ ਲੀਡ ਦਾ ਐਲਾਨ ਕਰਕੇ ਲੋਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।
ਦੱਸ ਦੇਈਏ ਕਿ ਫ਼ਿਲਮ ’ਚ ਨੁਸਰਤ ਭਰੂਚਾ ਫੀਮੇਲ ਲੀਡ ਦੇ ਰੂਪ ’ਚ ਨਜ਼ਰ ਆਵੇਗੀ। ਨੁਸਰਤ ਕਹਿੰਦੀ ਹੈ, ''ਮੈਂ ਬਹੁਤ ਉਤਸ਼ਾਹਿਤ ਹਾਂ ਪਰ ਥੋੜ੍ਹੀ ਘਬਰਾਈ ਹੋਈ ਵੀ ਹਾਂ ਕਿਉਂਕਿ ਇਹ ਮੇਰੀ ਪਹਿਲੀ ਪੈਨ ਇੰਡੀਆ ਐਕਸ਼ਨ ਡਰਾਮਾ ਫ਼ਿਲਮ ਹੈ।
ਮੇਰੇ ਲਈ ਛਤਰਪਤੀ ਤੋਂ ਬਿਹਤਰ ਕੋਈ ਫ਼ਿਲਮ ਨਹੀਂ ਹੋ ਸਕਦੀ। ਫ਼ਿਲਮ ਦੇ ਕਲਾਕਾਰਾਂ, ਤਕਨੀਸ਼ੀਅਨਾਂ ਤੇ ਸਹਿ-ਸਟਾਰ ਸ਼੍ਰੀਨਿਵਾਸ ਨਾਲ ਕੰਮ ਕਰਕੇ ਬਹੁਤ ਉਤਸ਼ਾਹਿਤ ਹਾਂ।'' ਇਹ ਸ਼੍ਰੀਨਿਵਾਸ ਬੇਲਮਕੋਂਡਾ ਦੇ ਵੱਡੇ ਬਾਲੀਵੁੱਡ ਡੈਬਿਊ ਨੂੰ ਦਰਸਾਉਂਦੀ ਹੈ ਅਤੇ 12 ਮਈ, 2023 ਨੂੰ ਦੇਸ਼ ਭਰ ’ਚ ਰਿਲੀਜ਼ ਹੋਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।