ਆਸਕਰ ’ਚ ਮਚੇਗੀ ‘ਆਰ. ਆਰ. ਆਰ.’ ਦੀ ਧੂਮ, ਕੀ ਜੂਨੀਅਰ ਐੱਨ. ਟੀ. ਆਰ. ਜਿੱਤਣਗੇ ਬੈਸਟ ਐਕਟਰ ਦਾ ਐਵਾਰਡ?

Monday, Aug 15, 2022 - 01:34 PM (IST)

ਆਸਕਰ ’ਚ ਮਚੇਗੀ ‘ਆਰ. ਆਰ. ਆਰ.’ ਦੀ ਧੂਮ, ਕੀ ਜੂਨੀਅਰ ਐੱਨ. ਟੀ. ਆਰ. ਜਿੱਤਣਗੇ ਬੈਸਟ ਐਕਟਰ ਦਾ ਐਵਾਰਡ?

ਮੁੰਬਈ (ਬਿਊਰੋ)– 2022 ਦੇ 7 ਮਹੀਨੇ ਲੰਘ ਚੁੱਕੇ ਹਨ ਤੇ ਕੁਝ ਇਕ ਫ਼ਿਲਮਾਂ ਹੀ ਬਲਾਕਬਸਟਰ ਸਾਬਿਤ ਹੋਈਆਂ ਹਨ। ਸਾਊਥ ਦੀ ਐਪਿਕ ਡਰਾਮਾ ‘ਆਰ. ਆਰ. ਆਰ.’ ਨੇ ਬਾਕਸ ਆਫਿਸ ਵੀ ਜਿੱਤਿਆ ਤੇ ਲੋਕਾਂ ਦਾ ਦਿਲ ਵੀ। ਹੁਣ ਲੱਗਦਾ ਹੈ ਕਿ ‘ਆਰ. ਆਰ. ਆਰ.’ ਅਕੈਡਮੀ ਐਵਾਰਡਸ ’ਚ ਵੀ ਸਫਲਤਾ ਦਾ ਝੰਡਾ ਲਹਿਰਾਉਣ ਵਾਲੀ ਹੈ।

‘ਆਰ. ਆਰ. ਆਰ.’ ਨੂੰ ਵਿਦੇਸ਼ੀ ਦਰਸ਼ਕਾਂ ਦਾ ਵੀ ਬੇਸ਼ੁਮਾਰ ਪਿਆਰ ਮਿਲਿਆ ਹੈ। ਫ਼ਿਲਮ ਦੀ ਸਫਲਤਾ ਦਾ ਵੱਡਾ ਸਬੂਤ ਮਸ਼ਹੂਰ ਵੈਰਾਇਟੀ ਮੈਗਜ਼ੀਨ ਦੀ ਇਕ ਰਿਪੋਰਟ ਤੋਂ ਮਿਲਦਾ ਹੈ। ਮੈਗਜ਼ੀਨ ਨੇ ਆਪਣੀ ਆਸਕਰ ਪ੍ਰਡਿਕਸ਼ਨ ਲਿਸਟ ’ਚ ਆਲ ਕੰਟੈਂਡਰਸ ਤੇ ਬੈਸਟ ਪਿਕਚਰ ਕੈਟਾਗਿਰੀ ’ਚ ‘ਆਰ. ਆਰ. ਆਰ.’ ਨੂੰ ਸ਼ਾਮਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਆਮਿਰ, ਸ਼ਾਹਰੁਖ, ਸਲਮਾਨ ਸਣੇ ਬਾਲੀਵੁੱਡ ਸਿਤਾਰੇ ਇੰਝ ਮਨਾ ਰਹੇ 75ਵਾਂ ਆਜ਼ਾਦੀ ਦਿਹਾੜਾ

ਮੈਗਜ਼ੀਨ ਨੇ ਜੂਨੀਅਰ ਐੱਨ. ਟੀ. ਆਰ. ਨੂੰ ਬੈਸਟ ਐਕਟਰ ਕੈਟਾਗਿਰੀ ’ਚ ਰੱਖਿਆ ਹੈ। ‘ਆਰ. ਆਰ. ਆਰ.’ ’ਚ ਲੀਡ ਸਟਾਰ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਸਨ। ਦੋਵਾਂ ਕਲਾਕਾਰਾਂ ਨੇ ਜ਼ਬਰਦਸਤ ਕੰਮ ਕੀਤਾ ਸੀ। ਫ਼ਿਲਮ ਨੇ ਬਾਕਸ ਆਫਿਸ ’ਤੇ 1000 ਕਰੋੜ ਤੋਂ ਵੱਧ ਦਾ ਬਿਜ਼ਨੈੱਸ ਕੀਤਾ ਹੈ।

ਵੈਰਾਇਟੀ ਮੈਗਜ਼ੀਨ ਦੀ ਆਸਕਰ ਪ੍ਰਡਿਕਸ਼ਨ ਲਿਸਟ ’ਚ ਜੂਨੀਅਰ ਐੱਨ. ਟੀ. ਆਰ. ਦਾ ਨਾਂ ਦੇਖ ਕੇ ਲੋਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਟਾਪ ਹਾਲੀਵੁੱਡ ਸਿਤਾਰਿਆਂ ਨਾਲ ਤਾਰਕ ਯਾਨੀ ਜੂਨੀਅਰ ਐੱਨ. ਟੀ. ਆਰ. ਨੂੰ ਲਿਸਟ ’ਚ ਦੇਖ ਕੇ ਪ੍ਰਸ਼ੰਸਕ ਉਤਸ਼ਾਹਿਤ ਹਨ। ਸਾਰੇ ਤਾਰਕ ਪ੍ਰਸ਼ੰਸਕਾਂ ਲਈ ਇਹ ਮਾਣ ਵਾਲੀ ਗੱਲ ਹੈ। ਪ੍ਰਸ਼ੰਸਕ ਰਾਜਾਮੌਲੀ ਦਾ ਇਸ ਲਈ ਧੰਨਵਾਦ ਕਰ ਰਹੇ ਹਨ। ‘ਆਰ. ਆਰ. ਆਰ.’ ਸਿਨੇਮਾਘਰਾਂ ’ਚ 25 ਮਾਰਚ ਨੂੰ ਰਿਲੀਜ਼ ਹੋਈ ਸੀ। ਫ਼ਿਲਮ ’ਚ ਆਲੀਆ ਭੱਟ, ਅਜੇ ਦੇਵਗਨ ਦਾ ਵੀ ਕੈਮੀਓ ਰੋਲ ਸੀ। ਫ਼ਿਲਮ ਪ੍ਰੀ-ਇੰਡੀਪੈਂਡੈਂਸ ਏਰਾ ’ਤੇ ਸੈੱਟ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

ਫ਼ਿਲਮ ’ਚ ਰਾਮ ਚਰਨ ਨੇ ਅੱਲੂਰੀ ਸੀਤਾਰਾਮ ਰਾਜੂ ਤੇ ਜੂਨੀਅਰ ਐੱਨ. ਟੀ. ਆਰ. ਨੇ ਕੋਮਾਰਾਮ ਭੀਮ ਦਾ ਰੋਲ ਨਿਭਾਇਆ ਸੀ। ‘ਬਾਹੂਬਲੀ’ ਵਰਗੀ ਸ਼ਾਨਦਾਰ ਫ਼ਿਲਮ ਦੀ ਸਫਲਤਾ ਤੋਂ ਬਾਅਦ ਰਾਜਾਮੌਲੀ ਨੇ ‘ਆਰ. ਆਰ. ਆਰ.’ ਨੂੰ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਨੇ ਵੀ ਸਫਲਤਾ ਦੇ ਝੰਡੇ ਗੱਡੇ।

ਵਿਦੇਸ਼ੀ ਡਾਇਰੈਕਟਰਾਂ ਨੂੰ ਵੀ ਰਾਜਾਮੌਲੀ ਦੀ ਫ਼ਿਲਮ ਪਸੰਦ ਆਈ ਹੈ। ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਐਵਾਰਡਸ 2022 ’ਚ ‘ਆਰ. ਆਰ. ਆਰ.’ ਨੂੰ ਦੋ ਵਾਰ ਸਨਮਾਨਿਤ ਕੀਤਾ ਗਿਆ ਸੀ। ਅਜਿਹੇ ’ਚ ਕਾਫੀ ਜ਼ਿਆਦਾ ਉਮੀਦ ਹੈ ਕਿ ਫ਼ਿਲਮ ਆਸਕਰ ਜਿੱਤ ਸਕਦੀ ਹੈ। ਹੁਣ ਇਹ ਪ੍ਰਡਿਕਸ਼ਨ ਕਿੰਨੀ ਸਹੀ ਸਾਬਿਤ ਹੁੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News